
ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ 07ਤੋਂ 11ਅਕਤੂਬਰ 2016 ਤੱਕ ਪੱਛਮੀ ਬੰਗਾਲ ਦੇ ਦੌਰੇ ਤੇ ਹਨ। 08 ਅਕਤੂਬਰ , 2016 ਨੂੰ ਰਾਸ਼ਟਰਪਤੀ ਬਰਹਾਮਪੁਰ ਫੌਜੀ ਸਟੇਸ਼ਨ ਦਾ ਉਦਘਾਟਨ ਕਰਨਗੇ। ਉਸੀ ਦਿਨ ਉਹ ਸੂਰੀ ਵਿਚ ਕਾਮੋਦਾ ਕਿੰਕਰ ਮੁਖੁੋਪਾਧਿਆਏ ਸਰਣੀ ਅਤੇ ਦੀਸ਼ਾਰੀ ਕਲੱਬ ਦੇ ਰਜੱਤ ਜੰਯਤੀ ਸਮਾਰੋਹ ਦਾ ਉਦਘਟਨ ਵੀ ਕਰਨਗੇ। 9 ਅਕਤੂਬਰ , 2016 ਨੂੰ ਰਾਸ਼ਟਰਪਤੀ ਸਵਰਗੀ ਸ਼੍ਰੀਮਤੀ ਸ਼ੁਵਰਾ ਮੁਖਰਜੀ ਦੀ ਯਾਦ ਵਿੱਚ ਤੀਬਰ ਖਾਦੀ ਅਤੇ ਗ੍ਰਾਮੀਣ ਵਿਕਾਸ ਕੇਂਦਰ ਦੇ ਅਕਾਦਮਿਕ ਬਲਾਕ ਦੀ ਪਹਿਲੀ ਮੰਿਜਲ ਦਾ ਨੀਂਹ ਪੱਥਰ ਰੱਖਣਗੇ । ਸ਼੍ਰੀਮਤੀ ਸ਼ੁਵਰਾ ਮੁਖਰਜੀ ਆਈ ਕੇ ਆਰ ਡੀ ਸੀ ਦੀ ਚੇਅਰਪਰਸਨ ਸੀ । ਇਹ ਮਿਰਾਤੀ ਵਿੱਚ ਇੱਕ ਜਨ ਸਭਾ ਵਿਚ ਨਿਰਮਲ ਬੀਰਭੂਮ ਅਤੇ ਨਿਰਮਲ ਬੰਗਲਾ ਮਿਸ਼ਨ ਲਈ ਸਹੁੰ ਵੀ ਚੁੱਕਣਗੇ । ਰਾਸ਼ਟਰਪਤੀ ਆਪਣੇ ਦਾਦਕੇ ਪਿੰਡ ਮਿਰਾਤੀ ਵਿਚ ਧਾਰਮਿਕ ਰੀਤੀ ਰਿਵਾਜ ਨਾਲ ਦੇਵੀ ਦੀ ਪੂਜਾ ਕਰਨਗੇ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media