
ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜੀਐਨਡੀਯੂ ਨਾਨ ਟੀਚਿੰਗ ਐਸੋਸੀਏਸ਼ਨ ਚੋਣਾ ਦੋਰਾਨ ਕਿਸਮਤ ਅਜਮਾਈ ਕਰ ਰਹੇ ਦੋ ਮੁੱਖ ਧੜਿਆਂ ਯੂਨਿਵਰਸਿਟੀ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਤੇ ਯੂਨਿਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਸ਼ੁਰੂ ਕੀਤੀਆਂ ਗਈਆਂ ਚੋੈਣ ਪ੍ਰਚਾਰ ਸ਼ਿਖਰ ਸਰਗਰਮੀਆਂ ਦੇ ਚੱਲਦਿਆਂ ਅੱਜ ਨੁਕੜ ਤੇ ਨਿੱਜੀ ਮੀਟਿੰਗਾਂ ਕਰ ਕੇ ਚੋਣ ਰਣਨੀਤੀ ਤੈਅ ਕੀਤੀ ਗਈ।ਜ਼ਿਕਰਯੋਗ ਹੈ ਕਿ ਨਾਨ-ਟੀਚਿੰਗ ਐਸੋਸੀੲੈਸ਼ਨ ਦੀ ਚੋਣ 27 ਨਵੰਬਰ ਨੂੰ ਹੋਵੇਗੀ। ਜਿਸ ਦੋਰਾਨ ਜੇਤੂ ਹੋਣ ਲਈ ਦੋਵੇਂ ਧੜੇ ਅੱਡੀਚੋਟੀ ਦਾ ਜੋਰ ਲਗਾ ਰਹੇ ਹਨ। ਇਸ ਸਬੰਧੀ ਅੱਜ ਯੂਨਿਵਰਸਿਟੀ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਦੇ ਪ੍ਰਧਾਨਗੀ ਅਹੁਦਾ ਉਮੀਦਵਾਰ ਰਜਨੀਸ਼ ਭਾਰਦਵਾਜ ਤੇ ਸਕੱਤਰ ਅਹੁਦਾ ਉਮੀਦਵਾਰ ਅਜਮੇਰ ਸਿੰਘ ਨੇ ਆਪਣੇ ਸਾਥੀਆਂ ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ, ਜਗੀਰ ਸਿੰਘ, ਕੰਵਲਜੀਤ ਕੁਮਾਰ, ਗੁਰਪ੍ਰੀਤ ਸਿੰਘ, ਪ੍ਰਮਜੀਤ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਮੋਹਨਦੀਪ ਸਿੰਘ, ਅਵਤਾਰ ਸਿੰਘ, ਰਾਮ ਪ੍ਰਤਾਪ ਤੇ ਪ੍ਰੀਤਮ ਚੰਦ ਨੂੰ ਲੈ ਕੇ ਆਪਸੀ ਵਿਚਾਰ ਵਿਟਾਂਦਰਾ ਕੀਤਾ। ਜਦੋਂ ਕਿ ਦੂਸਰੇ ਪਾਸੇ ਯੂਨਿਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੇ ਪ੍ਰਧਾਨਗੀ ਅਹੁਦਾ ਉਮੀਦਵਾਰ ਹਰਦੀਪ ਸਿੰਘ ਨਾਗਰਾ ਤੇ ਸਕੱਤਰ ਅਹੁਦਾ ਉਮੀਦਵਾਰ ਬਲਵੀਰ ਸਿੰਘ ਗਰਚਾ ਨੇ ਆਪਣੇ ਸਾਥੀਆਂ ਅਮਨ ਅਰੋੜਾ, ਗੁਰਦੀਪ ਸਿੰਘ ਸਰਕਾਰੀਆ, ਮਨਪ੍ਰੀਤ ਸਿੰਘ, ਤੇਜਵੰਤ ਸਿੰਘ ਗਿੱਲ, ਜੋਤੀ ਪ੍ਰਸਾਦ, ਅਵਤਾਰ ਸਿੰਘ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਰੰਧਾਵਾ,ਸਤਬੀਰ ਸਿੰਘ, ਹਰੀ ਕਿਸ਼ੋਰ ਮੰਡਲ, ਜਸਪਾਲ ਸਿੰਘ, ਨਰੇਸ਼ ਕੁਮਾਰ ਭਾਰਦਵਾਜ, ਪ੍ਰਗਟ ਸਿੰਘ, ਮਨਪ੍ਰੀਤ ਸਿੰਘ ਤੇ ਰਜਿੰਦਰ ਸਿੰਘ ਨੂੰ ਲੈ ਕੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ। .
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media