
ਸੰਦੌੜ, 16 ਅਕਤੂਬਰ (ਭੱਟ ਹਰਮਿੰਦਰ ਸਿੰਘ)- ਉਘੇ ਲੇਖਕ ਭੱਟ ਹਰਮਿੰਦਰ ਸਿੰਘ ਦੀ ਸਮਾਜਿਕ ਸਿੱਖਿਆ ‘ਤੇ ਆਧਾਰਿਤ ਬਹ-ੁਚਰਚਿਤ ਕਹਾਣੀ ‘ਅਜੀਬ ਜਿਹਾ ਸਕੂਨ’ ‘ਤੇ ਸੱਚ ਫ਼ਿਲਮ ਪ੍ਰੋਡਕਸ਼ਨ ਮੁੰਬਈ ਦੁਆਰਾ ਬਣਾਈ ਗਈ ਲਘੂ ਫ਼ਿਲਮ 25 ਨੂੰ ਰੀਲੀਜ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਬਣਾਈਆਂ ਜਾ ਰਹੀਆਂ ਲਘੂ ਫ਼ਿਲਮਾਂ ਦਾ ਮੁੱਖ ਮਕਸਦ ਸਮਾਜ ਵਿਚ ਵੱਧ ਰਹੀਆਂ ਕਰੁੀਤੀਆਂ ਤੋਂ ਦਰਸ਼ਕਾਂ ਨੂੰ ਸੁਚੇਤ ਕਰਨ ਅਤੇ ਜੀਵਨ ਨੂੰ ਸੇਧ ਦੇਣ ਹਿੱਤ ਹਨ। ਇਸੇ ਤਹਿਤ ਇਸ ਲਘੂ ਫ਼ਿਲਮ ਵਿਚ ਵੀ ਅਜੋਕੀ ਭੜਕ ਰਹੀ ਨੌਜਵਾਨੀ ਨੂੰ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਅਤੇ ਅਜੋਕੀ ਵੱਧ ਰਹੀ ਤਕਨਾਲੋਜੀ ਦੇ ਹੋ ਰਹੇ ਗ਼ਲਤ ਇਸਤੇਮਾਲ ਬਾਰੇ ਗਿਆਨ ਹੋਵੇਗਾ ਉਨ੍ਹਾਂ ਦੱਸਿਆ ਕਿ ਲੇਖਕ ਭੱਟ ਹਰਮਿੰਦਰ ਸਿੰਘ ਦੁਆਰਾ ਲਿਖੀ ਕਹਾਣੀ ਤੇ ਬਣੀ ਇਸ ਫ਼ਿਲਮ ਦੀ ਸ਼ੂਟਿੰਗ ਸੁਨਾਮ, ਸੰਗਰੂਰ, ਛਾਜਲੀ ਅਤੇ ਗੁੱਜਰਾਂ ਪਿੰਡ ਵਿਚ ਕੀਤੀ ਗਈ।ਕਰਨ ਰਿਮਾਣਾ ਦੇ ਵਿਸ਼ੇਸ਼ ਸਹਿਯੋਗ ਤੋਂ ਇਲਾਵਾ ਕੈਮਰਾਮੈਨ ਅਵਿਨਾਸ਼, ਐਡੀਟਰ ਸੋਨੂੰ ਡੀ, ਪ੍ਰੋਡਿਊਸਰ ਕਰਨ. ਡੀ ਅਤੇ ਕਲਾਕਾਰ ਰਵਿੰਦਰ ਸਿੰਘ, ਗੌਰਵ ਖੇਤੀਆ ਅਤੇ ਕਾਜਲ ਚੌਹਾਨ ਨੇ ਭੂਮਿਕਾ ਨਿਭਾਈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media