Thursday, June 25, 2026

ਮੈਕਸ ਹਸਪਤਾਲ ਨੇ ਐਮ.ਐਸ.ਡੀ ਤੇ ਲਾਰਡ ਰਾਮਾ ਸਕੂਲ ‘ਚ ਲਗਾਇਆ ਤਿੰਨ ਦਿਨਾ ਕੈਂਪ

ppn0910201603
ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਤਿੰਨ ਦਿਨਾਂ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਕੈਂਪ ਐਮ.ਐਸ.ਡੀ. ਸੀਨੀਅਰ ਸੈਕੇਂਡਰੀ ਸਕੂਲ ਅਤੇ ਲਾਰਡ ਰਾਮਾ ਪਬਲਿਕ ਸਕੂਲ ਵਿੱਚ ਲਗਾਇਆ ਗਿਆ। ਕੈਂਪ ਵਿੱਚ 750 ਵਿਦਿਆਰਥੀਆਂ ਦੀਆਂ ਅੱਖਾਂ ਅਤੇ ਦੰਦਾਂ ਦੀ ਜਾਂਚ ਕਰਦਿਆਂ ਮੈਕਸ ਹਸਪਤਾਲ ਦੇ ਜੀਐਮ ਆਪਰੇਸ਼ਨਸ ਸੁਨੀਲ ਮੇਹਤਾ ਦੇ ਨਿਰਦੇਸ਼ਾਂ ਤੇ ਮੈਕਸ ਹਸਪਤਾਲ ਦੀਆਂ ਦੰਦਾਂ ਦੀ ਮਾਹਿਰ ਡਾ. ਨੇਹਾ ਕਾਂਸਲ ਅਤੇ ਆਈ ਟੇਕਨਿਸ਼ਨ ਸੋਨੂੰ ਨੇ ਆਪਣੀ ਸੇਵਾਵਾਂ ਨਿਭਾਈ। ਕੈਂਪ ਦੀ ਸ਼ੁਰੂਆਤ ਵਿੱਚ ਸਕੂਲ ਡਾਇਰੇਕਟਰ ਸੂਰਜ ਸੇਤੀਆ ਨੇ ਮੈਕਸ ਡਾਕਟਰਾਂ ਦੀ ਟੀਮ ਦਾ ਵੈਲਕਮ ਕੀਤਾ। ਉਨ੍ਹਾਂ ਨੇ ਕਿਹਾ ਕਿ ਅਕਸਰ ਸਕੂਲ ਦੇ ਬੱਚੇ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਖਿਆਲ ਨਹੀਂ ਰੱਖਦੇ ਹਨ। ਊਟ-ਪਟਾਂਗ ਖਾਣਾ ਉਨ੍ਹਾਂ ਦੇ ਦੰਦਾਂ ਤੇ ਭੈੜਾ ਪ੍ਰਭਾਵ ਪਾਉਂਦਾ ਰਿਹਾ ਹੈ, ਤਾਂ ਉਥੇ ਹੀ ਸਾਰਾ ਦਿਨ ਮੋਬਾਇਲ, ਲੈਪਟਾਪ, ਟੇਲੀਵਿਜਨ ਅਤੇ ਕੰਪਿਊਟਰ ਤੇ ਲਗਾਤਾਰ ਕੇ ਬੱਚੇ ਆਪਣੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਡਾ. ਨੇਹਾ ਕਾਂਸਲ ਨੇ ਦੱਸਿਆ ਕਿ ਲੋਕ ਅਕਸਰ ਦੰਦਾਂ ਦੀਆਂ ਸਮੱਸਿਆ ਲਈ ਇੰਨ੍ਹੇ ਚਿੰਤਿਤ ਨਹੀਂ ਹੁੰਦੇ, ਜਦੋਂ ਤੱਕ ਕੋਈ ਗੰਭੀਰ ਸਮੱਸਿਆ ਨਹੀਂ ਹੋ ਜਾਂਦੀ ਹੈ। ਕੈਂਪ ਦੇ ਦੌਰਾਨ ਬੱਚਿਆਂ ਦੀ ਨਹੀਂ ਕੇਵਲ ਦੰਦਾਂ ਅਤੇ ਅੱਖਾਂ ਦੀ ਜਾਂਚ ਕੀਤੀ ਗਈ, ਬਲਕਿ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ।ਕੈਂਪ ਦੇ ਅੰਤ ਵਿਚ ਐਚ.ਓ.ਡੀ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਾਰੀਆਂ ਹੈਲਥ ਬੀਮਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply