Wednesday, September 30, 2026

ਰਾਹੁਲ ਗਾਂਧੀ ਨੂੰ ਗ੍ਰਫਤਾਰ ਕੀਤੇ ਜਾਣ ਵਿਰੁੱੱਧ ਕਾਂਗਰਸ ਦਿਹਾਤੀ ਵਲੋਂ ਰੋਸ ਮਾਰਚ – ਮੋਦੀ ਦਾ ਪੁਤਲਾ ਸਾੜਿਆ

ppn0411201603
ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਜਿਲਾ ਕਾਂਗਰਸ ਦਿਹਾਤੀ ਵਲੋਂ ਅੱਜ ਰੇਲਵੇ ਸਟੇਸ਼ਨ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਸਾੜੇ ਜਾਣ ਦੀ ਖਬਰ ਹੈ।ਸਥਾਨਕ ਕਾਂਗਰਸ ਦਿਹਾਤੀ ਦਫਤਰ ਐਲਬਰਟ ਰੋਡ ਵਿਖੇ ਅੱਜ ਵੱਡੀ ਗਿਣਤੀ ‘ਚ ਇਕੱੱਤਰ ਕਾਂਗਰਸੀ ਆਗਅੂਾਂ ਤੇ ਵਰਕਰਾਂ ਵਲੋਂ ਰਾਹੁਲ ਗਾਂਧੀ ਨੂੰ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਵਿਰੁੱੱਧ ਕਾਂਗਰਸ ਦਿਹਾਤੀ ਪ੍ਰ੍ਰਧਾਨ ਸਥਾਨਕ ਗੁਰਜੀਤ ਔਜਲਾ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਤੱਕ ਰੋਸ ਮਾਰਚ ਕੱਢਿਆ ਗਿਆ, ਜਿਸ ਦੌਰਾਨ ਕਾਂਗਰਸੀਆਂ ਨੇ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਸਰਹੱਦਾਂ ‘ਤੇ ਤਾਇਨਾਤ ਰਹੇ ਸਾਬਕਾ ਫੌਜੀਆਂ ਨਾਲ ‘ਇੱਕ ਅਹੁੱਦਾ ਇੱਕ ਪੈਨਸ਼ਨ’ ਦਾ ਵਾਅਦਾ ਪੂਰਾ ਨਾ ਕੀਤੇ ਜਾਣ ‘ਤੇ ਲੰਮੇ ਸਮੇਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਸੇਵਾ ਮੁਕਤ ਫੌਜੀਆਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ, ਲੇਕਿਨ ਨਾ ਹੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਤੇ ਨਾ ਹੀ ਮੋਦੀ ਨੇ ਉਨਾਂ ਦੀ ਸਾਰ ਨਹੀਂ ਲਈ ਹੈ, ਜਿਸ ਤੋਂ ਦੁਖੀ ਹੋ ਕੇ ਇੱਕ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਨੇ ਦਿੱਲੀ ਵਿਖੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਮਿਲਣ ਜਾਂਦਿਆਂ ਖੁਦਕੁਸ਼ੀ ਕਰ ਲਈ ਸੀ ਅਤੇ ਜਦ ਕਾਂਗਰਸ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਮ੍ਰਿਤਕ ਗਰੇਵਾਲ ਪਰਿਵਾਰ ਨੂੰ ਮਿਲਣ ਗਏ ਤਾਂ ਉਨਾਂ ਨੂੰ ਪਰਿਵਾਰ ਨਾਲ ਮੁਲਾਕਾਤ ਤੋਂ ਰੋਕ ਕੇ ਗਿਫਤਾਰ ਕਰ ਲਿਆ ਗਿਆ। ਜੋ ਕਿ ਲੋਕਤੰਤਰ ਵਿੱਚ ਕੀਤਾ ਗਿਆ ਵੱਡਾ ਧੱਕਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਦਿੱਲੀ ਪੁਲਿਸ ਦੀ ਇਸ ਜ਼ਿਆਦਤੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਾਜਾਸਾਂਸੀ, ਅਜਨਾਲਾ, ਅਟਾਰੀ, ਮਜੀਠਾ, ਤਲਵੰਡੀ, ਜੰਡਿਆਲਾ, ਮਹਿਤਾ ਆਦਿ ਵੱਖ ਵੱਖ ਦਿਹਾਤੀ ਇਲਾਕਿਆਂ ਤੋਂ ਕਾਂਗਰਸੀ ਆਗੂ ਤੇ ਵਰਕਰ ਪਹੁੰਚੇ ਹੋਏ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply