ਲੇਖਕਾਂ ਨੇ ਪੰਜਾਬੀ ਬੋਲੀ ਬੋਲਣ,ਪੜ੍ਹਨ ਤੇ ਲਿਖਣ ਦਾ ਦਿੱਤਾ ਸੁਨੇਹਾ

ਗੁਰਦਾਸਪੁਰ, 29 ਅਕਤੂਬਰ (ਪੰਜਾਬ ਪੋਸਟ ਬਿਊਰੋ)- ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਸਾਹਿਤਕ ਤੇ ਲੇਖਕ ਸੰਸਥਾਵਾਂ ਵੱਲੋਂ ਪੰਜ਼ਾਬੀ ਲੋਕ ਲਿਖਾਰੀ ਸਭਾ ਬਟਾਲਾ ਦੀ ਪਹਿਲ ਕਦਮੀਂ ਤੇ ਇੱਕ ਵਿਸ਼ਾਲ ਤੇ ਪ੍ਰਭਾਵਸ਼ਾਲੀ ਚੇਤਨਾ ਮਾਰਚ ਡਾ.ਰਵਿੰਦਰ, ਡਾ. ਅਨੂਪ ਸਿੰਘ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ ਮੱਖਣ ਸਿੰਘ ਕੁਹਾੜ, ਡਾ.ਸੈਮੂਅਲ ਗਿੱਲ,ਵਰਗਿਸ ਸਲਾਮਤ ਦੀ ਸਾਂਝੀ ਅਗਵਾਈ ਹੇਠ ਅਯੋਜਿਤ ਕੀਤਾ ਗਿਆ। ਇਹ ਵਿਸ਼ਾਲ ਮਾਰਚ ਬਟਾਲਾ ਤੋਂ ਅਰੰਭ ਹੋਣ ਉਪਰੰਤ ਲੋਕਾਂ ਨੂੰ ਪੰਜਾਬੀ ਬੋਲੀ ਬੋਲਣ,ਪੜ੍ਹਨ ਤੇ ਲਿਖਣ ਦਾ ਸੁਨੇਹਾ ਦਿੰਦਾ ਹੋਇਆ ਬਟਾਲਾ ਦੇ ਮੁੱਖ ਬਜਾਰਾਂ ਤੋਂ ਹੋਣ ਉਪਰੰਤ ਸਿੰਬਲ ਚੌਕ,, ਅੱਡਾ ਦਿਆਲਗੜ੍ਹ, ਨੌਸ਼ਹਿਰਾ ਮੱਝਾ ਸਿੰਘ,ਬਿੱਧੀਪੁਰ,ਧਾਰੀਵਾਲ, ਰਣੀਆਂ, ਅੱਡਾ ਸੋਹਲ, ਬੱਬਰੀ ਜੀਵਨਵਾਲ, ਗੁਰਦਾਸਪੁਰ ਦੇ ਡਾਕਖਾਨਾ ਚੌਂਕ,ਹਨੂੰਮਾਨ ਚੌਂਕ, ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰੀ ਹਾਲ ਵਿਖੇ ਸਮਾਮਤ ਹੋਇਆ। ਇਸ ਵਿਸ਼ਾਲ ਤੇ ਪ੍ਰਭਾਵਸ਼ਾਲੀ ਚੇਤਨਾ ਮਾਰਚ ਦਾ ਧਾਰੀਵਾਲ ਵਿੱਚ ਪੁੱਜਣ ਤੇ ਬੱਸ ਸਟੈਂਡ ਵਿਖੇ ਸੁਭਾਸਪੁਰੀ ਰਾਹੀਂ, ਸਵਰਨ ਸਿੰਘ, ਸੁਖਵਿੰਦਰ ਰੰਧਾਵਾ,ਸੁੱਚਾ ਪਸਨਾਵਾਲ, ਰਣਜੀਤ ਸਿੰਘ ਗਿੱਲ ਆਦਿ ਸਮੇਤ ਧਾਰੀਵਾਲ ਇਲਾਕੇ ਨਾਲ ਸਬੰਧਿਤ ਲੇਖਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਵਿਸ਼ਾਲ ਮਾਰਚ ਵਿੱਚ ਡਾ.ਅਨੂਪ ਸਿੰਘ, ਉਸਤਾਦ ਗਜ਼ਲਗੋ ਸੁਲੱਖਣ ਸਰਹੱਦੀ, ਮੱਖਣ ਕੁਹਾੜ, ਵਰਗਿਸ ਸਲਾਮਤ,ਬਲਦੇਵ ਸਿੰਘ ਬੁੱਟਰ, ਅਵਤਾਰ ਸਿੰਘ, ਅਜੀਤ ਸਿੰਘ ਕਾਹਲੋਂ,ਜਸਵੰਤ ਹਾਂਸ, ਸੁਭਾਸ ਦੀਵਾਨਾ,ਜਤਿੰਦਰ ਭਨੋਟ, ਜੇ.ਪੀ.ਖਰਲਾਵਾਲਾ, ਕੁਲਦੀਪ ਸਿੰਘ ਰਿਆੜ, ਐਡਵੋਕੇਟ ਸੁੱਖਵਿੰਦਰ ਸਿੰਘ, ਓਮ ਪ੍ਰਕਾਸ ਭਗਤ,ਮਲਕੀਅਤ ਸਿੰਘ ਸੋਹਲ, ਰਾਜ਼ੇਸ ਬੱਬੀ, ਕੁਲਦੀਪ ਹੰਸਪਾਲ,ਗੁਰਪ੍ਰੀਤ ਰੰਗੀਲਪੁਰ,ਮੰਗਤ ਚੰਚਲ, ਵਿਜ਼ੇ ਅਗਨੀਹੋਤਰੀ, ਦੇਵਿੰਦਰ ਦੀਦਾਰ, ਚੰਨ ਬੋਲੇਵਾਲੀਆ,ਤਰਸੇਮ ਭੰਗੂ,ਬਾਬਾ ਬਾਜਵਾ, ਸੁਭਾਸਪੁਰੀ ਰਾਹੀਂ, ਸਵਰਨ ਸਿੰਘ, ਸੁਖਵਿੰਦਰ ਰੰਧਾਵਾ,ਸੁੱਚਾ ਪਸਨਾਵਾਲ, ਰਣਜੀਤ ਸਿੰਘ ਗਿੱਲ,ਪਿਆਰਾ ਸਿੰਘ ਟਾਂਡਾ,ਬਲਬੀਰ ਸਿੰਘ ਹੁੰਦਲ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਨਿਮਾਣਾ, ਸੋਮ ਸਿੰਘ,ਅਜੀਤ ਕਮਲ, ਸੈਮਸਨ ਹੰਸ, ਸੁਲਤਾਨ ਭਾਰਤੀ, ਸ਼ਮਸ਼ੇਰ ਸਿੰਘ ਜਾਗੀਰ ਸਿੰਘ, ਪ੍ਰਸ਼ੋਤਮ ਸਿੰਘ ਲੱਲੀ, ਬਲਵਿੰਦਰ ਸਿੰਘ ਗੰਭੀਰ, ਨਰਿੰਦਰ ਸਿੰਘ ਸੰਘਾ, ਦਲਬੀਰ ਸਿੰਘ ਨਫਵਾਲ,ਅਜਾਇਬ ਸਿੰਘ ਪੱਡਾ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ ਬਾਗੋਂਵਾਣੀ, ਬਲਦੇਵ ਸਿੰਘ ਰੰਧਾਵਾ, ਡਾ.ਨਰੇਸ਼ ਕੁਮਾਰ, ਹਰਸਿਮਰਨਜੀਤ ਸਿੰਘ, ਵਿਨੋਦ ਸ਼ਾਇਰ,ਅਸ਼ਵਨੀ ਕੁਮਾਰ ਹੈਪੀ, ਜੋਗਿੰਦਰਪਾਲ, ਕਲਿਆਣ ਸਿੰਘ ਆਦਿ ਤੋਂ ਇਲਾਵਾ ਵੀ ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਹਿਤਕਾਰ ਆਦਿ ਹਾਜਰ ਸਨ। ਇਸ ਮੌਕੇ ਲੇਖਕਾਂ ਨੇ ਪੰਜਾਬੀ ਨੂੰ ਹਰ ਪੱਧਰ ਤੇ ਲਾਗੂ ਕੀਤਾ ਜਾਵੇ, ਅਦਾਲਤਾਂ ਅਤੇ ਸਮੂਹ ਦਫਤਰਾਂ ਵਿੱਚ ਪੰਜਾਬੀ ਭਾਸ਼ਾ ਯਕੀਨੀ ਬਣਾਈ ਜਾਵੇ ਆਦਿ ਦੇ ਨਾਹਰੇ ਲਗਾਏ ਵੀ ਲਗਾਏ ਜਾ ਰਹੇ ਸਨ। ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕਰ ਰਹੇ ਸਨ ਕਿ ਪੰਜਾਬੀ ਨੂੰ ਹਰ ਪੱਧਰ ਤੇ ਲਾਗੂ ਕੀਤਾ ਜਾਵੇ, ਅਦਾਲਤਾਂ ਤੇ ਸਮੂਹ ਦਫਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ, ਰਾਜ ਭਾਸ਼ਾ ਕਾਨੂੰਨ ‘ਚ, ਸਜ਼ਾ ਦੀ ਧਾਰਾ ਸਾਮਿਲ ਕੀਤੀ ਜਾਵੇ, ਅੰਗਰੇਜੀ ਮਾਧਿਅਮ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਲਗਾਈ ਪਾਬੰਦੀ ਖਤਮ ਕੀਤੀ ਜਾਵੇ, ਗਰੈਏਸ਼ਨ ਪੱਧਰ ਤੇ ਹਰ ਵਿੱਦਿਅਕ ਸੰਸਥਾ ਵਿੱਚ ਪੰਜਾਬੀ ਲਾਜ਼ਮੀਂ ਵਿਸ਼ੇ ਵਜ਼ੋਂ ਪੜਾਈ ਜਾਵੇ, ਪੰਜ਼ਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਇਕ ਉੱਚ ਤਾਕਤੀ ਟ੍ਰਿਬਿਊਨਲ ਦਾ ਤਾਫਿਨ ਕੀਤਾ ਜਾਵੇ, ਘੱਟੋ ਘੱਟ ਬਾਰਵੀਂ ਜ਼ਮਾਤ ਤੱਕ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਪੰਜ਼ਾਬੀ ਭਾਸ਼ਾ ਨੂੰ ਬਣਾਇਆ ਜਾਵੇ ਅਤੇ ਤਿੰਨ ਭਾਸ਼ਾਈ ਫਾਰਮੁੱਲੇ ਨੂੰ ਮੁੱਢਲੀ ਸਿੱਖਿਆ ‘ਚ, ਲਾਗੂ ਕੀਤਾ ਜਾਵੇ। ਇਸ ਮੌਕੇ ਉਪਰੋਕਤ ਥਾਂਵਾਂ ਤੇ ਪੜਾਅਵਾਰ ਵੱਖ ਵੱਖ ਬੁਲਾਰਿਆਂ ਨੇ ਮਾਂ ਬੋਲੀ ਪੰਜ਼ਾਬੀ ਨੂੰ ਭਵਿੱਖ ਵਿੱਚ ਜਿਊਂਦਾ ਰੱਖਣ ਲਈ ਲੋਕਾਂ ਨੂੰ ਪੰਜਾਬੀ ਬੋਲੀ ਬੋਲਣ,ਪੜ੍ਹਨ ਤੇ ਲਿਖਣ ਦਾ ਸੁਨੇਹਾ ਦਿੱਤਾ।
Punjab Post Daily Online Newspaper & Print Media