Sunday, March 15, 2026

ਇੰਦਰਾ ਗਾਂਧੀ ਨੈਸ਼ਨਲ ਸਕੀਮ ਤਹਿਤ ਵੰਡੀ ਜਾਵੇਗੀ ਬੁਢਾਪਾ, ਵਿਧਵਾ, ਅੰਗਹੀਣ ਅਤੇ ਨੈਸ਼ਨਲ ਫੈਮਲੀ ਬੈਨੀਫਿਟ ਪੈਨਸ਼ਨ

ਫਾਜ਼ਿਲਕਾ, 12 ਅਕਤੂਬਰ (ਵਨੀਤ ਅਰੋੜਾ)- ਭਾਰਤ ਸਰਕਾਰ ਵੱਲੋਂ ਇੰਦਰਾ ਗਾਂਧੀ ਨੈਸ਼ਨਲ ਸਕੀਮ ਤਹਿਤ ਨਵੰਬਰ 2015 ਤੋਂ ਜਨਵਰੀ 2016 ਤੱਕ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ, ਵਿਧਵਾ , ਅੰਗਹੀਣ ਅਤੇ ਨੈਸ਼ਨਲ ਫੈਮਲੀ ਬੈਨਫਿਟ ਲਾਭਪਾਤਰੀਆਂ ਨੂੰ 4596200 ਪੈਨਸ਼ਨ ਜਾਰੀ ਕੀਤੀ ਜਾ ਰਹੀ ਹੈ। ਇਸ ਸਕੀਮ ਤਹਿਤ ਜਾਰੀ ਹੋਈ ਪੈਨਸ਼ਨ ਜਲਦ ਹੀ ਲਾਭਪਤਾਰੀਆਂ ਨੂੰ ਵੰਡੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਦਰਾ ਗਾਂਧੀ ਬੁਢਾਪਾ ਪੈਨਸ਼ਨ ਸਕੀਮ ਤਹਿਤ ਨਵੰਬਰ 2015 ਤੋਂ ਜਨਵਰੀ 2016 ਤੱਕ ਦੇ 4298 ਲਾਭਪਾਤਰੀਆਂ ਲਈ 3805900, ਵਿਧਵਾ ਪੈਨਸ਼ਨ ਦੇ 585 ਲਾਭਪਾਤਰੀਆਂ ਲਈ 175500 ਅਤੇ ਅਪੰਗ ਵਿਅਕਤੀਆਂ ਲਈ 329 ਲਾਭਪਾਤਰੀਆਂ 394800 ਰੁਪਏ ਅਤੇ ਨੈਸ਼ਨਲ ਫੈਮਲੀ ਬੈਨੀਫਿਟ ਸਕੀਮ ਤਹਿਤ 7 ਲਾਭਪਾਤਰੀਆਂ ਲਈ 1,20,000 ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਐਸ.ਸੀ. ਅਤੇ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਵਰਗ ਵਿਚ ਇੰਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ 60 ਤੋਂ 79 ਸਾਲ ਨੂੰ ਨਵੰਬਰ 2015 ਤੋਂ ਦਸੰਬਰ 2015 ਦੇ 1440 ਲਾਭਪਾਤਰੀਆਂ ਨੂੰ 57600, 80 ਸਾਲ ਤੋਂ ਜਿਆਦਾ ਦੇ 1138 ਲਾਭਪਾਤਰੀਆਂ ਨੂੰ 1707000, ਵਿਧਵਾ ਸਕੀਮ ਤਹਿਤ ਦਸੰਬਰ 2015 ਤਹਿਤ 385 ਲਾਭਪਾਤਰੀਆਂ ਨੂੰ 115500 ਅਤੇ ਅੰਗਹੀਣ ਵਿਅਕਤੀਆਂ ਨੂੰ 4 ਮਹੀਨੇ ਦੀ 197 ਲਾਭਪਾਤਰੀਆਂ ਨੂੰ 236400 ਰੁਪਏ ਦੀ ਰਾਸ਼ੀ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਨੈਸ਼ਨਲ ਫੈਮਲੀ ਬੈਨੀਫਿਟ ਸਕੀਮ ਦੇ4 ਲਾਭਪਾਤਰੀਆਂ ਨੂੰ 80,000 ਰੁਪਏ ਅਤੇ ਐਸ.ਸੀ. ਵਰਗ ਦੇ ਲੋਕਾਂ ਨੂੰ ਬੁਢਾਪਾ ਪੈਨਸ਼ਨ ਤਹਿਤ 961 ਲਾਭਪਾਤਰੀਆਂ ਨੂੰ 384400, ਬੁਢਾਪਾ ਪੈਨਸ਼ਨ 80 ਸਾਲ ਤੋਂ ਜਿਆਦਾ 759 ਲਾਭਪਾਤਰੀਆਂ ਨੂੰ 1138500 ਰੁਪਏ, ਵਿਧਵਾ ਪੈਨਸ਼ਨ ਤਹਿਤ 200 ਲਾਭਪਾਤਰੀਆਂ ਨੂੰ 60,000 , ਅੰਗਹੀਣ ਪੈਨਸ਼ਨ ਸਕੀਤ ਤਹਿਤ 132 ਲਾਭਪਾਤਰੀਆਂ ਨੂੰ 158400 ਅਤੇ ਨੈਸ਼ਨਲ ਬੈਨੀਫਿਟ ਸਕੀਮ ਤਹਿਤ 3 ਲਾਭਪਾਤਰੀਆਂ ਨੂੰ 40,000 ਰੁਪਏ ਦੀ ਵੰਡ ਜਲਦ ਹੀ ਕੀਤੀ ਜਾਵੇਗੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply