Monday, October 12, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 19 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਲੁਧਿਆਣਾ ਪੁੱਜੇ ਪ੍ਰਧਾਨ ਮੰਤਰੀ ਮੋਦੀ ਨੇ SC / ST ਹੱਬ ਦਾ ਕੀਤਾ ਉਦਘਾਟਨ, ਦਲਿਤਾਂ ਨੂੰ ਸਨਅਤਕਾਰ ਬਨਣ ਲਈ ਦਿੱਤੀਆਂ ਜਾਣਗੀਆਂ ਰਿਆਇਤਾਂ ।

▶ ਪ੍ਰਧਾਨ ਮੰਤਰੀ ਮੋਦੀ ਨੇ 500 ਦੇ ਕਰੀਬ ਔਰਤਾਂ ਨੂੰ ਵੰਡੇ ਚਰਖੇ ਅਤੇ ਖੁੱਦ ਚਰਖਾ ਚਲਾਇਆ।

▶ ਮੁੱਖ ਮੰਤਰੀ ਬਾਦਲ ਨੇ ਸਨਅਤੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਨਾਉਣ ਲਈ ਪੀ.ਐਮ ਮੋਦੀ ਕੋਲੋੰ ਮੰਗੀ ਸਹਾਇਤਾ।

▶ ਦਲਿਤਾਂ ‘ਤੇ ਅੱਤਿਆਚਾਰ ਨੂੰ ਸ਼ਰਮਨਾਕ ਦਸਦਿਆਂ ਪੀ.ਐਮ ਮੋਦੀ ਨੇ ਕਿਹਾ ਜਾਤ ਦੇ ਅਧਾਰ ‘ਤੇ ਜੁਰਮ ਨਾਲ ਝੁੱਕਦਾ ਹੈ ਸਿਰ।

▶ ਪੰਜ ਪਿਆਰਿਆਂ ਵਲੋਂ ਬੁਲਾਈ ਮੀਟਿੰਗ ‘ਚ ਸ਼ਾਮਿਲ ਨਾ ਹੋਏ ਸਰਬਤ ਖਾਲਸਾ ਦੇ ਥਾਪੇ ਜਥੇਦਾਰ।

▶ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਨਾਬਾਲਗ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਨੂੰ ਅਗਲੇਰੇ ਹੁਕਮਾਂ ਤੱਕ ਰੋਕਿਆ, ਅਗਲੇ ਹਫਤੇ ਹੋਣੀ ਸੀ ਫਾਂਸੀ।

▶ ਮਾਓਵਾਦੀ ਆਗੂ ਕੋਬਾਦ ਗਾਂਧੀ ਪਟਿਆਲਾ ਭਾਸ਼ਣ ਕੇਸ ‘ਚੋਂ ਬਰੀ।

▶ ਸ੍ਰੀ ਮੁਕਤਸਰ ਦੇ ਪਿੰਡ ਮਹਾਂਬੱਧਰ ਦੇ ਕਿਸਾਨ ਸ਼ਮਿੰਦਰ ਸਿੰਘ ਦੀ ਪਤਨੀ ਵਲੋਂ ਖੁਦਕੁਸ਼ੀ – 15 ਲੱਖ ਕਰਜ਼ੇ ਤੋਂ ਪ੍ਰੇਸ਼ਾਨ ਸੀ ਪਰਿਵਾਰ।

▶ ਪੀ.ਐਮ ਮੋਦੀ ਦੀ ਆਮਦ ‘ਤੇ ਕੈਪਟਨ ਦੀ ਅਗਵਾਈ ‘ਚ ਲੁਧਿਆਣਾ ਵਿਖੇ ਕਾਂਗਰਸੀਆਂ ਨੇ ਸਾੜ੍ਹਿਆ ਚਿੱਟੇ ਰਾਵਣ ਦਾ ਪੁੱਤਲਾ।

▶ ਮਾਮਲਾ ਲਾਠੀਚਾਰਜ਼ ਦਾ – ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨੇ ਰੋਸ ਮਾਰਚ ਕੱਢ ਕੇ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਦਾ ਸਾੜ੍ਹਿਆ ਪੁੱਤਲਾ।

▶ 1984 ਸਿੱਖ ਕਤਲੇਆਮ ਮਾਮਲੇ ‘ਚ ਡਵੀਜ਼ਨਲ ਬੈਂਕ ਨੇ ਕੀਤੀ ਸੁਣਵਾਈ– ਸੀ.ਬੀ.ਆਈ ਨੇ ਸੱਜਣ ਕੁਮਾਰ ਵਲੋਂ ਜੱਜ ਬਦਲਣ ਦੀ ਮੰਗ ਦਾ ਕੀਤਾ ਵਿਰੋਧ, ਅਗਲੀ ਸੁਣਵਾਈ 20 ਅਕਤੂਬਰ ਨੂੰ ।

▶ ਤਲਵਾੜਾ – ਘਰੋਂ ਖੇਡਣ ਗਏ 2 ਸਕੇ ਭਰਾਵਾਂ ਸਮੇਤ 3 ਬੱਚਿਆਂ ਦੀਆਂ ਸ਼ਾਹ ਨਹਿਰ ‘ਚ ਤੈਰਦੀਆਂ ਲਾਸ਼ਾਂ ਮਿਲੀਆਂ।

▶ ਸੂਹੀਆਂ ਏਜੰਸੀਆਂ ਵਲੋਂ ਅਲਰਟ– ਤੇਲ ਰਫਾਇਨਰੀ ਨੂੰ ਅੱਤਵਾਦੀ ਬਣਾ ਸਕਦੇ ਹਨ ਆਪਣਾ ਨਿਸ਼ਾਨਾ।

▶ ਕੇਂਦਰੀ ਮੰਤਰੀ ਸਿਮ੍ਰਿਤੀ ਇਰਾਨੀ ਨੂੰ ਵੱਡੀ ਰਾਹਤ– ਪਟਿਆਲਾ ਕੋਰਟ ਨੇ ਜਾਅਲੀ ਡਿਗਰੀ ਮਾਮਲੇ ‘ਚ ਦਾਇਰ ਪਟੀਸ਼ਨ ਕੀਤੀ ਰੱਦ।

▶ ਲੁਧਿਆਣਾ ਵਿੱਚ ਐਮ.ਐਸ.ਐਮ.ਈ ਸਕੀਮ ਤਹਿਤ 250 ਉਦਮੀਆਂ ਨੂੰ ਕੀਤਾ ਸਨਮਾਨਿਤ।

▶ ਢੱਡਰੀਆਂ ਵਾਲਾ ਹਮਲੇ ਦੀ ਸੀ.ਬੀ.ਆਈ ਜਾਂਚ ਮਾਮਲੇ ‘ਚ ਪੁਲਿਸ ਨੇ ਹਾਈਕੋਰਟ ‘ਚ ਪੇਸ਼ ਕੀਤੀ ਸਟੇਟਸ ਰਿਪੋਰਟ – ਕਿਹਾ 14 ਵਿਅਕਤੀ ਕੀਤੇ ਗ੍ਰਿਫਤਾਰ– ਅਗਲੀ ਸੁਣਵਾਈ 24 ਅਕਤੂਬਰ ਨੂੰ।

▶ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਖੇਤਰ ‘ਚ ਪਾਕਿਸਤਾਨ ਨੇ ਤੋੜਿਆ ਮੁੜ ਸੀਜ਼ਫਾਇਰ– ਭਾਰਤ ਨੇ ਗੋਲੀਬਾਰੀ ਦਾ ਦਿੱਤਾ ਮੂੰਹ ਤੋੜ ਜਵਾਬ।

▶ ਹਿਮਾਚਲ ਦੇ ਮੰਡੀ ‘ਚ ਪੀ.ਐਮ ਮੋਦੀ ਨੇ 3 ਹਾਈਡਰੋਲਿਕ ਪਾਵਰ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ।

▶ ਜੋ ਇਜ਼ਰਾਇਲ ਕਰਦਾ ਦੀ ਭਾਰਤ ਨੇ ਵੀ ਕੀਤਾ– ਇਸੇ ਲਈ ਇਜ਼ਰਾਇਲੀ ਫੋਜ਼ ਵਾਂਗ ਹੁਣ ਦੁਨੀਆਂ ਵਿੱਚ ਵੀ ਹੈ ਭਾਰਤੀ ਫੋਜ਼ ਦੀ ਚਰਚਾ- ਮੋਦੀ।

▶ ਕਾਵੇਰੀ ਜਲ ਵਿਵਾਦ ਮਾਮਲਾ– ਸੁਪਰੀਮ ਕੋਰਟ ਨੇ ਰੋਜ਼ਾਨਾ 2000 ਕਿਊਸਿਕ ਪਾਣੀ ਛੱਡਣ ਦੇ ਕਰਨਾਟਕਾ ਨੂੰ ਦਿੱਤੇ ਹੁਕਮ।

▶ ਯੂ.ਪੀ ਦੇ ਆਯੋਧਿਆ ਵਿੱਚ ਕੇਂਦਰੀ ਟੂਰਿਜ਼ਮ ਮੰਤਰੀ ਮਹੇਸ਼ ਵਰਮਾ ਨੇ ਰਾਮ-ਰਮਾਇਣ ਮਿਊਜ਼ੀਅਮ ਦਾ ਕੀਤਾ ਉਦਘਾਟਨ।

▶ ਭਾਜਪਾ ਆਗੂ ਵਿਨੈ ਕਟਾਰੀਆ ਬੋਲੇ– ਰਾਮ ਰਮਾਇਣ ਮਿਊਜ਼ੀਅਮ ਦਾ ਲਾਲੀਪੋਪ ਨਹੀਂ ਚੱਲੇਗਾ, ਜਲਦ ਬਣੇ ਰਾਮ ਮੰਦਰ।

▶ ਜੰਮੂ ਕਸ਼ਮੀਰ ਦੇ ਬਾਰਾਮੁੱਲਾ ‘ਚ ਸਰਚ ਮਹਿੰਮ ਦੌਰਾਨ ਅੱਤਵਾਦੀਆਂ ਦੇ ਟਿਕਾਣਿਆਂ ‘ਚੋਂ ਪੈਟਰੋਲ ਬੰਬ, ਚੀਨੀ ਤੇ ਪਾਕਿ ਝੰਡੇ, ਵੱਡੀ ਗਿਣਤੀ ‘ਚ ਮੋਬਾਇਲ ਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ– 44 ਸ਼ੱਕੀ ਕੀਤੇ ਗ੍ਰਿਫਤਾਰ।

▶ ਮੇਰੇ ਲਈ ਦੇਸ਼ ਸਭ ਤੋਂ ਪਹਿਲਾਂ – ਦੇਸ਼ ਵਿਰੋਧੀ ਕਹਾ ਕੇ ਦੁਖਿਆ ਦਿਲ – ਕਰਨ ਜੋਹਰ।

▶ ਸਰਜ਼ੀਕਲ ਸਟਰਾਈਕ ਦੀ ਵਡਿਆਈ ਖੁੱਦ ਲੈ ਕੇ ਫੋਜ਼ ਦਾ ਅਪਮਾਨ ਨਾ ਕਰਨ ਪੀ.ਐਮ ਮੋਦੀ – ਮਾਇਆਵਤੀ।

▶ ਲੁਧਿਆਣਾ ਮਲੇਰਕੋਟਲਾ ਮਾਰਗ ਦੇ ਡੇਹਲੋਂ ਨੇੜੇ ਕਾਰ ਬੱਸ ਟੱਕਰ- ਇਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ।

▶ ਮੁੰਬਈ ਦੇ ਕੁਰਲਾ ਖੇਤਰ ‘ਚ ਦੇਖਿਆ ਗਿਆ ਅਣਪਛਾਤਾ ਸ਼ੱਕੀ ਡਰੋਨ- ਪੁਲਿਸ ਵਲੋਂ ਜਾਂਚ ਅਰੰਭ।

▶ ਅੰਮ੍ਰਿਤਸਰ ਤੋਂ ਪਰਤਦਿਆਂ ਜ਼ੀਰਾ ਨੇੜੇ ਸਵਿਫਟ ਕਾਰ ਦੀ ਟਰੱਕ ਨਾਲ ਟੱਕਰ– ਪਤੀ ਪਤਨੀ ਦੀ ਮੌਤ – 2 ਬੱਚਿਆਂ ਸਮੇਤ 7 ਜਖਮੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply