
ਫਾਜ਼ਿਲਕਾ, 14 ਅਕਤੂਬਰ (ਵਿਨੀਤ ਅਰੋੜਾ): ਤੀਵਰ ਤੇਰ੍ਹਾਂ ਬਟਾਲਿਅਨ (ਕਾਰਗਿਲ) ਅਤੇ (ਦੋਹਰਾ ਪਰਮਵੀਰ ਚੱਕਰ ਪ੍ਰਾਪਤ ਪਲਟਨ) 13 ਤੋਂ 15 ਅਕਤੂਬਰ ਤੱਕ ਆਪਣਾ ਸਵਰਨ ਜਯੰਤੀ ਸਮਾਗਮ ਮਨਾ ਰਹੀ ਹੈ। 1 ਅਕਤੂਬਰ, 1966 ਵਿਖੇ ਗੋਲਕੁੰਡਾ ਹੈਦਰਾਬਾਦ ਵਿੱਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਆਪਣੇ ਸਰਵੇਸ਼ਠ ਕੰਮਾਂ ਅਤੇ ਉੱਚ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਯੂਨਿਟ ਨੇ 50 ਸਾਲਾਂ ਵਿੱਚ ਬਹੁਤ ਨਾਮ ਹਾਸ਼ਲ ਕੀਤਾ। ਇਸ ਬਟਾਲਿਅਨ ਨੂੰ ਦੇਸ਼ ਦੀ ਸਭ ਤੋਂ ਸੁਸਜਿੱਤ ਅਤੇ ਵਧੀਆ ਬਟਾਲਿਅਨ ਹੋਣ ਦਾ ਮਾਨ ਪ੍ਰਾਪਤ ਕੀਤਾ ਹੈ। ਰਾਸ਼ਟਰ ਦੇ ਪ੍ਰਤੀ ਸੇਵਾ ਦੇ ਲਈ ਬਟਾਲਿਅਨ ਨੂੰ ਦੋ ਪਰਮਵੀਰ ਚੱਕਰ, 8 ਵੀਰ ਚੱਕਰ, 1 ਸ਼ੋਰਿਆ ਚੱਕਰ ਅਤੇ ਕਈ ਹੋਰ ਵੀਰਤਾ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਆਪ੍ਰੇਸ਼ਨ ਵਿਜੈ ਦੋਰਾਨ ਆਪਣੀ ਬੇਮਿਸਾਲ ਪ੍ਰਾਪਤੀਆਂ ਦੇ ਲਈ ਬ੍ਰੇਵਸਟ ਆਫ ਦਾ ਬ੍ਰੇਵ ਨਾਲ ਨਵਾਜ਼ੇ ਜਾਣ ਤੋਂ ਇਲਾਵਾ ਇਸ ਬਟਾਲਿਅਨ ਨੂੰ ਥਿਐਟਰ ਆਨਰ ਆਫ ਕਾਰਗਿਲ ਅਤੇ ਬੈਟਲ ਆਨਰਸ ਆਫ ਦਰਾਸ ਨਾਲ ਵੀ ਸਨਮਾਨਿਤ ਕੀਤਾ ਗਿਆ।
ਸਵਰਨ ਜਯੰਤੀ ਸਮਾਗਮ ਵਿੱਚ ਫੁੱਲਮਾਲਾਵਾਂ ਭੇਂਟ ਕਰਨ ਤੋਂ ਇਲਾਵਾ ਵਿਸ਼ੇਸ਼ ਸੈਨਿਕ ਸੰਮੇਲਨ ਦਾ ਆਯੋਜਨ ਵੀ ਕੀਤਾ ਗਿਆ। ਸਮਾਗਮ ਵਿੱਚ ਵੀਰ ਨਾਰੀਆਂ ਅਤੇ ਸਾਬਕਾ ਸੈਨਿਕ ਵੀ ਹਾਜ਼ਰ ਹੋਏ। ਇਸ ਮੌਕੇ ਤੇ ਸਾਬਕਾ ਸੈਨਿਕਾਂ ਦੀ ਸਹਾਇਤਾ ਲਈ ਸ਼ਿਕਾਇਤ ਨਿਵਾਰਨ ਰੂਮ ਵੀ ਸਥਾਪਿਤ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media