
ਅਲਗੋਂ ਕੋਠੀ, 27 ਅਕਤੂਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਨਸ਼ਾ ਰਹਿਤ ਪੰਜਾਬ ਦਾ ਸੁਪਨਾ ਦੇਖਣ ਵਾਲੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਖੇਡਾਂ ਵੱਲ ਅੱਜ ਦੀ ਨੋਜਵਾਨ ਪੀੜੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ ਥਾਂ-ਥਾਂ ‘ਤੇ ਸਪੋਰਟਸ ਕੱਲਬ ਬਣਵਾਏ ਹਨ ਅਤੇ ਨੋਜਵਾਨਾਂ ਨੂੰ ਨਸ਼ਾ ਰਹਿਤ ਕਰਨ ਲਈ ਵੱਖ ਵੱਖ ਪਿੰਡਾਂ ਦੀਆਂ ਸਪੋਰਟਸ ਕਲੱਬਾਂ ਨੂੰ ਭਾਰੀ ਯੋਗਦਾਨ ਅਤੇ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਹਲਕਾ ਖੇਮਕਰਨ ਤੋ ਮਿਲਦੀ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਈ.ਟੀ ਵਿੰਗ ਦੇ ਮੀਤ ਪ੍ਰਧਾਨ ਹਰਿੰਦਰ ਸਿੰਘ ਦੂਹਲ ਕੋਹਨਾ ਅਤੇ ਸਪੋਰਟਸ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਹਲਕਾ ਵਿਧਾਇਕ ਪੋ੍ਰ: ਵਿਰਸਾ ਸਿੰਘ ਵਲਟੋਹਾ ਅਤੇ ਯੂਥ ਆਗੂ ਗੋਰਵਦੀਪ ਸਿੰਘ ਵਲਟੋਹਾ ਦਾ ਕਲੱਬ ਨੂੰ ਸਪੋਰਟਸ ਕਿਟ ਦੇਣ ਦਾ ਧੰਨਵਾਦ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਪੋ੍ਰ. ਵਲਟੋਹਾ ਵਲੋਂ ਹਲਕੇ ਵਿੱਚ ਰਾਤ ਦਿਨ ਮਿਹਨਤ ਕਰਕੇ ਹਲਕੇ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਰਿਹਾ ਅਤੇ ਪੋ੍: ਵਲਟੋਹਾ ਦੇ ਫਰਜ਼ੰਦ ਗੋਰਵਦੀਪ ਸਿੰਘ ਵਲਟੋਹਾ ਵਲੋਂ ਨੋਜਵਾਨ ਪੀੜੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਹਲਕੇ ਵਿਚ ਬਣੇ ਸਪੋਰਟਸ ਕਲੱਬਾਂ ਨੂੰ ਭਾਰੀ ਰਾਸ਼ੀ ਵਜੋਂ ਗ੍ਰਾਂਟਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਦੂਹਲ ਨੇ ਗੋਰਵਦੀਪ ਵਲਟੋਹਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਹਲਕੇ ਦੀ ਨੋਜਵਾਨ ਪੀੜੀ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਨੋਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਵੇਗੀ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕੇਗੀ।ਇਸ ਮੋਕੇ ਗੁਰਲਾਲ ਸਿੰਘ, ਸਾਬਕਾ ਸਰਪੰਚ ਹੰਸਾਂ ਸਿੰਘ, ਪ੍ਰਿਥੀਪਾਲ ਸਿੰਘ, ਕਲਗਾ ਸਿੰਘ, ਸੁਖਵੰਤ ਸਿੰਘ ਦੁਕਾਨਦਾਰ, ਹਰਜੀਤ ਸਿੰਘ, ਬਲਵੰਤ ਸਿੰਘ, ਗੁਰਦਿੱਤ ਸਿੰਘ ਆਦਿ ਹਾਜਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media