Sunday, March 15, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 25 ਅਕਤੂਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰

ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ 15 ਦਿਨਾਂ ‘ਚ ਐਲਾਨੇ ਜਾਣਗੇ ਅਕਾਲੀ ਦਲ ਦੇ ਵਿਧਾਨ ਸਭਾ ਉਮੀਦਵਾਰ- ਸੁਖਬੀਰ ਬਾਦਲ ਦਾ ਜਲੰਧਰ ‘ਚ ਐਲਾਨ ।

▶ ਚੋਣਾਂ ਸਬੰਧੀ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਆਨਲਾਈਨ ਹੋਵੇਗਾ- ਮੁੱਖ ਚੋਣ ਕਮਿਸ਼ਨ।

▶ 9 ਸਾਲ ਪੰਜਾਬ ਵਿੱਚ ਕਰਵਾਏ ਵਿਕਾਸ ਕੰਮਾਂ ਨੂੰ ਦਰਸਾਉਂਦੀ ਅਕਾਲੀ ਦਲ ਦੀ ਬੁਕਲੈਟ ਸਰਕਾਰੀ ਮੁਲਾਜ਼ਮਾਂ ਵਲੋਂ ਵੰਡੇ ਜਾਣ ਬਾਰੇ ਕਾਂਗਰਸ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਨੇ ਕੀਤੀ ਤਲਬ – ਡਾ. ਰਾਜ ਕੁਮਾਰ

▶ ਪੰਜਾਬ ‘ਚ ਕਰਵਾਇਆ ਵਿਕਾਸ ਹੀ ਬੁਕਲੈਟ ‘ਚ ਲਿਖਿਆ, ਇਸ ਵਿੱਚ ਕੁੱਝ ਵੀ ਗਲਤ ਨਹੀਂ – ਸੋਹਣ ਸਿੰਘ ਠੰਡਲ, ਕਿਹਾ ਕਾਂਗਰਸ ਨੇ ਪਹਿਲਾਂ ਹੀ ਹਾਰ ਮੰਨੀ ।

▶ ਰਾਜ ਨਹੀਂ ਸੇਵਾ ਨਾਅਰੇ ‘ਤੇ ਚੋਣ ਕਮਿਸ਼ਨ ਨੇ ਜਤਾਇਆ ਇਤਰਾਜ਼- ਪੰਜਾਬ ਸਰਕਾਰ ਨੂੰ ਪੱਤਰ ਭੇਜਿਆ- ਸੂਤਰਾਂ ਦੇ ਹਵਾਲੇ ਨਾਲ ਖਬਰ।

▶ ਦਲਜੀਤ ਸਿੰਘ ਚੀਮਾ ਨੇ ਕਿਹਾ ਨਾਅਰੇ ਵਿੱਚ ਕੁੱਝ ਵੀ ਗਲਤ ਨਹੀਂ, ਲੋਕਾਂ ਦੀ ਸੇਵਾ ਹੀ ਤਾਂ ਹੈ ਵਿਕਾਸ, ਅਜੇ ਪੱਤਰ ਨਹੀਂ ਮਿਲ਼ਿਆ।

▶ ਕੈਪਟਨ ਅਮਰਿੰਦਰ ਵਲੋਂ ਦਿੱਤੀ ਬਹਿਸ ਦੀ ਚੁਣੌਤੀ ਨੂੰ ਕੇਜਰੀਵਾਲ ਨੇ ਕਬੂਲਿਆ।

▶ ਸੁਖਬੀਰ ਬਾਦਲ ਨੇ ਦੇਸ਼ ਵਿਦੇਸ਼ ਦੇ ਅਖਬਾਰਾਂ, ਮੈਗਜ਼ੀਨਾਂ ਤੇ ਟੀ.ਵੀ ਚੈਨਲਾਂ ਦੇ ਸੰਪਾਦਕਾਂ ਨੂੰ ਕਰਵਾਈ ਮੀਡੀਆ ਵਾਕ, ਲੋਕਲ ਅਖਬਾਰ ਕੀਤੇ ਨਜਰਅੰਦਾਜ਼।

▶ ਗੁਰਦਾਸਪੁਰ- 68 ‘ਆਪ’ ਵਲੰਟੀਅਰਾਂ ਨੇ ਦਿੱਤੇ ਅਸਤੀਫੇ- ਕੇਜ਼ਰੀਵਾਲ ‘ਤੇ ਉਠਾਏ ਸਵਾਲ।

▶ 1984 ਸਿੱਖ ਕਤਲੇਆਮ ਮਾਮਲੇ ਦੀ ਹੋਈ ਸੁਣਵਾਈ- ਸੱਜਣ ਕੁਮਾਰ ਵਲੋਂ ਜੱਜ ਬਦਲਣ ਦੀ ਮੰਗ ‘ਤੇ ਫੈਸਲਾ ਰੱਖਿਆ ਰਾਖਵਾਂ।

▶ 25 ਸਤੰਬਰ ਨੂੰ ਦੇਸ਼ ਵਾਸੀਆਂ ਨੇ ਸਰਜੀਕਲ ਸਟਰਾਈਕ ਦੀ ਖੁਸ਼ੀ ‘ਚ ਮਨਾਈ ਦਿਵਾਲੀ- ਮੋਦੀ।

▶ ਅਭੀ ਵਰਮਾ ਦੇ ਕਾਤਲਾਂ ਦੇ ਡੈਥ ਵਾਰੰਟ ‘ਤੇ ਸੁਪਰੀਮ ਕੋਰਟ ਵਲੋਂ ਰੋਕ- 25 ਅਕਤੂਬਰ ਨੂੰ ਦਿੱਤੀ ਜਾਣੀ ਸੀ ਫਾਂਸੀ।

▶ ਆਮ ਆਦਮੀ ਪਾਰਟੀ ਬਣਾ ਰਹੀ ਹੈ ਸ਼ੱਕੀ ਅਫਸਰਾਂ ਦੀ ਸੂਚੀ, ਡਿਊਟੀ ‘ਤੇ ਨਾ ਲਾਉਣ ਦੀ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ ਅਪੀਲ- ਕੇਜ਼ਰੀਵਾਲ।

▶ ਸ਼ਰਹੱਦਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ BSF ਦੇ DGP ਨਾਲ ਕੀਤੀ ਗੱਲ।

▶ ਗੇਟਵੇਅ ਆਫ ਅੰਮ੍ਰਿਤਸਰ ਦਾ ਉਦਘਾਟਨ ਅੱਜ ਕਰਨਗੇ ਸੁਖਬੀਰ ਸਿੰਘ ਬਾਦਲ।

▶ ਮਾਨਯੋਗ ਹਾਈਕੋਰਟ ਦੇ ਹੁਕਮਾਂ ‘ਤੇ 168 ਪ੍ਰਿੰਸੀਪਲਾਂ ਨੂੰ ਮੁੜ ਦੁਬਾਰਾ ਲੈਕਚਰਾਰ / ਵੋਕੇਸ਼ਨਲ ਮਾਸਟਰ ਬਣਾਇਆ ਗਿਆ।

▶ ਦੁਆਬਾ ਦੇ ਕਾਂਗਰਸੀ ਦਲਿਤ ਲੀਡਰ ਸੇਠ ਸਤਪਾਲ ਮੱਲ ਜਲੰਧਰ ਵਿਖੇ ਅਕਾਲੀ ਦਲ ‘ਚ ਸ਼ਾਮਿਲ – ਸੁਖਬੀਰ ਬਾਦਲ ਨੇ ਕੀਤਾ ਸਵਾਗਤ।

▶ ਮੁਸਲਿਮ ਔਰਤਾਂ ਦੀ ਜਿੰਦਗੀ ਤਿੰਨ ਤਲਾਕ ਨਾਲ ਬਰਬਾਦ ਕਰਨ ਦੀ ਆਗਿਆ ਨਹੀਂ ਦੇਵਾਗੇ – ਨਰਿੰਦਰ ਮੋਦੀ।

▶ ਅੰਮ੍ਰਿਤਸਰ ‘ਚ ਵਪਾਰੀ ਨੂੰ ਗੋਲੀ ਮਾਰ ਕੇ ਲੁਟੇਰਿਆਂ ਨੇ ਲੁੱਟੇ 25 ਲੱਖ– ਬੈਂਕ ‘ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕਾਰੋਬਾਰੀ ਅਸ਼ਵਨੀ ਕੁਮਾਰ।

▶ ਜੰਮੂ ਦੇ ਆਰ.ਐਸ ਪੁਰਾ ‘ਚ ਪਾਕਿ ਗੋਲਾਬਾਰੀ ‘ਚ ਇਕ ਜਵਾਨ ਸ਼ਹੀਦ– ਇਕ ਜਖਮੀ।

▶ ਆਂਧਰ ਪ੍ਰਦੇਸ਼ ਦੇ ਸਰਹੱਦ ਨੇੜਲੇ ਉਡੀਸ਼ਾ ਦੇ ਜਿਲਾ ਮਲਕਾਨਗਿਰੀ ‘ਚ 24 ਨਸਕਲੀ ਕੀਤੇ ਢੇਰ– ਨਕਸਲ ਵਿਰੋਧੀ ਗ੍ਰੇਹਾਉਂਡ ਕਮਾਂਡੋ ਟੀਮ ਨੇ ਕੀਤੀ ਕਾਰਵਾਈ- ਇਕ ਕਮਾਂਡੋ ਸ਼ਹੀਦ।

▶ ਜੰਮੂ ਕਸ਼ਮੀਰ ਦੇ ਕੂਪਵਾੜਾ ‘ਚ ਸੁਰੱਖਿਆ ਜਵਾਨਾਂ ਵਲੋਂ ਇਕ ਅੱਤਵਾਦੀ ਢੇਰ– ਸਰਚ ਅਪਰੇਸ਼ਨ ਜਾਰੀ।

▶ ਉਤਰ ਪ੍ਰਦੇਸ਼ ‘ਚ ਯਾਦਵ ਪਰਿਵਾਰ ਦਾ ਕਲੇਸ਼ ਵਧਿਆ– ਲਖਨਾਊ ‘ਚ ਮੁਲਾਇਮ ਯਾਦਵ ਵਲੋਂ ਸੱਦੀ ਮੀਟਿੰਗ ਦੌਰਾਨ ਸ਼ਿਵਪਾਲ ਯਾਦਵ ਤੇ ਅਖਿਲੇਸ਼ ਸਮਰਥਕਾਂ ਦਰਮਿਆਨ ਝੜਪ।

▶ ਅਕਾਲੀ ਕੌਂਸਲਰ ਵਲੋਂ ਧੂਰੀ ‘ਚ ਮਾਰੇ ਗਏ ਪੱਤਰਕਾਰ ਕੇਵਲ ਜਿੰਦਲ ਦੇ ਘਰ ਜਾ ਕੇ ਕੇਜ਼ਰੀਵਾਲ ਨੇ ਕੀਤਾ ਅਫਸੋਸ।

▶ ਪਾਕਿ ਗੋਲਾਬਾਰੀ ‘ਚ ਸ਼ਹੀਦ ਹੋਏ ਜਵਾਨ ਗੁਰਨਾਮ ਸਿੰਘ ਦਾ ਆਰ.ਐਸ ਪੁਰਾ ਦੇ ਪਿੰਡ ਰੰਗਪੁਰਾ ‘ਚ ਹੋਇਆ ਸਰਕਾਰੀ ਸਨਮਾਨਾਂ ਨਾਲ ਸਸਕਾਰ।

▶ ਜੰਮੂ ਕਸ਼ਮੀਰ ਦੇ ਕਨਾਚੱਕ ‘ਚ ਪਾਕਿ ਫਾਇਰਿੰਗ ‘ਚ 8 ਸਾਲਾ ਬੱਚੇ ਦੀ ਮੌਤ- 4 ਜਖਮੀ।

▶ ਟਾਟਾ ਸੰਨਜ਼ ਨੇ ਸਾਇਰਸ ਮਿਸਤਰੀ ਦੀ ਜਗ੍ਹਾ ਰਤਨ ਟਾਟਾ ਨੂੰ ਚਾਰ ਮਹੀਨੇ ਲਈ ਅੰਤ੍ਰਿੰਗ ਮੁੱਖੀ ਬਣਾਇਆ।

▶ ਢੱਡਰੀਆਂਵਾਲਾ ਹਮਲਾ ਮਾਮਲੇ ਚ’ ਹੋਈ ਸੁਣਵਾਈ- ਮਾਨਯੋਗ ਹਾਈਕੋਰਟ ਨੇ ਪੁਲਿਸ ਕੋਲੋਂ ਤਲਬ ਕੀਤਾ ਕੇਸ ਨਾਲ ਸਬੰਧਤ ਰਿਕਾਰਡ।।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply