Friday, June 26, 2026

ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਮੰਤਰੀ ਜਿਆਣੀ ਦੇ ਦਫ਼ਤਰ ਸਾਹਮਣੇ ਦਿੱਤਾ ਧਰਨਾ

ਮੰਗਾਂ ਨੂੰ ਪੂਰਾ ਕਰਨ ਸਬੰਧੀ ਕੀਤੀ ਜ਼ੋਰਦਾਰ ਨਾਅਰੇਬਾਜੀ

ppn1410201619

ਫਾਜ਼ਿਲਕਾ, 14 ਅਕਤੂਬਰ (ਵਿਨੀਤ ਅਰੋੜਾ): ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਦੇ ਬਲਾਕ ਖੂਈਆਂ ਸਰਵਰ ਦੇ ਸਰਕਲ ਘੱਲੂ ਅਤੇ ਬਲਾਕ ਫਾਜ਼ਿਲਕਾ ਦੇ ਸਰਕਲ ਹਸਤਾ ਕਲਾਂ ਦੀਆਂ ਮੈਂਬਰਾਂ ਨੇ ਪ੍ਰਧਾਨ ਸੁਮਿਤਰਾ ਰਾਣੀ ਦੀ ਅਗਵਾਈ ਵਿਚ ਅੱਜ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਦੇ ਸਾਹਮਣੇ ਮੰਗਾਂ ਸਬੰਧੀ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ  ਸਬੰਧੀ ਅਸਫ਼ਰਸ਼ਾਹੀ ਦੀ ਦੇਰੀ ਕਾਰਨ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਮੰਤਰੀ ਜਿਆਣੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਨੋਟੀਫਿਕੇਸ਼ਨ ਜਾਲਦੀ ਜਾਰੀ ਕਰਵਾਏ ਜਾਣ ਜਿਵੇਂ ਐਨਜੀਓ ਨੂੰ ਦਿੱਤੇ ਬਲਾਕ ਵਾਪਸ ਲਏ ਜਾਣ, ਵਰਕਰ ਜੋ ਏਐਨਐਮ ਦੀ ਯੋਗਤਾ ਪੂਰੀ ਕਰਦੇ ਹਨ ਉਨ੍ਹਾਂ ਨੂੰ ਏਐਨਐਮ ਦੀ ਭਰਤੀ ਵਿਚ 10 ਫੀਸਦੀ ਕੋਟਾ ਦਿੱਤਾ ਜਾਵੇ, ਹੈਲਪਰ ਤੋਂ ਵਰਕਰ ਬਨਣ ਲਈ ਤਜ਼ਰਬਾ 5 ਸਾਲ ਕੀਤਾ ਜਾਵੇ, ਮਿੰਨੀ ਸੈਂਟਰ ਨੂੰ ਪੂਰਾ ਦਰਜ਼ਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਹਰਿਆਣਾ ਪੈਟਰਨ ਤੇ ਮਾਨਭੱਤਾ ਦੇਵੇ ਅਤੇ ਸਕੂਲਾਂ ਵਿਚ ਲੱਗਣ ਵਾਲੀਆਂ ਨਰਸਰੀ ਕਲਾਸਾਂ ਹਰਿਆਣਾ ਅਤੇ ਰਾਜਸਥਾਨ ਦੀ ਤਰ੍ਹਾਂ ਵਰਕਰਾਂ ਨੂੰ ਦਿੱਤੀਆਂ ਜਾਣ। ਇਸ ਮੌਕੇ ਯੂਨੀਅਨ ਮੈਂਬਰਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਰੇਸ਼ਮਾ ਰਾਣੀ ਫਾਜ਼ਿਲਕਾ, ਪ੍ਰਧਾਨ ਇੰਦਰਜੀਤ ਕੌਰ ਆਲਮਗੜ੍ਹ, ਸੁਮਿਤਰਾ ਰਾਣੀ, ਪੁਸ਼ਵਿੰਦਰ ਕੌਰ, ਅਮ੍ਰਤਪਾਲ ਕੌਰ, ਸੋਮਾਵੰਤੀ ਤੇਜ਼ਾ ਰੁਹੇਲਾ, ਪ੍ਰਕਾਸ਼ ਕੌਰ, ਸੀਮਾ ਹਸਤਾਕਲਾਂ, ਅਲਕਾ ਰਾਣੀ, ਪੂਜਾ ਰਾਣੀ, ਮਧੂ, ਕੇਵਲ ਕੌਰ ਬਲਾਕ ਖੂਈਆਂ ਸਰਵਰ ਅਤੇ ਹੋਰ ਯੂਨੀਅਨ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply