Sunday, March 15, 2026

ਮਗਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

ppn1210201607

ਫਾਜ਼ਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਮਗਨਰੇਗਾ ਕਮਰਚਾਰੀ ਯੂਨੀਅਨ ਜ਼ਿਲਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਪਜਾਬ ਸਰਕਾਰ ਦੇ ਖਿਲਫਾ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਸੂਬਾਈ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਕਰਮਚਾਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਕੋਲ ਬੜੇ ਹੀ ਸ਼ਾਂਤਮਈ ਢੰਗ ਨਾਲ ਆਪਣੀ ਰੈਗੁਲਰ ਕਰਨ ਦੀ ਇਕੋਇਕ ਮੰਗ ਲਈ ਸੰਘਰਸ਼ ਕਰ ਰਹੇ ਸਨ।
ਯੂਨੀਅਨ ਅਗੂਆਂ ਨੇ ਦਸਿਆ ਕੀ ਪੰਜਾਬ ਸਰਕਾਰ ਅਤੇ ਉਸ ਦਾ ਪ੍ਰਸ਼ਾਸਨ ਜੋ ਮਗਨਰੇਗਾ ਕਮਰਚਾਰੀਆਂ ਨਾਲ ਮਾੜਾ ਵਿਵਹਾਰ ਕਰ ਰਿਹਾ ਹੈ ਉਸ ਤੋ ਹਲੇ ਬਾਜ ਨਹੀ ਆ ਰਿਹਾ ਕਰਮਚਾਰੀਆਂ ਦੇ ਘਰਾਂ ਵਿੰਚ ਛਾਪੇਮਾਰੀ ਅਜੇ ਤੱਕ ਬੰਦ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਮਗਨਰੇਗਾ ਕਰਮਚਾਰੀਆਂ ਖਿਲਾਫ਼ ਕੀਤੇ ਗਏ ਪਰਚੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਕਰਮਚਾਰੀਆਂ ਨੂੰ ਕੱਢਣ ਲਈ ਪੱਤਰ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਪਸ ਨਹੀਂ ਲਿਆ ਗਿਆ। ਜਿਸ ਕਾਰਨ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੱਖਾਂ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਮਗਨਰੇਗਾ ਸਕੀਮ ਤਹਿਤ ਲੱਗੇ ਕੰਟਰੈਕਟ ਕਰਮਚਾਰੀਆਂ ਤੇ ਆਪਣਾ ਤਿੱਖਾ ਕੁਹਾੜਾ ਚਲਾਉਂਦੇ ਹੋਏ ਪੰਚਾਇਤੀ ਵਿਭਾਗ ਵੱਲੋਂ ਮਗਨਰੇਗਾ ਕਰਚਮਾਰੀਆਂ ਦੀਆਂਂ ਸੇਵਾਵਾਂ ਰੱਦ ਕਰਨ ਦਾ ਜੋ ਵਿਰੋਧੀ ਪੱਤਰ ਜਾਰੀ ਕੀਤਾ ਉਸਦੇ ਰੋਸ ਵਜੋ ਮਗਨਰੇਗਾ ਕਰਮਚਾਰੀ ਯੂਨੀਅਨ,ਪੰਜਾਬ ਉਸ ਦਾ ਸਖਤ ਵਿਰੋਧ ਕਰਦੀ ਹੈ।ਯੂਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਸਮਂੇ ਵਿਚ ਅਕਾਲੀ-ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਮਗਨਰੇਗਾ ਕਰਮਚਾਰੀਟਾ ਨਾਲ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਆਉਦੀ ਹੈ ਤਾ ਅਸੀਂ ਤੁਹਾਨੂੰ ਪੰਚਾਇਤੀ ਵਿਭਾਗ ਵਿਚ ਮਰਜ਼ ਕਰਕੇ ਰੇਗੂਲਰ ਕਰਾਗੇ ਪਰ ਅੱਜ ਸਰਕਾਰ ਆਪਣੇ ਕੀਤੇ ਵਾਦਿਆਂ ਤੋਂ ਭੱਜ ਰਹੀ ਹੈੇੇ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਚਾਇਤੀ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਮਗਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਲਈ ਮੀਟਿੰਗਾਂ ਕੀਤੀਆਂ ਗਈਆ ਅਤੇ ਪੰਚਾਇਤ ਮੰਤਰੀ ਵੱਲੋਂ ਉਨ੍ਹਾਂ ਮੀਟਿੰਗਾਂ ਵਿਚ ਭਰੋਸਾ ਦੁਆਇਆ ਗਿਆ ਸੀ ਅਤੇ ਸਰਕਾਰੀ ਦਸਤਾਵੇਜ ਫਾਇਲ ਤਿਆਰ ਕਰਕੇ ਅਗਲੇਰੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਪੁਹੁੰਦੀ ਕੀਤੀ ਗਈ ਪੰਜਾਬ ਸਰਕਾਰ ਅੱਜ ਜੋ ਠੇਕਾ ਮੁਲਾਜਮਾ ਨੂੰ ਰੈਗੂਲਰ ਕਰਨ ਦੀ ਤਜਵੀਜ ਦੀ ਮੰਗ ਕਰ ਰਹੀ ਹੈ।
ਮਗਨਰੇਗ ਕਰਮਚਾਰੀ ਵੀ ਦੂਸਰੇ ਕਰਮਚਾਰੀਆਂ ਦੀ ਤਰ੍ਹਾਂ ਆਈ.ਏ.ਐਸ ਅਫ਼ਸਰ ਦੀ ਪੈਨਲ ਇੰਟਰਵਿਊ ਅਤੇ ਆਪਦੀ ਯੋਗਤਾ ਪੂਰੀ ਕਰਕੇ ਬਕਾਇਦਾ ਟੈਸਟ ਪਾਸ ਕਰਕੇ ਮਗਨਰੇਗਾ ਸਕੀਮ ਤਹਿਤ ਵੱਖ ਵੱਖ ਕੈਟਾਗਰੀਆਂ ਦੀਆਂ ਪੋਸਟਾਂ ਤੇ ਪੂਰੇ ਪੰਜਾਬ ਵਿਚ ਬੀਤੇ 8 ਵਰ੍ਹਿਆਂ ਤੋਂ ਇੱਕ ਰੈਗੂਲਰ ਕਰਮਚਾਰੀ ਦੀ ਤਰ੍ਰਾਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਅੱਜ ਜਦੋਂ ਮਗਨਰੇਗਾ ਕਰਮਚਾਹਰੀਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਉੱਥੇ ਪੰਜਾਬ ਸਰਕਾਰ ਮਗਨਰੇਗਾ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਮਗਨਰੇਗਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਗੱਲ ਕਰ ਰਹੀ ਹੈ ਅਤੇ ਬੀਤੇ ਦਿਨ ਪੰਚਾਇਤੀ ਵਿਭਾਗ ਵੱਲੌਂ ਇਨ੍ਹਾਂ ਕਰਮਚਾਰੀਆਂ ਨੂੰ ਅਣਵੇਖਿਆ ਕਰਕੇ ਨੌਕਰੀ ਤੋਂ ਫਾਰਗ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਗਏ। ਜਿਸ ਕਾਰਨ ਮਗਨਰੇਗਾ ਕਰਮਚਾਰੀ ਯੂਨੀਅਨ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸਦੇ ਚਲਦੇ 13 ਅਕਤੂਬਰ ਵੀਰਵਾਰ ਨੂੰ ਠੇਕਾ ਕਰਮਚਾਰੀ ਸੰਘਰਸ਼ ਮੋਰਚੇ ਦੇ ਸੱਦੇ ਤੇ ਬਾਦਲ ਦੇ ਹਲਕੇ ਬਠਿੰਡਾ (ਭੁਚੋ ਖੁਰਦ) ਵਿਚ ਰੋਸ ਵਜੋਂ ਵੱਖ ਵੱਖ ਪਿੰਡਾਂ ਵਿਚ ਪੰਜਾਬ ਸਰਕਾਰੀ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਕਾਰਨ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਹੱਕ ਵਿਚ ਰੋਸ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਰਾਜਪਾਲ ਫਾਜਿਲਕਾ, ਸੁਨੀਲ ਕੁਮਾਰ ਅਰਨੀਵਾਲਾ, ਸੰਜੀਵ ਕੁਮਾਰ ਅਬੋਹਰ, ਬਲਦੇਵ ਸਿੰਘ ਜਲਾਲਾਬਾਦ, ਹੈਡ ਆਫਿਸ ਤੋ ਅਤੂਲ ਮੋਗਾ, ਵਿਪਨ ਕੁਮਾਰ ,ਵਿਕਾਸ ਬਜਾਜ,ਖੇਮ ਚੰਦ ਖੁਇਆ ਸਰਵਰ ਅਤੇ ਪ੍ਰਿਅੰਕਾ ਅਰਨੀਵਾਲਾ , ਗੋਰਵ ਸਚਦੇਵਾ,ਸੁਰਿੰਦਰ ਜਲਾਲਾਬਾਦ,ਅਸ਼ੋਕ ਕੁਮਾਰ,ਮੋਹਿਤ ਖੁਇਆ, ਮੋਹਿਤ ਅਰਨੀਵਾਲਾ, ਸੰਦੀਪ ਸਿਘ ਅਰਨੀਵਾਲਾ, ਅਸ਼ੀਸ਼ ਲੂਨਾ ਜਲਾਲਾਬਾਦ,ਪਵਨ ਕੁਮਾਰ,ਰਾਜਸ਼, ਵੀਨਸ ਅਬੋਹਰ,ਅੰਜੂ ਖੁਇਆ ਸਰਵਰ, ਸੰਜੀਵ ਕੁਮਾਰ, ਰਾਜਪਾਲ, ਸੁਰਿੰਦਰ ਜਲਾਲਾਬਾਦ,ਸੁਨੀਲ ਫਾਜਿਲਕਾ, ਮਨਦੀਪ, ਰਣਜੀਤ ਅਤੇ ਕੁਲਵਿੰਦਰ ਅਬੋਹਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply