ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮੌਕੇ ਰਣਜੀਤ ਐਵੀਨਿਊ ਗਰਾਊਂਡ, ਅੰਮ੍ਰਿਤਸਰ ਵਿਖੇ ਭਲਕੇ 1 ਨਵੰਬਰ ਨੂੰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਪਹੁੰਚਣ ਲਈ ਲੋਕਾਂ ਦੀ ਸਹੂਲਤ ਲਈ ਪੁਲਿਸ ਵੱਲੋਂ ਪਾਰਕਿੰਗ ਪ੍ਰਬੰਧ ਅਤੇ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਐਸ. ਪੀ ਅੰਮ੍ਰਿਤਸਰ (ਦਿਹਾਤੀ) ਸ੍ਰੀ ਹਰਕਮਲ ਪ੍ਰੀਤ ਸਿੰਘ ਨੇ ਦੱਸਿਆ ਕਿ ਬਿਆਸ ਤੇ ਜੰਡਿਆਲਾ ਤੋਂ ਆਉਣ ਵਾਲੇ ਵਾਹਨ ਦਬੁਰਜੀ, ਵੱਲਾ, ਵੇਰਕਾ, ਮਜੀਠਾ ਰੋਡ ਬਾਈਪਾਸ ਤੋਂ ਫਤਿਹਗੜ੍ਹ ਚੂੜ੍ਹੀਆਂ ਬਾਈਪਾਸ ਤੋਂ ਹੁੰਦੇ ਅਨੰਦ ਪਾਰਕਿੰਗ ਵਿਚ ਜਾਣਗੇ। ਇਸੇ ਤਰ੍ਹਾਂ ਹਰਗੋਬਿੰਦਪੁਰ ਅਤੇ ਮਹਿਤਾ ਰੋਡ ਵੱਲੋਂ ਆਉਣ ਵਾਲੇ ਵਾਹਨ ਟੀ-ਪੁਆਇੰਟ ਮਹਿਤਾ ਬਾਈਪਾਸ ਵੱਲਾ, ਵੇਰਕਾ ਕਜੀਠਾ ਰੋਡ ਬਾਈਪਾਸ ਤੋਂ ਫਤਿਹਗੜ੍ਹ ਚੂੜ੍ਹੀਆਂ ਬਾਈਪਾਸ ਤੋਂ ਹੁੰਦੇ ਹੋਏ ਅਨੰਦ ਪਾਰਕਿੰਗ ਵਿਚ ਜਾਣਗੇ। ਬਟਾਲਾ, ਕਾਦੀਆਂ, ਗੁਰਦਾਸਪੁਰ, ਦੀਨਾਨਗਰ, ਭੋਆ, ਪਠਾਨਕੋਟ ਅਤੇ ਸੁਜਾਨਪੁਰ ਤੋਂ ਆਉਣ ਵਾਲੇ ਵਾਹਨ ਮੂਧਲ ਬਾਈਪਾਸ, ਵੇਰਕਾ ਬਾਈਪਾਸ ਤੇ ਫਤਿਗੜ੍ਹ ਚੂੜ੍ਹੀਆਂ ਬਾਈਪਾਸ ਤੋਂ ਹੁੰਦੇ ਹੋਏ ਅਨੰਦ ਪਾਰਕਿੰਗ ਵਿਚ ਜਾਣਗੇ। ਮਜੀਠਾ ਤੋਂ ਆਉਣ ਵਾਲੇ ਵਾਹਨ ਮਜੀਠਾ ਰੋਡ ਬਾਈਪਾਸ ਤੋਂ ਹੁੰਦੇ ਹੋਏ ਅਨੰਦ ਪਾਰਕਿੰਗ ਵਿਚ ਜਾਣਗੇ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਤੋਂ ਆਉਣ ਵਾਲੇ ਫਤਿਹਗੜ੍ਹ ਚੂੜੀਆਂ ਬਾਈਪਾਸ ਤੋਂ ਟੀ-ਪੁਆਇੰਟ ਅਨੰਦ ਪਾਰਕ ਪੌਲੀਟੈਕਨਿਕ ਕਾਲਜ ਤੋਂ ਗੁਰਦੁਆਰਾ ਡੀ-ਬਲਾਕ ਹੁੰਦੇ ਹੋਏ ਪਾਰਕਿੰਗ ਵੱਲ ਜਾਣਗੇ। ਅਜਨਾਲਾ, ਰਾਜਾਸਾਂਸੀ ਤੇ ਜਗਦੇਵ ਕਲਾਂ ਰੋਡ ਤੋਂ ਆਉਣ ਵਾਲੇ ਵਾਹਨ ਰਾਜਾਸਾਂਸੀ, ਮੀਰਾਂਕੋਟ ਚੌਕ ਤੇ ਲੁਹਾਰਕਾ ਰੋਡ ਤੋਂ ਹੁੰਦੇ ਹੋਏ ਬਾਈਪਾਸ ਤੋਂ ਪਾਰਕਿੰਗ ਵਿਚ ਜਾਣਗੇ। ਤਰਨ ਤਾਰਨ, ਖੇਮਕਰਨ ਅਤੇ ਅਟਾਰੀ ਵੱਲੋਂ ਆਉਣ ਵਾਲੇ ਤਰਨ ਤਾਰਨ ਤੋਂ ਝਬਾਲ, ਰਾਜਾਤਾਲ, ਅਟਾਰੀ ਤੋਂ ਇੰਡੀਆ ਗੇਟ ਤੋਂ ਮਾਹਲ ਤੋਂ ਫਲਾਈ ਓਵਰ ਗੁੰਮਟਾਲਾ ਤੋਂ ਟੀ-ਪੁਆਇੰਟ ਬੇਕਰੀ ਨੇੜੇ ਗੁਰਦੁਆਰਾ ਬਾਬਾ ਈਸ਼ਰ ਸਿੰਘ ਪਾਰਕਿੰਗ ਲਈ ਜਾਣਗੇ। ਇਸੇ ਤਰ੍ਹਾਂ ਖਡੂਰ ਸਾਹਿਬ ਅਤੇ ਪੱਟੀ ਤੋਂ ਆਉਣ ਵਾਲੀ ਟ੍ਰੈਫਿਕ ਵਾਇਆ ਬੁੰਡਾਲਾ ਤੋਂ ਟੀ-ਪੁਆਇੰਟ ਤਰਨ ਤਾਰਨ ਤੋਂ ਜੰਡਿਆਲਾ ਤੋਂ ਦਬੁਰਜੀ, ਵੱਲਾ, ਵੇਰਕਾ ਮਜੀਠਾ ਰੋਡ ਬਾਈਪਾਸ ਤੋਂ ਫਤਿਹਗੜ੍ਹ ਚੂੜੀਆਂ ਬਾਈਪਾਸ ਤੋਂ ਅਨੰਦ ਪਾਰਕ ਤੋਂ ਹੁੰਦੇ ਅਨੰਦ ਪਾਰਕਿੰਗ ਵਿਚ ਜਾਣਗੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media