ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸੰਘ ਲੋਕ ਸੇਵਾ ਕਮਿਸ਼ਨ ਮਿਤੀ 12-11-2016 ਤੋਂ 23-11-2016 ਤੱਕ 7 ਕੇਂਦਰਾਂ ਤੇ ਭਾਰਤੀ ਵਣ ਸੈਨਾ (ਮੁੱਖ) ਪ੍ਰੀਖਿਆ, 2016 ਦਾ ਆਯੋਜਨ ਕਰੇਗੀ। ਕਮਿਸ਼ਨ ਨੇ ਆਪਣੀ (http://www.upsc.gov.in) ਵੈਬਸਾਈਟ ਤੇ ਈ-ਦਾਖ਼ਲਾ ਪੱਤਰ ਅਪਲੋਡ ਕੀਤਾ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਈ-ਦਾਖ਼ਲਾ ਪੱਤਰ ਡਾਊਨਲੋਡ ਕਰ ਲੈਣ ਅਤੇ ਉਸ ਦਾ ਪ੍ਰਿੰਟ ਆਊਟ ਲੈ ਲੈਣ। ਉਮੀਦਵਾਰਾਂ ਨੂੰ ਅਲਾਟ ਪ੍ਰੀਖਿਆ ਸਥਾਨ ਤੇ ਪ੍ਰੀਖਿਆ ਦੇਣ ਲਈ ਈ-ਦਾਖ਼ਲਾ ਪੱਤਰ ਦਾ ਪ੍ਰਿੰਟ ਆਊਟ ਪੇਸ਼ ਕਰਨਾ ਹੋਵੇਗਾ। ਜੇਕਰ ਈ-ਦਾਖ਼ਲਾ ਪੱਤਰ ਤੇ ਫੋਟੋ ਸਪੱਸ਼ਟ ਨਹੀਂ ਹੈ ਜਾਂ ਉਪਲੱਬਧ ਨਹੀਂ ਹੈ ਤਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਵਾਲੀ ਥਾਂ ਤੇ ਆਪਣੇ ਨਾਲ ਪਛਾਣ ਪੱਤਰ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਆਦਿ ਜਾਂ ਆਧਾਰ ਕਾਰਡ ਅਤੇ ਹਰੇਕ ਸੈਸ਼ਨ ਲਈ ਇਕ ਫੋਟੋ ਨਾਲ ਲਿਆਉਣ। ਕਮਿਸ਼ਨ ਵੱਲੋਂ ਇਸ ਪ੍ਰੀਖਿਆ ਲਈ ਕਾਗਜ਼ੀ ਦਾਖ਼ਲਾ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।ਕਿਸੇ ਵੀ ਤਰਾਂ ਦੇ ਫਰਕ ਦੇ ਮਾਮਲੇ ਵਿੱਚ ਸੰਬੰਧਤ ਉਮੀਦਵਾਰ, ਕਮਿਸ਼ਨ ਦੇ ਸੁਵਿਧਾ ਕਾਊਂਟਰ ਤੇ ਆਪ ਜਾ ਕੇ ਜਾਂ ਟੈਲੀਫੋਨ ਨੰ 23381125, 23098543, 23385271 ਤੇ ਸੰਪਰਕ ਕਰ ਸਕਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media