
ਅਲਗੋਂ ਕੋਠੀ, 4 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਵੱਲੋ ਦੀਵਾਲੀ ਵਿਸ਼ੇ ‘ਤੇ ਕੁਇਜ ਮੁਕਾਬਲਾ ਅਤੇ ਚਾਰਟ ਮੁਕਾਬਲਾ ਕਰਵਾ ਕੇ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿਸਾ ਲਿਆ।ਧਰਤੀ ‘ਤੇ ਵਾਤਾਵਰਨ ਦੀ ਰੱਖਿਆ ਲਈ ਕੀਤੇ ਜਾਣ ਵਾਲੇ ਯਤਨਾ ਨੂੰ ਦਰਸਾੳਂੁਦੇ ਸੁੰਦਰ ਚਾਰਟ ਮੁਕਾਬਲੇ ਦੀ ਸ਼ਾਨ ਬਣੇ।ਸਮੂਹ ਵਿਦਿਆਰਥਣਾਂ ਨੂੰ ਮਿਠਾਈ ਵੰਡੀ ਗਈ ਅਤੇ ਨਵੇਂ ਪੌਦੇ ਲਗਾਏ ਗਏ।ਇਸ ਮੋਕੇ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਭਿਦਰਜੀਤ ਸਿੰਘ ਸਟੇਟ ਅਵਾਰਡੀ ਨੇ ਬਚਿਆਂ ਨੂੰ ਪਟਾਕਿਆਂ ਤੋ ਬਚਣ ਤੇ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ।ਸਥਾਨਕ ਕੋਆਪਰੇਟਿਵ ਬੈਂਕ ਤੋ ਮੈਡਮ ਕੁਲਦੀਪ ਕੋਰ ਤੇ ਮੈਡਮ ਜਗਦੀਪ ਕੋਰ ਸ਼ਾਮਿਲ ਹੋਏ।ਮੁਕਾਬਲੇ ਦੇ ਜੇਤੂ ਵਿਦਿਆਰਥਣਾਂ ਨੂੰ ਮੁੱਖ ਅਧਿਆਪਕ ਸੁਭਿਦਰ ਜੀਤ ਸਿੰਘ ਵੱਲੋਂ ਇਨਾਮ ਵੰਡੇ ਗਏ। ਇਸ ਮੋਕੇ ਸਮੂਹ ਸਟਾਫ ਚੋ ਮਹਾਵੀਰ ਕੁਮਾਰ, ਸ਼੍ਰੀਮਤੀ ਅਦਿਤੀ, ਰੇਸ਼ਮ ਸਿੰਘ,ਰਾਣਾ ਸਿੰਘ, ਮੈਡਮ ਨਵਦੀਪ ਕੋਰ ਜਸਮੀਤ ਕੋਰ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media