ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਵਲੋਂ ਚੀਫ ਖਾਲਸਾ ਦੀਵਾਨ ਦੇ ਕੈਂਪਸ ਵਿਖੇ 4-6 ਨਵੰਬਰ 2016 ਨੂੰ ਆਯੋਜਿਤ ਹੋਣ ਜਾ ਰਹੀ 66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ ਵਿਚ ਪੰਜਾਬ ਅਤੇ ਭਾਰਤ ਤੋਂ ਹੀ ਨਹੀਂ ਸਗੋਂ ਪੂਰੇ ਵਿਸ਼ਵ ਤੋਂ ਸਿ’ਖ ਪ੍ਰਤੀਨਿਧ ਤੇ ਵਿਦਵਾਨ ਭਾਗ ਲੈਣ ਪੁੱਜ ਰਹੇ ਹਨ।ਚੀਫ ਖਾਲਸਾ ਦੀਵਾਨ ਮੁ’ਖ ਦਫਤਰ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਇਹ ਕਾਨਫਰੰਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹੋਵੇਗੀ ਉਹਨਾਂ ਦਸਿਆ ਕਿ ਵਿਸ਼ਵ ਭਰ ਵਿਚ ਪ੍ਰਸਿੱਧੀ ਦੇ ਝੰਡੇ ਲਹਿਰਾ ਚੱਕੀ ਸਿੱਖ ਕੌਮ ਵਿਚ ਆਧੁਨਿਕ ਵਿਦਿਆ ਸਾਧਨਾਂ ਰਾਹੀਂ ਗਿਆਨ ਤੇ ਜਾਗਰੁਕਤਾ ਦੀ ਰੌਸ਼ਨੀ ਫੈਲਾਉਣਾ ਅਤੇ ਸਿ’ਖ ਸਮਾਜ ਦੀ ਸਰਵਪੱਖੀ ਉਨਤੀ ਹੀ ਇਸ ਇੰਟਰਨੈਸ਼ਨਲ ਕਾਨਫਰੰਸ ਦਾ ਮੁੱਖ ਮਕਸਦ ਹੈ। ਉਹਨਾਂ ਅੱਗੇ ਦੱਸਿਆ ਕਿ ਲਗਾਤਾਰ 3 ਦਿਨ ਤੱਕ ਚੱਲਣ ਵਾਲੀ ਕਾਨਫਰੰਸ ਦਾ ਅਰੰਭ 2 ਨਵੰਬਰ ਨੂੰ ਚੀਫ ਖਾਲਸਾ ਦੀਵਾਨ ਕੈਂਪਸ ਵਿਖੇ ਨਵੇਂ ਬਣੇ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਰੱਖੇ ਜਾਣ ਵਾਲੇ ਅਖੰਡ ਪਾਠ ਨਾਲ ਹੋ ਚੁੱਕਾ ਹੈ। 4-11-16 ਨੂੰ ਭੋਗ ਤੋਂ ਬਾਅਦ ਜੱਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਕਾਨਫਰੰਸ ਦੀ ਅਰੰਭਕ ਅਰਦਾਸ ਕੀਤੀ ਜਾਵੇਗੀ ਤੇ ਨਾਲ ਹੀ ਕੀਰਤਨ ਦਰਬਾਰ ਦਾ ਆਯਜੋਨ ਕੀਤਾ ਜਾਵੇਗਾ ਕਾਨਫਰੰਸ ਦੌਰਾਨ ਸਿੱਖ ਕਲਾਕ੍ਰਿਤੀਆਂ, ਆਰਗੈਨਿਕ ਖੇਤੀ, ਪੁਸਤਕ ਪ੍ਰਦਰਸ਼ਨੀ, ਲਾਈਟ ਐਂਡ ਸਾਉਂਡ ਧਾਰਮਿਕ ਪ੍ਰੋਗਰਾਮ ਪ੍ਰਗਟਿਓ ਮਰਦ ਅਗੰਮੜਾ ਤੇ ਹੋਰ ਸਭਿਆਚਾਰਕ ਸਮਾਰੋਹ ਵੇਖਣ ਯੋਗ ਹੋਣਗੇ। ਉਹਨਾਂ ਕਿਹਾ ਕਿ ਦੂਜੇ ਦਿਨ 5-11-16 ਨੂੰ ਚੀਫ ਖਾਲਸਾ ਦੀਵਾਨ ਵਲੋਂ ਵਿਸ਼ਾਲ ਨਗਰ ਕੀਰਤਨ ਸਵੇਰੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵਿਨਿਊ ਤੋਂ ਚੱਲ ਕੇ ਐਚ.ਕੇ ਕਲਾਰਕਸ ਇਨ ਤੋਂ ਹੁੰਦਾ ਹੋਇਆ ਗਰੀਨ ਐਵਿਨਿਯੂ, ਲਾਰੈਂਸ ਰੋਡ, ਇਨਕਮਟੈਕਸ ਚੌਂਕ ਅਤੇ ਰਿਯਾਲਟੋ ਚੌਂਕ ਪਾਰ ਕਰਦਿਆਂ ਚੀਫ ਖਾਲਸਾ ਦੀਵਾਨ ਕੈਂਪਸ ਪੁੱਜੇਗਾ।ਖਾਲਸਾਈ ਰੰਗ ਵਿਚ ਰੰਗੇ ਨਗਰ ਕੀਰਤਨ ਦੀ ਪਹੁੰਚ ਅਰਦਾਸ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰਥੀ ਸ੍ਰੀ ਹਰਿਮੰਦਰ ਸਹਿਬ ਕਰਣਗੇ। ਬਾਅਦ ਦੁਪਹਿਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ (ਸਿੰਘ ਬ੍ਰਦਰਜ਼) ਦੀ ਦੇਖਰੇਖ ਹੇਠ ਪੂਰੇ ਸਤਿਕਾਰ ਅਤੇ ਸ਼ਾਨ ਨਾਲ ਨਿਸ਼ਾਨ ਸਾਹਿਬ ਝੁਲਾਉਣ ਅਤੇ ਸਲਾਮੀ ਦੀ ਰਸਮ ਅਦਾ ਕੀਤੀ ਜਾਵੇਗੀ। ਤੇ ਨਾਲ ਹੀ ਮਾਰਸ਼ਲ ਆਰਟ, ਦਸਤਾਰ ਸਜਾਉਣ ਤੇ ਪੰਜਾਬੀ ਗਭਰੂ, ਮੁਟਿਆਰ ਦੇ ਜੇਤੂਆਂ ਦਾ ਸਨਮਾਨ ਹੋਵੇਗਾ।ਇਸ ਮੌਕੇ ਜਨਰਲ ਸੱਕਤਰ ਕਾਨਫਰੰਸ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕਾਨਫਰੰਸ ਦੌਰਾਨ ਸੀ ਕੇ ਡੀ ਇੰਸਟੀਚਿਉਟ ਵਿਖੇ ਐਜੂੁਟੈਕ ੨੦੧੬ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ ਵਿਦਿਆ ਅਤੇ ਅਧਿਆਪਕਾਂ ਦੇ ਮਿਆਰ ਨੁੰ ਉਪਰ ਚੁੱਕਣ ਦੀਆਂ ਨਵੀਆਂ ਤਕਨੀਕਾਂ, ਟੀਚਿੰਗ ਤੇ ਲਰਨਿੰਗ ਦੇ ਨਵੇਂ ਸਾਧਨਾਂ, ਅਤਿ ਆਧੁਨਿਕ ਐਜੂਕੇਸ਼ਨਲ ਮਾਡਲਾਂ ਬਾਰੇ ਦਸਿਆ ਜਾਵੇਗਾ। ੬ ਨਵੰਬਰ ਨੂੰ ਮੁ’ਖ ਕਾਨਫਰੰਸ ਦਾ ਆਯੋਜਨ ਹੋਵੇਗਾ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਪੁਜੀਆਂ ਉਘੀਆਂ ਰਾਜਨੀਤਕ, ਸਮਾਜਕ, ਸਿੱਖ ਪੰਥ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਉਨਾਂ ਦੀਆਂ ਸਾਨਦਾਰ ਸੇਵਾਵਾਂ ਲਈ ਚੀਫ ਖਾਲਸਾ ਦੀਵਾਨ ਦੁਆਰਾ ਸਨਮਾਨਿਤ ਵੀ ਕੀਤਾ ਜਾਵੇਗਾ। ਕਾਨਫਰੰਸ ਵਿਚ ਮਿ: ਸ਼ਵੇਤ ਮਲਿਕ (ਐਮ ਪੀ), ਸ੍ਰੀ ਅਨਿਲ ਜੋਸ਼ੀ ( ਸਥਾਨਕ ਸਰਕਾਰ ਮੰਤਰੀ, ਪੰਜਾਬ) ਮਿ: ਸੁਨੀਤ ਤੁੱਲੀ (ਸੀ. ਈ. ਓ, ਡਾਟਾ ਵਿੰਡ), ਮਿ: ਟਿਮ ਉਪਲ ( ਐਮ ਪੀ ਕੇਨੈਡਾ), ਮਿ: ਵਿਜੈ ਸਾਂਪਲਾ (ਜਿਲਾ ਪ੍ਰਧਾਨ ਭਾਜਪਾ), ਜਾਨ ਮੈਕਕਲਮ (ਮਿਨਿਸਟਰ ਇਮੀਗਰੇਸ਼ਨ, ਕੇਨੈਡਾ), ਰਜਿੰਦਰਪਾਲ ਕੌਰ (ਇੰਟਰਨੈਸ਼ਮਲ ਲੀਗਲ ਡਾਇਰੈਕਟਰ, ਯੁਨਾਇਟੇਡ ਸਟੇਟਸ), ਪਰਮਜੀਤ ਸਿੰਘ ਪਟਵਾਲੀਆ (ਐਡੀਸ਼ਨਲ ਸੋਲੀਸੀਟਰ ਜਨਰਲ, ਭਾਰਤ ਸਰਕਾਰ, ਜਤਿੰਦਰਬੀਰ ਸਿੰਘ (ਚੇਅਰਮੈਨ, ਪੰਜਾਬ ਐਂਡ ਸਿੰਧ ਬੈਂਕ), ਮਿ: ਕਰਿਟੋਫੇਰ ਗਿਬਿਨਸ (ਕੌਂਸਲ ਜਨਰਲ ਆਫ ਕੇਨੈਡਾ) ਅਤੇ ਅਮਰੀਕਾ, ਦੁਬਈ ਤੇ ਯੂ ਕੇ ਤੋਂ ਹੋਰ ਉਘੀਆਂ ਸ਼ਖਸੀਅਤਾਂ ਹਿੱਸਾ ਲੈਣ ਜਾ ਰਹੀਆਂ ਹਨ। ਪ੍ਰੈਸ ਕਾਨਫਰੰਸ ਉਪਰੰਤ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਮੀਡੀਆ ਅਧਿਕਾਰੀਆਂ ਨਾਲ ਚੀਫ ਖਾਲਸਾ ਦੀਵਾਨ ਕੈਂਪਸ ਵਿਚ ਹੀ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਸੁਸੱਜਿਤ ਨਵੇਂ ਬਣੇ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ਨਤਮਸਤਕ ਹੋਏ।
ਇਸ ਮੌਕੇ ਉਪ ਪ੍ਰਧਾਨ ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ, ਜਨਰਲ ਸੱਕਤਰ ਕਾਨਫਰੰਸ ਡਾ: ਜਸਵਿੰਦਰ ਸਿੰਘ ਢਿੱਲੋਂ, ਐਡੀਸ਼ਨਲ ਆਨਰੇਰੀ ਸੱਕਤਰ ਐਜੂਕੇਸ਼ਨ ਕਮੇਟੀ ਸੰਤੌਖ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ (ਸਿੰਘ ਬ੍ਰਦਰਜ), ਇਜੀ: ਜਸਪਾਲ ਸਿੰਘ, ਅਮਰਜੀਤ ਸਿੰਘ ਭਾਟੀਆ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਅਤੇ ਹੋਰ ਮੈਂਬਰ ਸਾਹਿਬਾਨ ਹਾਜਰ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media