Friday, June 12, 2026

ਐਸ.ਐਸ.ਏੇ/ਰਮਸਾ ਅਧਿਆਪਕ ਯੂਨੀਅਨ ਨੇ ਮੰਤਰੀ ਜਿਆਣੀ ਨਾਲ ਮੀਟਿੰਗ ਕੀਤੀ

ppn0910201617ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ)  ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਦੀ ਇਕਾਈ ਜ਼ਿਲਾ ਫਾਜ਼ਿਲਕਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਵੱਲੋਂ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨਾਲ ਉਨ੍ਹਾਂ ਦੇ ਨਿਵਾਸ ਸਥਾਨਕ ਪਿੰਡ ਕਟੈਹੜਾ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸੂਬਾਈ ਪੈਨਲ ਮੈਂਬਰ ਬੇਅੰਤ ਫੂਲੇਵਾਲ ਬਠਿੰਡਾ, ਜ਼ਿਲ੍ਹਾ ਪ੍ਰਧਾਨ ਫਾਜ਼ਿਕਲਾ ਪ੍ਰਮੋਦ ਬਿਸ਼ਨੋਈ, ਜ਼ਿਲ੍ਹਾ ਪ੍ਰਧਾਨ ਦੀਪਕ ਦਹੀਆ, ਜ਼ਿਲਾ ਪ੍ਰਧਾਨ ਫਿਰੋਜ਼ਪੁਰ ਅਰਪਨ ਹਾਂਡਾ ਵੱਲੋਂ ਕੀਤੀ ਗਈ।  ਮੀਟਿੰਗ ਦੌਰਾਨ ਯੂਨੀਅਨ ਦੇ ਅਹੁੱਦੇਦਾਰਾਂ ਵੱਲੋਂ ਮੰਤਰੀ ਜਿਆਣੀ ਨੂੰ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੱਤੀ ਗਈ। ਯੂਨੀਅਨ ਅਹੁੱਦੇਦਾਰਾਂ ਨੇ ਦੱਸਿਆ ਕਿ ਉਕਤ ਅਧਿਆਪਕ ਬੀਤੇ 8 ਵਰ੍ਹਿਆਂ ਤੋਂ ਕੰਮ ਕਰ ਰਹੇ ਹਨ। ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਸਾਰੇ ਅਧਿਆਕ ਮੈਰਿਟ ਅਤੇ ਟੈਸਟ ਦੇ ਆਧਾਰ ਤੇ ਸਹੀ ਢੰਗ ਨਾਲ ਭਰਤੀ ਕੀਤੇ ਗਏ ਹਨ ਜੋਕਿ ਪੰਜਾਬ ਸਰਕਾਰ ਦੀ 3 ਵਰ੍ਹਿਆਂ ਦੀ ਨਿਯਮਾਂਵਲੀ ਨੂੰ ਪੂਰਾ ਕਰਦੇ ਹਨ। ਯੂਨੀਅਨ ਮੈਂਬਰਾਂ ਨੇ ਦੱਸਿਆ ਕਿ 4 ਅਕਤੂਬਰ ਨੂੰ ਹੋਈ ਕੈਬੀਨੇਟ ਮੀਟਿੰਗ ਵਿਚ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਫੈਸਲਾ ਨਹੀਂ ਲਿਆ ਗਿਆ।  ਜਿਸਤੇ ਮੰਤਰੀ ਜਿਆਣੀ ਨੇ ਦੱਸਿਆ ਕਿ ਆਊਟ ਸੋਰਸਿੰਗ ਤੇ ਲੋਕਲ ਬਾਡਿਜ ਕਰਚਮਾਰੀਆਂ ਨੂੰ ਰੈਗੂਲਰ ਕਰਨ ਵਿਚ ਕਾਨੂੰਨੀ ਮੁਸ਼ਕਲ ਆਉਣ ਕਾਰਨ ਯੂਨੀਅਨ ਦਾ ਕੰਮ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ 12 ਅਕਤੂਬਰ ਨੂੰ ਉਪ ਮੁੱਖ ਮੰਤਰੀ ਦੀ ਪ੍ਰਧਾਨਗੀ ਵਿਚ ਬਣੀ ਸਬ ਕਮੇਟੀ ਵਿਚ ਯੂਨੀਅਨ ਮੈਂਬਰਾਂ ਨੂੰ ਰੈਗੂਲਰ ਕਰਨ ਸਬੰਧੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤਨਖਾਹ ਵਿਚ ਕਟੋਤੀ ਨਾ ਕਰਨ ਦਾ ਪਹਿਲਾਂ ਵੀ ਕੈਬੀਨੇਟ ਮੀਟਿੰਗ ਵਿਚ ਆਪਣਾ ਸੁਝਾਅ ਦੇ ਚੁੱਕੇ ਹਨ ਅਤੇ ਆਉਣ ਵਾਲੀ ਮੀਟਿੰਗ ਵਿਚ ਅਧਿਆਪਕਾਂ ਨੂੰ ਪੂਰੇ ਸਕੇਲ ਅਤੇ ਰੈਗੂਲਰ ਕਰਨ ਤੇ ਆਪਣਾ ਪੱਖ ਰੱਖਣਗੇ। ਇਸ ਮੌਕੇ ਯੂਨੀਅਨ ਮੈਂਬਰਾਂ ਵੱਲੋਂ ਮੰਗਾਂ ਸਬੰਧੀ ਜਿਆਣੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।   ਇਸ ਮੌਕੇ ਗੁਰਵਿੰਦਰ ਬੇਦੀ, ਪੰਕਜ਼ ਮਦਾਨ, ਜੈ ਚੰਦ, ਪੰਕਜ ਮੱਕੜ, ਦੀਪਕ, ਪਰਵਿੰਦਰ ਬਰਾੜ, ਵਿਕ੍ਰਮ, ਰਜਿੰਦਰ, ਮਦਨ ਲਾਲ ਮੁਕਤਸਰ, ਰਜਿੰਦਰ ਮੁਕਤਸਰ, ਕਮਲ ਗਿਦੜਬਾਹਾ, ਕਪਿਲ ਗਿਦੜਬਾਹਾ, ਰਮੇਸ਼ ਕਟਾਰੀਆ ਬਠਿੰਡਾ, ਨਰੇਸ਼ ਬਠਿੰਡਾ, ਅਰਪਨ ਹਾਂਡਾ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply