Friday, March 20, 2026

ਚੀਨੀ ਵਸਤੂਆਂ ਦਾ ਬਾਈਕਾਟ, ਸ਼ਹੀਦਾਂ ਦੇ ਨਾਂ ‘ਤੇ ਜਗਾਓ ਦੀਵੇ – ਮੋਹਨ ਸੇਠੀ

ppn0910201612

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਭਾਜਪਾ ਨੇ ਮਿਸ਼ਨ 2017 ਦੇ ਤਹਿਤ ਹਰ ਸ਼ਹਿਰ ਅਤੇ ਪਿੰਡਾਂ ਵਿਚ ਬੂਥ ਸਥਾਪਤ ਕਰਨ ਦੇ ਲਈ ਭਾਜਪਾ ਵਰਕਰਾਂ ਦੀ ਇੱਕ ਮੀਟਿੰਗ ਲਾਧੂਕਾ ਮੰਡਲ ਦੇ ਤਹਿਤ ਆਉਂਦੇ ਪਿੰਡ ਬਹਿਕ ਬੋਦਲਾ ਦੇ ਕਮਿਊਨਿਟੀ ਹਾਲ ਵਿਚ ਹੋਈ। ਜਿਸ ਵਿਚ ਜ਼ਿਲ੍ਹਾ ਫਾਜ਼ਿਲਕਾ ਚੋਣ ਇੰਚਾਰਜ਼ ਮੋਹਨ ਲਾਲ ਸੇਠੀ ਅਤੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕਮਾਰ ਜਿਆਣੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਚੋਣ ਇੰਚਾਰਜ਼ ਮੋਹਨ ਲਾਲ ਸੇਠੀ ਨੇ ਮਿਸ਼ਨ 2017 ਦੀਆਂ ਵਿਧਾਨਸਭਾ ਚੋਣਾਂ ਵਿਚ ਭਾਜਪਾ ਦੀ ਰਣਨੀਤੀ ਸਬੰਧੀ ਦੱਸਿਆ ਅਤੇ ਵਰਕਰਾਂ ਨੂੰ ਭਾਜਪਾ ਵੱਲੌਂ ਕੀਤੇ ਗਏ ਕੰਮਾਂ ਅਤੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਭਾਜਪਾ ਅਹੁੱਦੇਦਾਰਾਂ ਅਤੇ ਵਰਕਰਾਂ ਨੂੰ 2017 ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਵਰਕਰਾਂ ਨੂੰ ਪਿੰਡ ਅਤੇ ਬੂਥ ਪੱਧਰ ਤੇ ਪ੍ਰਧਾਨ ਬਣਾਉਣ ਲਈ ਕਿਹਾ।
ਉੁਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਬੂਥ ਲੈਵਲ ਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਵਰਕਰਾਂ ਅਤੇ ਲੋਕਾਂ ਨੂੰ ਇਸ ਵਾਰ ਦੀਵਾਲੀ ਤੇ ਚਾਈਨਿਜ਼ ਪਟਾਖੇ ਅਤੇ ਚਾਈਨਿਜ਼ ਸਮਾਨ ਦੀ ਥਾਂ ਤੇ ਸ਼ਹੀਦਾਂ ਦੇ ਨਾਂ ਤੇ ਦੀਪ ਜਗਾਕੇ ਦੀਵਾਲੀ ਉਨ੍ਹਾਂ ਦੇ ਨਾਂ ਨੂੰ ਸਮਰਪਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਿਹਤ ਮੰਤਰੀ ਜਿਆਣੀ ਨੇ ਬੂਥ ਪੱਧਰ ਤੇ ਨਵੇਂ ਵੋਟਰ ਖਾਸ ਕਰਕੇ ਨੋਜ਼ਵਾਨਾਂ ਨੂੰ ਪਾਰਟੀ ਦੇ ਨਾਲ ਜੋੜਨ ਦੀ ਅਪੀਲ ਕਰਦੇ ਹੌਏ ਕਿਹਾ ਕਿ ਨੋਜ਼ਵਾਨਾਂ ਵਿਚ ਪਾਰਟੀ ਦੇ ਲਈ ਕੰਮ ਕਰਨ ਦੀ ਵੱਧ ਸਮਰਥਾ ਹੈ। ਉਨ੍ਹਾਂ ਕਿਹਾ ਕਿ ਹਰ ਅਹੁੱਦੇਦਾਰ ਅਤੇ ਵਰਕਰ ਜ਼ਮੀਨੀ ਪੱਧਰ ਤੇ ਕੰਮ ਕਰੇ। ਮੀਟਿੰਗ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਨੂੰ ਜਵਾਬ ਦੇਣ ਲਈ ਕੀਤੇ ਗਏ ਅਹਿਮ ਫੈਸਲੇ ਨੂੰ ਲੈ ਕੇ ਹਰ ਵਰਗ ਖੁਸ਼ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਪੱਧਰ ਤੇ ਦੇਸ਼ ਦੇ ਹਿੱਤ ਦੇ ਲਈ ਖੜ੍ਹੀ ਹੈ ਅਤੇ ਦੇਸ਼ ਦੇ ਵਿਕਾਸ ਲਈ ਹਰ ਸੰਭਵ ਤੋਂ ਸੰਭਵ ਕਦਮ ਚੁੱਕੇਗੀ। ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਨੂੰ ਪੱਕਾ ਕਰਨ ਲਈ ਕੈਬੀਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਫਾਜ਼ਿਲਕਾ ਵਿਚ ਕਰਵਾਏ ਗਏ ਵਿਕਾਸ ਕੰਮਾਂ ਨੂੰ ਘਰ ਘਰ ਪਹੁੰਚਾਉਣ।
ਮੰਚ ਸੰਚਾਲਨ ਜ਼ਿਲਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਅਤੇ ਲਾਧੂਕਾ ਮੰਡਲ ਦੇ ਪ੍ਰਧਾਨ ਓਮ ਸਿੰਘ ਨੇ ਕੀਤਾ।
ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਧੂੜੀਆ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਪਨਬਸ ਦੇ ਡਾਇਰੈਕਟਰ ਤਜਿੰਦਰ ਸਿੰਘ ਨਾਮਧਾਰੀ, ਪੰਜਾਬ ਕਾਰਜਕਾਰਣੀ ਦੇ ਮੈਂਬਰ ਅਨਿਲ ਵਲੇਚਾ, ਫਾਜ਼ਿਲਕਾ ਮੰਡਲ ਦੇ ਪ੍ਰਧਾਨ ਜਗਦੀਸ਼ ਸੇਤੀਆ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਨੋਦ ਬਜਾਜ, ਮਾਕਰੀਟ ਕਮੇਟੀ ਅਬੋਹਰ ਦੇ ਚੇਅਰਮੈਨ ਕ੍ਰਿਸ਼ਨ ਨਾਗਪਾਲ, ਜ਼ਿਲ੍ਹਾ ਮੀਤ ਪ੍ਰਧਾਨ ਮਹਾਵੀਰ ਕਾਸਨੀਆ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ਼ ਸੁਸ਼ੀਲ ਗੁਪਤਾ, ਐਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਸਚਿਨ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਰਾਣਾ ਸੰਧੂ, ਫਾਜ਼ਿਲਕਾ ਦੇਹਾਤ ਪ੍ਰਧਾਨ ਕੰਵਰ ਸੈਨ, ਦੇਹਾਤ ਜਨਰਲ ਸਕੱਤਰ ਅਨਿਲ ਸੁਥਾਰ, ਜ਼ਿਲਾ ਸਕੱਤਰ ਪਰਮਜੀਤ ਸ਼ੇਰਾ, ਜ਼ਿਲਾ ਸਕੱਤਰ ਸਰੋਜ ਗੁਪਤਾ, ਮਹਿਲਾ ਜ਼ਿਲਾ ਪ੍ਰਧਾਨ ਮੋਨਾ ਕਟਾਰੀਆ, ਯੁਵਾ ਮੋਰਚਾ ਜ਼ਿਲ੍ਹਾ ਮਹਾਮੰਤਰੀ ਸਾਜਨ ਮੋਂਗਾ, ਪ੍ਰਦੀਪ ਮੁਠਿਆਂਵਾਲੀ, ਮਾਸਟਰ ਸੋਹਨ ਲਾਲ, ਮਦਨ ਲਾਲ ਮਾਲ, ਯੁਵਾ ਮੋਰਚਾ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ, ਮੰਤਰੀ ਦੇ ਨਿਜੀ ਸਕੱਤਰ ਬਲਜੀਤ ਸਹੋਤਾ ਅਤੇ ਹੋਰ ਹਾਜ਼ਰ ਸਨ। ਇਸ ਤੌਂ ਇਲਾਵਾ ਜ਼ਿਲ੍ਹੇ ਦੇ ਸਾਰਿਆਂ ਸੈਲਾਂ ਦੇ ਇੰਚਾਰਜ਼, ਚੇਅਰਮੈਨ ਅਤੇ ਪਿੰਡ ਵਾਸੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply