Monday, July 8, 2024

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 3 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

http://punjabpost.in/welcome/?p=76604

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਦਿੱਲੀ ਦੇ 1984 ਸਿੱਖ ਕਤਲੇਆਮ ਮੁੱਦੇ ‘ਤੇ ਕਾਂਗਰਸ ਖਿਲਾਫ ਅਕਾਲੀ ਦਲ ਵਲੋਂ ਜਿਲ੍ਹਾ ਹੈਡਕੁਆਟਰਾਂ ‘ਤੇ ਰੋਸ ਪ੍ਰਦਰਸ਼ਨ ਅੱਜ – ਪੁੱਤਲੇ ਵੀ ਫੂਕੇ ਜਾਣਗੇ।

▶ ਕੈਪਟਨ ਅਮਰਿੰਦਰ ਨੇ ’84 ਦੇ ਮੁੱਦੇ ‘ਤੇ ਅਕਾਲੀ ਦਲ ਤੇ ‘ਆਪ’ ‘ਤੇ ਲਗਾਏ ਸਿਆਸਤ ਕਰਨ ਦੇ ਦੋਸ਼।

▶ ਸ੍ਰੀ ਹਰਿਮੰਦਰ ਸਾਹਿਬ ਵਿਖੇ 84 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ।

▶ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਕੀਤੀ ਮੰਗ, ਕਿਹਾ ਕੇਂਦਰ ਵਿੱਚ ਪੰਜਾਬ ਦੀ ਭਾਈਵਾਲ ਭਾਜਪਾ ਸਰਕਾਰ ਦੋਸ਼ੀਆਂ ਨੂੰ ਸਜਾਵਾਂ ਦਿਵਾ ਕੇ ਸਿੱਖਾਂ ਨਾਲ ਕਰੇ ਇਨਸਾਫ।

▶ 10 ਨਵੰਬਰ ਨੂੰ ਹੋਣ ਵਾਲੇ ਸਰਬਤ ਖਾਲਸਾ ਦੇ ਆਗੂਆਂ ਨੇ ਸਰਕਾਰ ‘ਤੇ ਲਗਾਏ ਜਗ੍ਹਾ ਲਈ ਮਨਜ਼ੂਰੀ ਨਾ ਦੇਣ ਦੇ ਦੋਸ਼।

▶ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਬਤ ਖਾਲਸਾ ਦੇ ਆਯੋਜਨ ਸਬੰਧੀ ਹਾਈਕੋਰਟ ਜਾਣ ਦਾ ਕੀਤਾ ਫੈਸਲਾ।

▶ ਅਕਾਲ ਤਖ਼ਤ ਤੋਂ ਇਲਾਵਾ ਸਰਬਤ ਖਾਲਸਾ ਸੱਦਣ ਦਾ ਕਿਸੇ ਨੂੰ ਹੱਕ ਨਹੀਂ – ਵਲਟੋਹਾ।

▶ ਦਿੱਲੀ – ‘ਆਪ’ ਦੇ 27 ਵਿਧਾਇਕਾਂ ਨੂੰ ਚੋਣ ਕਮਿਸ਼ਨ ਨੇ 11 ਨਵੰਬਰ ਲਈ ਜਾਰੀ ਕੀਤਾ ਨੋਟਿਸ।

▶ਇਕ ਰੈਂਕ ਇਕ ਪੈਨਸ਼ਨ ਮੁੱਦੇ ‘ਤੇ ਦਿੱਲੀ ਦੇ ਜੰਤਰ ਮੰਤਰ ਵਿਖੇ ਅੰਦੋਲਨ ‘ਚ ਬੈਠੇ ਸਾਬਕਾ ਫ਼ੋਜੀ ਰਾਮ ਕਿਸ਼ਨ ਨੇ ਕੀਤੀ ਖੁਦਕੁਸ਼ੀ।

▶ ਸਾਬਕਾ ਫ਼ੋਜੀ ਦੀ ਖੁਦਕੁਸ਼ੀ ‘ਤੇ ਸਿਆਸਤ ਭਖੀ – ਮ੍ਰਿਤਕ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਜਿੱਦ ‘ਤੇ ਪੁਲਿਸ ਨੇ ਰਾਹੁਲ ਗਾਂਧੀ ਤੇ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ ਤੇ ਬਾਅਦ ‘ਚ ਰਿਹਾਅ।

▶ ਝੋਨੇ ਦੀ ਲਿਫਟਿੰਗ ‘ਚ ਨਹੀਂ ਹੋਈ ਕੋਈ ਦੇਰੀ – ਸਰਕਾਰ ‘ਤੇ ਝੂਠੇ ਦੋਸ਼ ਲਗਾ ਰਹੇ ਹਨ ਕਿਸਾਨ – ਵਲਟੋਹਾ।

▶ ਜੰਮੂ ਕਸ਼ਮੀਰ ਸਰਹੱਦ ‘ਤੇ ਭਾਰੀ ਫਾਈਰਿੰਗ ਸਬੰਧੀ ਮੋਦੀ ਵਲੋਂ ਦਿੱਲੀ ‘ਚ ਉਚ ਪੱਧਰੀ ਮੀਟਿੰਗ – ਰਾਜਨਾਥ ਸਿੰਘ, ਮਨੋਹਰ ਪਾਰੀਕਰ ਅਤੇ ਐਨ.ਐਸ.ਏ ਅਜੀਤ ਡੋਵਾਲ ਰਹੇ ਮੌਜ਼ੂਦ।

▶ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰ ਮੈਂਡਰ ‘ਚ ਪਾਕਿਸਤਾਨੀ ਗੋਲੀਬਾਰੀ ‘ਚ ਤਿੰਨ ਨਾਗਰਿਕਾਂ ਦੀ ਮੌਤ।

▶ ਕਸ਼ਮੀਰ ਦੇ ਸ਼ੋਪੀਆ ‘ਚ ਵਿਦਿਅਕ ਸੰਸਥਾ ਦੇ ਪ੍ਰਿੰਸੀਪਲ ਦੇ ਘਰ ਸ਼ਰਾਰਤੀਆਂ ਨੇ ਲਗਾਈ ਅੱਗ।

▶ ਈ-ਮੇਲ ਮਾਮਲੇ ਦੀ ਦੁਬਾਰਾ ਜਾਂਚ ਕਰਵਾਉਣ ਦੇ ਫੈਸਲੇ ਨਾਲ ਹਿਲੇਰੀ ਕਲਿੰਟਨ ਨੂੰ ਲੱਗਾ ਵੱਡਾ ਝਟਕਾ।

▶ ਇਮਰਾਨ ਖਾਨ ਨੇ ਇਸਲਾਮਾਬਾਦ (ਪਾਕਿ) ਵਿਚ ਹੋਣ ਵਾਲਾ ਪ੍ਰਦਰਸ਼ਨ ਕੀਤਾ ਰੱਦ।

▶ ਅੰਮ੍ਰਿਤਸਰ ‘ਚ ਬਾਦਲ ਵਲੋਂ ਐਸ.ਵਾਈ.ਐਲ ਮਾਮਲੇ ‘ਚ ਹਰ ਤਰਾਂ ਦੀ ਕੁਰਬਾਨੀ ਕੀਤੇ ਜਾਣ ਦੇ ਦਾਅਵੇ ‘ਤੇ ਕਾਂਗਰਸ ਦਾ ਪਲਟਵਾਰ – ਕਿਹਾ ਅਕਾਲੀ ਦਲ ਪੰਜਾਬੀਆਂ ਨੂੰ ਕਰ ਰਿਹਾ ਹੈ ਗੁਮਰਾਹ।

▶ ਜਾਅਲੀ ਕਰੰਸੀ ਸਮੇਤ ਬਟਾਲਾ ਦੇ ਮਨੋਜ ਕੁਮਾਰ ਨੂੰ ਅੰਮ੍ਰਿਤਸਰ ਪੁਲਿਸ ਨੇ ਕੀਤਾ ਗ੍ਰਿਫਤਾਰ – 1 ਲੱਖ ਤੋਂ ਵੱਧ ਦੇ ਨਕਲੀ ਨੋਟ ਬਰਾਮਦ।

▶ ਹਾਈ ਕਮਿਸ਼ਨ ਜਾਸੂਸੀ ਮਾਮਲੇ ‘ਚ ਪਾਕਿਸਤਾਨ ਨੇ ਆਪਣੇ 6 ਅਫਸਰ ਵਾਪਿਸ ਬੁਲਾਏ।

▶ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ 5 ਅਫਸਰਾਂ ‘ਤੇ ਲਗਾਏ ਗਏ ਜਾਸੂਸੀ ਦੇ ਦੋਸ਼।

▶ ਦਿੱਲੀ ਵਿੱਚ ਖੁਦਕੁਸ਼ੀ ਕਰਨ ਵਾਲੇ ਸਾਬਕਾ ਫੋਜੀ ਰਾਮ ਕਿਸ਼ਨ ਦੇ ਮਾਮਲੇ ਦੀ ਜਾਂਚ ਕਰਨ ਦੇ ਰੱਖਿਆ ਮੰਤਰੀ ਨੇ ਦਿੱਤੇ ਆਦੇਸ਼।

▶ ਬੀ.ਐਸ.ਐਫ ਨੇ ਜੰਮੂ ਕਸ਼ਮੀਰ ਦੀ ਸਰਹੱਦ ‘ਤੇ ਪਾਕਿਸਤਾਨ ਦੀਆਂ 14 ਚੌਕੀਆਂ ਤਬਾਹ ਕਰਨ ਦੀ ਵੀਡੀਓ ਕੀਤੀ ਜਾਰੀ।

▶ ਸਫਲਤਾ ਦੇ ਨੇੜੇ ਇਰਾਕੀ ਫ਼ੋਜ – ISIS ਮੁੱਖੀ ਬਗਦਾਦੀ ਦੇ ਟਿਕਾਣੇ ਨੂੰ ਮੌਸੂਲ ‘ਚ ਪਾਇਆ ਘੇਰਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply