Tuesday, August 11, 2026

 ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ – ਲਹੌਰੀਆ

ppn0910201614

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਸਥਾਨਕ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆਂ ਕਿ ਸਰਕਾਰ ਆਪਣੇ ਮੁਲਾਜਮਾਂ ਨੂੰ 6% ਡੀ.ਏ ਦੀ ਕਿਸ਼ਤ ਦੇ ਕੇ ਚੰਗਾ ਕੀਤਾ ਹੈ,ਪਰ ਪਿਛਲਾ 23 ਮਹੀਨਿਆ ਦਾ ਡੀ.ਏ ਦਾ ਬਕਾਇਆ ਬਾਕੀ ਹੈ, ਏ.ਸੀ.ਪੀ ਕੇਸ ਬੰਦ ਹਨ,7ਵੇ ਪੇਅ ਕਮਿਸ਼ਨ ਸਬੰਧੀ ਕਮੇਟੀ ਬਣਾਉਣਾ, ਰਹਿੰਦੀਆਂ ਪ੍ਰਮੋਸ਼ਨਾਂ ਜਾਰੀ ਕਰਨੀਆਂ, ਮੈਡੀਕਲ ਛੁੱਟੀਆਂ ‘ਚ ਸੋਧ ਕਰਨੀ, ਮਾਸਟਰ ਕੇਡਰ ਕੋਟਾ ਵਧਾਉਣਾ ਆਦਿ ਮੰਗਾਂ ਨੂੰ ਲੈ ਕੇ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਉਹਨਾ ਦੀ ਮੀਟਿੰਗ ਵੀ ਹੋ ਚੁੱਕੀ ਹੈ ।ਲਹੌਰੀਆ ਨੇ ਮੰਗ ਕੀਤੀ ਕਿ ਸਰਕਾਰ ਐਲੀਮੈਂਟਰੀ ਫ਼ ਪ੍ਰਇਮਰੀ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਮੰਨੇ ਤਾਂ ਜੋ ਅਧਿਆਪਕ ਵੀ ਰਾਹਤ ਮਹਿਸੂਸ ਕਰਨ।ਇਸ ਮੌਕੇ ਲਹੌਰੀਆ ਦੇ ਨਾਲ ਸੁਰਿੰਦਰ ਸਿੰਘ ਬਾਠ, ਨਵਦੀਪ ਸਿੰਘ ਵਿਰਕ, ਪਰਮਬੀਰ ਸਿੰਘ ਵੇਰਕਾ, ਭੁਪਿੰਦਰ ਸਿੰਘ ਠੱਠੀਆ, ਮਨਿੰਦਰ ਸਿੰਘ ਨਿੱਜਰ, ਮਲਕੀਤ ਸਿੰਘ ਗਿੱਲ ਆਦਿ ਅਧਿਆਪਕ ਆਗੂ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …

Leave a Reply