
ਫਾਜ਼ਿਲਕਾ, 16 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਭਰ ਵਿਚ ਵੱਖ ਵੱਖ ਥਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰੂਪ ਦੀਆਂ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀ ਹੀ ਇੱਕ ਘਟਨਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਹਸਤਾਕਲਾਂ ਵਿਚ ਹੋਈ ਹੈ। ਜਿੱਥੇ ਇੱਕ ਨੋਜ਼ਵਾਨ ਗੁਰੂਦੁਆਰਾ ਸਾਹਿਬ ਦੇ ਤਾਲੇ ਤੋੜਕੇ ਅੰਦਰ ਦਾਖ਼ਲ ਹੋ ਗਿਆ ਅਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰੂਪ ਦੇ ਅੰਗਾਂ ਨੂੰ ਫਾੜ੍ਹ ਦਿੱਤਾ। ਪੁਲਸ ਨੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਦਿੰਦੇ ਹੋਏ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਮੱਖਣ ਸਿੰਘ ਵਾਸੀ ਪਿੰਡ ਚਾਂਦਮਾਰੀ ਨੇ ਦੱਸਿਆ ਕਿ ਉਹ ਲਗਭਗ 20 ਵਰ੍ਹਿਆਂ ਤੋੋਂ ਪਿੰਡ ਹਸਤਾਕਲਾਂ ਦੇ ਗੁਰੂਦੁਆਰਾ ਸਾਹਿਬ ਵਿਚ ਬਤੋਰ ਮੁੱਖ ਗ੍ਰੰਥੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਸਨੇ ਕਿਹਾ ਕਿ ਉਹ ਸ਼ਾਮ ਦੇ ਸਮੇਂ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਕਰਨ ਮਗਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਲਗਾਕੇ ਗੁਰੂਦੁਆਰਾ ਸਾਹਿਬ ਦੇ ਨੇੇੜੇ ਹੀ ਰਹਿਣ ਵਾਲੇ ਇੱਕ ਦੋਧੀ ਦੇ ਘਰ ਤੋਂ ਦੁੱਧ ਲੈਣ ਲਈ ਚਲਾ ਗਿਆ। ਬਾਅਦ ਵਿਚ ਕਿਸੇ ਨੇ ਫੋਨ ਤੇ ਦੱਸਿਆ ਕਿ ਪਿੰਡ ਦਾ ਹੀ ਇੱਕ ਨੋਜ਼ਵਾਨ ਮਨੋਹਰ ਸਿੰਘ ਨੇ ਗੁਰੂਦੁਆਰੇ ਦੇ ਤਾਲੇ ਤੋੜਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰੂਪ ਵਿਚੋਂ ਕੁਝ ਅੰਗ ਫਾੜ ਦਿੱਤੇ ਹਨ। ਉਸਨੇ ਦੱਸਿਆ ਕਿ ਉਹ ਜਦੋਂ ਗੁਰੂਦੁਆਰਾ ਸਾਹਿਬ ਵਿਚ ਪਹੁੰਚਿਆ ਤਾਂ ਉਸਦੇ ਘਰ ਵਾਲੇ ਉੁਸਨੂੰ ਫੜ੍ਹ ਕੇ ਲਿਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਜੰਗੀਰ ਸਿੰਘ, ਪੰਚ ਸੋਹਨ ਸਿੰਘ, ਰੋਸ਼ਨ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਸਦਰ ਫਾਜ਼ਿਲਕਾ ਨੂੰ ਸੂਚਨਾ ਦਿੱਤੀ ਗਈ। ਜ਼ਿਲ੍ਹਾ ਪੁਲਸ ਮੁੱਖੀ ਡਾ. ਨਰਿੰਦਰ ਭਾਰਗਵ ਦੇ ਧਿਆਨ ਵਿਚ ਇਹ ਮਾਮਲਾ ਆਉਣ ਤੇ ਉਨ੍ਹਾਂ ਨੇ ਤੁਰੰਤ ਥਾਣਾ ਸਦਰ ਪੁਲਸ ਇੰਚਾਰਜ਼ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ ਪਿੰਡ ਭੇਜਿਆ। ਜਿਸਤੋਂ ਬਾਅਦ ਇੰਸਪੈਕਟਰ ਜਗਦੀਸ਼ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਦੇਰ ਰਾਤ ਲਗਭਗ ਇੱਕ ਵਜੇ ਤੱਕ ਪਿੰਡ ਵਿਚ ਇਯ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਬਾਅਦ ਵਿਚ ਉਕਤ ਵਿਅਕਤੀ ਮਨੋਹਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮਨੋਹਰ ਸਿੰਘ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 457/295ਏ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ ਪਿੰਡ ਵਾਸੀਆਂ ਮੁਤਾਬਕ ਉਕਤ ਮਨੋਹਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਦੀਮਾਗੀ ਰੂਪ ਤੋਂ ਪ੍ਰੇਸ਼ਾਨ ਚਲ ਰਿਹਾ ਸੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media