
ਬਟਾਲਾ, 17 ਅਕਤੂਬਰ (ਨਰਿੰਦਰ ਬਰਨਾਲ)- ਵਿਦਿਆਰਥੀਆਂ ਵਿਚ ਖੇਡ ਪ੍ਰੀਕ੍ਰਿਆ ਨੂੰ ਉਤਸਾਹਿਤ ਕਰਨ ਤੇ ਤਿਉਹਾਰਾਂ ਦੀ ਅਹਿਮੀਅਤ ਨੂੰ ਸਮਰਪਿਤ ਸਥਾਨਕ ਅਲੀਵਾਲ ਰੋਡ ਡੀ.ਆਰ ਹੈਰੀਟੇਜ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਮੈਨੇਜਰ ਸੰਜੀਵ ਕੁਮਾਰ ਦੀ ਨਿਗਰਾਨੀ ਵਿਚ ਨਰਸਰੀ ਤੋ ਪੰਜਵੀ ਤੱਕ ਦੇ ਵਿਦਿਆਰਥੀਆਂ ਲਈ ਕਿਡਸ ਕਾਰਨੀਵਾਲ ਕਰਵਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਨੇ ਅਲੱਗ ਅਲਗ ਝੂਲਿਆਂ ‘ਤੇ ਮੰਨੌਰੰਜਨ ਕੀਤਾ।ਜਿੰਨਾ ਵਿਚੋ ਵਿਸ਼ੇਸ਼ ਜਾਇੰਟ ਵੀਲ, ਬਾਓੂਸਰਸ ਰਾਊਲਿੰਗ ਟਰੰਪਲਿਨ ਆਦਿ ਸਾਮਿਲ ਸਨ। ਵਿਦਿਆਰਥੀਆਂ ਨੂੰ ਘੋੜ ਸਵਾਰੀ ਅਤੇ ਟਾਂਗਾ ਸਵਾਰੀ ਵੀ ਕਰਵਾਈ ਗਈ।ਵਿਦਿਆਰਥੀਆਂ ਨੇ ਗਨ ਸ਼ੂਟਿੰਗ ਕੀਤੀ ਤੇ ਡੀ.ਜੇ ਪਾਰਟੀ ਦਾ ਆਨੰਦ ਵੀ ਵਿਦਿਆਰਥੀਆਂ ਨੇ ਮਾਣਿਆ।ਵਿਦਿਆਰਥੀਆਂ ਨੂੰ ਰੈਫਰੈਸਮੈਂਟ ਦੇਣ ਤੋ ਬਾਅਦ ਮੈਜਿਕ ਸ਼ੋਅ, ਦਿਖਾਇਆ ਗਿਆ।ਇਸ ਕਾਰਨੀ ਵਾਲ ਦੌਰਾਨ ਵਿਦਿਆਰਥੀਆਂ ਵਿਚ ਨਵੀ ਤਾਜ਼ਗੀ ਆਈ ਤੇ ਪੜਾਈ ਦੇ ਮਹੌਲ ਤਾ ਇਕ ਵੱਖਰਾ ਰੰਗ ਪੇਸ਼ ਕਰਨ ਨਾਲ ਵਿਦਿਆਰਥੀ ਖੁਸ਼ ਹੋਏ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media