ਪਠਾਨਕੋਟ, 27 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੈਸ਼ਨਲ ਬਲਾਈਡਨੈਂਸ ਕੰਟਰੋਲ ਪੋ੍ਰਗਰਾਮ ਅਧੀਨ ਸੁੱਰਖਿਅਤ ਦੀਵਾਲੀ ਦੇ ਤਿਉਹਾਰ ਤੇ ਦੀਵਾਲੀ ਪਟਾਕਿਆ ਰਹਿਤ ਮਨਾਉਣ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਂਠ ਫਲੈਕਸ ਬੈਨਰ ਅਤੇ ਪੋਸਟਰ ਜਾਰੀ ਕੀਤੇ ਗਏ।
ਇਸ ਮੋਕੇ ਡਾ. ਕਾਂਸਰਾ ਨੇ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹੋਏ ਦੀਵਾਲੀ ਪਟਾਖਿਆਂ ਰਹਿਤ ਮਨਾਉਣ ਲਈ ਅਪੀਲ ਕੀਤੀ।ਜੇਕਰ ਤਿਉਹਾਰ ਤੇ ਪਟਾਖੇ ਚਲਾਉਣੇ ਹਨ, ਤਾਂ ਅੱਖਾਂ ਦੇ ਬਚਾਓ ਲਈ ਜਰੂਰੀ ਸਾਵਧਾਨੀਆਂ ਵੀ ਵਰਤੀਆਂ ਜਾਣੀਆਂ ਬਹੁਤ ਜ਼ਰੂਰੀ ਹਨ।ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਖਾਂ ਦੇ ਬਚਾੳ ਸੰਬਧੀ ਦਿਵਾਲੀ ਦੇ ਖਾਸ ਮੋਕੇ ਤੇ ਸਿਹਤ ਵਿਭਾਗ ਵਲੌ ਇੱਕ ਵਿਸ਼ੇਸ਼ ਮੁੰਹਿੰਮ 23 ਅਕਤੂਬਰ 2016 ਤੋਂ ਚਲਾਈ ਜਾ ਰਹੀ ਹੈ ਜਿਸ ਅਧੀਨ ਲੋਕਾਂ ਨੂੰ ਪਟਾਕੇ ਚਲਾਉਂਦੇ ਸਮੇਂ ਬਚਾਉ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੁੱਰਖਿਅਤ ਦੀਵਾਲੀ ਮਨਾਉਣੀ ਚਾਹੀਦੀ ਹੈ।ਪਟਾਖੇ ਚਲਾਉਂਦੇ ਸਮੇਂ ਵੱਡਿਆ ਦੀ ਨਿਗਰਾਨੀ ਬਹੁਤ ਜ਼ੁਰੂਰੀ ਹੈ ਇਸ ਲਈ ਬੱਚਿਆਂ ਨੂੰ ਉਨਾਂ ਦੀ ਨਿਗਰਾਨੀ ਹੇਂਠ ਹੀ ਪਟਾਖੇ ਚਲਾਉਣੇ ਚਾਹੀਦੇ ਹਨ।ਪਟਾਖੇ ਚਲਾਉਂਦੇ ਸਮੇਂ,ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ ਬਲਕਿ ਸੂਤੀ ਕੱਪੜੇ ਹੀ ਪਾਓ ਅਤੇ ਹੱਥ ਵਿੱਚ ਪਟਾਖੇ ਫੜ ਕੇ ਨਾ ਚਲਾਓ।ਅਣਚੱਲੇ ਪਟਾਖਿਆਂ ਨੂੰ ਫਿਰ ਤੋਂ ਨਾ ਚਲਾਓ। ਜੇਕਰ ਪਟਾਖਿਆ ਕਾਰਨ ਅੱਖਾਂ ਵਿਚ ਸੱਟ ਲੱਗ ਜਾਵੇ ਤਾਂ ਉਸ ਨੂੰ ਨਾ ਹੀ ਮਲੋ,ਤੇ ਨਾ ਹੀ ਰਗੜੋ, ਅੱਖਾਂ ਦੇ ਮਾਹਿਰ ਡਾਕਟਰ ਨੂੰ ਤੁਰੰਤ ਵਿਖਾਓ। ਉਨਾਂ ਦੱਸਿਆ ਦੀਵਾਲੀ ਦੇ ਮੋਕੇ ਤੇ ਕਿਸੇ ਵੀ ਤਰਾਂ੍ਹ ਦੀ ਅਣਚਾਹੀ ਘਟਨਾ ਲਈ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਵੀ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਸਹਾਇਕਸਿਵਲ ਸਰਜਨ ਡਾ. ਨੈਨਾ ਸਲਾਥੀਆ ਤੋਂ ਇਲਾਵਾ ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ, ਡਿਪਟੀ ਮੈਡੀਕਲ ਕਮੀਸ਼ਨਰ ਡਾ. ਸਤੀਸ਼ ਕੁਮਾਰ,ਜਿਲਾ੍ਹ ਟੀਕਾਕਰਨ ਅਫਸਰ ਡਾ.ਸ਼ੁਸ਼ੀਲ ਡੋਗਰਾ, ਅੱਖਾਂ ਦੇ ਮਹਿਰ ਡਾ. ਰਮੇਸ਼ ਡੋਗਰਾ, ਜਿਲਾ੍ਹ ਐਪੀਡਿਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਜਿਲਾ੍ਹ ਡੈਂਟਲ ਅਫਸਰ ਡਾ. ਡੋਲੀ ਅਗਰਵਾਲ, ਡਾ. ਰੁਪਿੰਦਰ ਕੋਰ, ਡਾ. ਪ੍ਰਿਅੰਕਾ ਠਾਕੁਰ ,ਜਿਲਾ੍ਹ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਡੌਲੀ ਸਿੰਗਲਾ, ਜਿਲਾ ਐਕਊਟੇਂਟ ਸ਼੍ਰੀ ਰਜੇਸ਼ ਸ਼ਰਮਾ, ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਿਰੰਦਰ ਕੋਰ, ਜਿਲਾ੍ਹ ਬੀ.ਸੀ.ਸੀ ਸ੍ਰੀ ਅਮਨਦੀਪ ਸਿੰਘ, ਕੰਪਿਉਟਰ ਅਪਰੈਟਰ ਮੈਡਮ ਮਨਜਿੰਦਰ ਕੋਰ ਆਦਿ ਹਾਜਿਰ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media