ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਸਨਾਤਮ ਧਰਮ ਗੀਤਾ ਭਵਨ ਮੰਦਰ ਫਾਜ਼ਿਲਕਾ ਵੱਲੋਂ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਵੰਡਿਆ ਗਿਆ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਬਜਰੰਗ ਲਾਲ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਜਦਕਿ ਵਿਸ਼ੇਸ਼ ਮਹਿਮਾਨ ਸਮਾਜਸੇਵੀ ਐਡਵੋਕੇਟ ਬਲਦੇਵ ਧੂੜੀਆ ਅਤੇ ਉਨ੍ਹਾਂ ਦੇ ਬੇਟੇ ਰਜਤ ਧੂੜੀਆ ਵੱਲੋਂ ਸਾਰਿਆਂ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ ਅਤੇ ਮੰਦਰ ਕਮੇਟੀ ਵੱਲੋਂ ਦੀਵਾਲੀ ਦੀਆਂ ਮਠਿਆਈਆਂ ਵੰਡੀਆਂ ਗਈਆਂ।
ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਜਿਸ ਵਿਚ ਆਟਾ, ਘਿਓ, ਦਾਲਾਂ, ਚਾਹ, ਮਿਰਚ, ਮਸਾਲੇ, ਨਮਕ, ਤੇਲ, ਸਾਬਣ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਮੰਦਰ ਵਿਚ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਮੰਦਰ ਵਿਚ ਹਰ ਰੋਜ਼ ਦੁਪਹਿਰ ਨੂੰ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਰਾਸ਼ਨ ਵੰਡਣ ਦੇ ਕੰਮ ਵਿਚ ਮੰਦਰ ਕਮੇਟੀ ਵੱਲੋਂ ਦੇਸ ਰਾਜ ਧੂੜੀਆ, ਟੇਕ ਚੰਦ ਧੂੜੀਆ, ਹੰਸ ਰਾਜ ਧੂੜੀਆ, ਪੁਰਸ਼ੋਤਮ ਸੇਠੀ, ਅਸ਼ੋਕ ਸੁਖੀਜਾ, ਹਰੀਸ਼ ਮੁੰਜ਼ਾਲ, ਗਿਰਧਾਰੀ ਲਾਲ, ਕ੍ਰਿਸ਼ਨ ਗੁੰਬਰ, ਧਰਮਪਾਲ ਵਰਮਾ, ਡਾ. ਆਸ਼ਾ ਗੁੰਬਰ, ਨਰਿੰਦਰ ਸਚਦੇਵਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media