Sunday, February 22, 2026

ਕੇਜਰੀਵਾਲ ਨੂੰ ਪਾਕਿਸਤਾਨੀ ਪ੍ਰੇਮ ਲਈ ਲੋਕ ਮੁਆਫ਼ ਨਹੀਂ ਕਰਨਗੇ – ਮਜੀਠੀਆ

ppn0710201611
ਕੱਥੂਨੰਗਲ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ ਅਤੇ ਕਿਹਾ ਕਿ ਉਸ ਵੱਲੋਂ ਸਰਜੀਕਲ ਹਮਲਿਆਂ ਦੇ ਮੁੱਦੇ ‘ਤੇ ਸਬੂਤ ਪੇਸ਼ ਕਰਨ ਸੰਬੰਧੀ ਪਾਕਿਸਤਾਨ ਦੇ ਪੱਖ ਦੀ ਵਕਾਲਤ ਕਰਨ ਵਾਲੀ ਗੁਸਤਾਖ਼ੀ ਪ੍ਰਤੀ ਅੱਜ ਤਕ ਮੁਆਫ਼ੀ ਨਾ ਮੰਗ ਕੇ ਆਪਣੀ ਨਕਾਰਤਮਕ ਸੋਚ ਅਤੇ ਪਾਕਿ ਪ੍ਰੇਮ ਦਾ ਖੁਲੇਆਮ ਪ੍ਰਗਟਾਵਾ ਕੀਤਾ ਹੈ, ਜਿਸ ਲਈ ਲੋਕ ਉਸ ਨੂੰ ਕਦੀ ਮੁਆਫ਼ ਨਹੀਂ ਕਰਨਗੇ।
ਸ. ਮਜੀਠੀਆ ਨੇ ਅੱਜ ਪਿੰਡ  ਬੇਗੇਵਾਲ, ਸ਼ਾਮ ਨਗਰ ਅਤੇ ਦੁਧਾਲਾ ਨੂੰ ਵਿਕਾਸ ਕੰਮਾਂ ਲਈ ਕਰੀਬ 1 ਕਰੋੜ ਰੁਪੈ ਦੀ ਗਰਾਂਟ ਦੇ ਚੈੱਕ ਤਕਸੀਮ ਕਰਨ ਅਤੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਸਨ।ਮਜੀਠੀਆ ਨੇ ਕਿਹਾ ਕਿ ਫੌਜ, ਜੋ ਅੱਜ ਸਾਡੀ ਸੁਰੱਖਿਆ ਲਈ ਸਰਹੱਦਾਂ ‘ਤੇ ਜਾਨ ਤਲੀ ‘ਤੇ ਰੱਖ ਕੇ ਰਾਤ-ਦਿਨ ਪਹਿਰਾ ਦੇ ਰਹੀ ਹੈ, ‘ਤੇ ਕਿੰਤੂ ਕਰਨਾ ਕਿਸੇ ਵੀ ਤਰਾਂ ਜਾਇਜ਼ ਨਹੀਂ।ਉਹਨਾਂ ਕਿਹਾ ਕਿ ਅੱਜ ਦੇਸ਼ ਵਾਸੀ ਇਹ ਸੋਚਣ ਲਈ ਮਜਬੂਰ ਹਨ ਕਿ ਕੇਜਰੀਵਾਲ ਦੇ ਐਮ.ਪੀ ਭਗਵਾਨ ਮਾਨ ਵੱਲੋਂ ਪਾਰਲੀਮੈਂਟ ਦੀ ਵੀਡੀਓਗਰਾਫੀ ਵੀ ਕਿਸੇ ਗਹਿਰੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਹੈ ।ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਏ ਅਲਰਟ ਮਗਰੋਂ ਜਦੋਂ ਰਾਜ ਸਰਕਾਰ ਨੇ ਸਰਹੱਦ ‘ਤੇ ਵਸੇ ਪਿੰਡਾਂ ਨੂੰ ਉਠਾਉਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਇਹਨਾਂ ਲੋਕਾਂ ਨੇ ਘਰ-ਘਾਟ ਛੱਡ ਕੇ ਭੱਜਣ ਨਾਲੋਂ ਉੱਥੇ ਰਹਿ ਕੇ ਲੜਾਈ ਦੇ ਮੈਦਾਨ ਵਿੱਚ ਭਾਰਤੀ ਫੌਜ ਦਾ ਸਾਥ ਦੇਣ ਨੂੰ ਤਰਜੀਹ ਦਿੱਤੀ।
ਸ. ਮਜੀਠੀਆ ਨੇ ਪੰਜਾਬ ਕਾਂਗਰਸ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ ਕਾਂਗਰਸ ਦੇ ਆਗੂ ਕੇਂਦਰ ਤੇ ਰਾਜ ਸਰਕਾਰ ਵੱਲੋਂ ਸਰਹੱਦ ਤੋਂ ਲੋਕਾਂ ਨੂੰ ਸੁਰਖਿਅਤ ਥਾਂਵਾਂ ‘ਤੇ ਪਹੁੰਚਾਉਣ ਦਾ ਵਿਰੋਧ ਕਰ ਰਹੇ ਹਨ, ਜਦਕਿ ਇਹਨਾਂ ਨੂੰ ਦੋਵਾਂ ਸਰਕਾਰਾਂ ਵੱਲੋਂ ਵਿਖਾਈ ਸਿਆਣਪ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ।
ਇਸ ਮੌਕੇ ਸ: ਮਜੀਠੀਆ ਨੇ ਪੰਚਾਇਤਾਂ ਅਤੇ ਉੱਚ ਅਧਿਕਾਰੀਆਂ ਨੂੰ ਸਾਰੇ ਵਿਕਾਸ ਕੰਮ ਬਿਨਾਂ ਕਿਸੇ ਭੇਦਭਾਵ ਦੇ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ।ਮਜੀਠੀਆ ਨੇ ਇਸ ਮੌਕੇ ਕਈ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਕਰਨ ਦਾ ਉਦਘਾਟਨ ਵੀ ਕੀਤੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਾਬਾ ਕਰਨੈਲ ਸਿੰਘ, ਅਨੂਪ ਸਿੰਘ ਸੰਧੂ, ਸਰਪੰਚ ਬਲਕਾਰ ਸਿੰਘ, ਸਾਬਕਾ ਸਰਪੰਚ ਹਰਿੰਦਰ ਸਿੰਘ, ਸਾਬਕਾ ਡਿਪਟੀ ਗੁਲਵੰਤ ਸਿੰਘ, ਬਲਜੀਤ ਸਿੰਘ, ਸਤਵੰਤ ਸਿੰਘ ਸੰਧੂ, ਸਤਨਾਮ ਸਿੰਘ, ਗੁਰਬਖ਼ਸ਼ ਸਿੰਘ, ਸਰਪੰਚ ਮਲਕੀਤ ਸਿੰਘ ਸ਼ਾਮਨਗਰ, ਸਾਬਕਾ ਸਰਪੰਚ ਗੁਰਭੇਜ ਸਿੰਘ, ਸਾਬਕਾ ਸਰਪੰਚ ਸੰਤੋਖ ਸਿੰਘ, ਗੁਰਦੇਵ ਸਿੰਘ, ਡਾ. ਸੁਖਦੇਵ ਸਿੰਘ, ਗੁਰਨਾਮ ਸਿੰਘ ਸਿੱਧੂ, ਅਮਰ ਸਿੰਘ ਸੰਮਤੀ ਮੈਂਬਰ, ਸਰਪੰਚ ਜਗਵੰਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply