Monday, October 12, 2026

ਪ੍ਰਵਾਸੀ ਭਾਰਤੀ ਵੋਟਰਾਂ ਦੀ ਗਿਣਤੀ ਵਧਾਉਣ ਲਈ ਆਨਲਾਈਨ ਸਰਵੇਖਣ ਤੇ ਪ੍ਰਤੀਯੋਗਿਤਾ ਦਾ ਕੀਤਾ ਪ੍ਰਬੰਧ- ਸੰਧੂ

tejinder-pal-singh-sandhu-adcਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ)- ਚੋਣ ਕਮਿਸ਼ਨ ਵੱਲੋਂ ਦੇਸ਼ ਤੋਂ ਬਾਹਰ ਵਸਦੇ ਭਾਰਤੀ ਪਾਸਪੋਰਟ ਧਾਰਕ ਓਵਰਸੀਜ਼ ਇੰਡੀਅਨ ਸਿਟੀਜ਼ਨਜ਼ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਵਧਾਉਣ ਅਤੇ ਮਤਦਾਨ ਪ੍ਰਕਿਰਿਆ ਵਿਚ ਭਾਗ ਲੈਣ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਬਾਰੇ ਐਨ. ਆਰ. ਆਈਜ਼ ਵੋਟਰਾਂ ਦੇ ਸੁਝਾਅ ਲੈਣ ਲਈ ਵੈਬਸਾਈਟ ਾਾਾ.ੲਵੲਰੇਵੋਟੲਚੁੋਨਟਸ.ਨਿ ‘ਤੇ ਆਨਲਾਈਨ ਵਿਸ਼ੇਸ਼ ਸਰਵੇਖਣ ਅਤੇ ਪ੍ਰਤੀਯੋਗਿਤਾ ਦਾ ਪ੍ਰਬੰਧ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਓਵਰਸੀਜ਼ ਇੰਡੀਅਨ ਸਿਟੀਜ਼ਨਜ਼ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਇਸ ਸਰਵੇਖਣ ਰਾਹੀਂ ਉਨ੍ਹਾਂ ਵਿਚ ਮਤਦਾਤਾ ਰਜਿਸਟ੍ਰੇਸ਼ਨ ਅਤੇ ਮੱਤਦਾਨ ਪ੍ਰਕਿਰਿਆ ਪ੍ਰਤੀ ਜਾਗਰੂਕਤਾ ਦੇ ਪੱਧਰ ਦਾ ਪਤਾ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਾਾਾ.ੲਵੲਰੇਵੋਟੲਚੁੋਨਟਸ.ਨਿ ਵੈੱਬਸਾਈਟ ‘ਤੇ ਜਾ ਕੇ ਨਵੰਬਰ ਅਤੇ ਦਸੰਬਰ ਮਹੀਨਾ ਚੱਲਣ ਵਾਲੇ ਇਸ ਸਰਵੇਖਣ ਅਤੇ ਕੇਵਲ ਨਵੰਬਰ ਮਹੀਨਾ ਚੱਲਣ ਵਾਲੀ ਪ੍ਰਤੀਯੋਗਿਤਾ ਵਿਚ ਆਨਲਾਈਨ ਹਿੱਸਾ ਲੈ ਸਕਦੇ ਹਨ ਅਤੇ ਸੌਖੇ ਸਵਾਲਾਂ ਦੇ ਜਵਾਬ ਦੇ ਕੇ ਆਪਣੀ ਦਿਲਚਸਪੀ ਅਤੇ ਸੁਝਾਅ ਦਰਜ ਕਰ ਸਕਦੇ ਹਨ।
ਸੰਧੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਦੇਸ਼ ਵਿਚ ਲਗਭਗ 11 ਲੱਖ ਤੋਂ ਵੱਧ ਪ੍ਰਵਾਸੀ ਭਾਰਤੀ ਹਨ, ਪਰੰਤੂ ਇਨ੍ਹਾਂ ਵਿਚੋਂ ਕੇਵਲ 16 ਹਜ਼ਾਰ ਪ੍ਰਵਾਸੀ ਭਾਰਤੀਆਂ ਦੀ ਵੋਟ ਬਤੌਰ ਓਵਰਸੀਜ਼ ਇਲੈਕਟਰ ਰਜਿਸਟਰਡ ਹੋਈ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਓਵਰਸੀਜ਼ ਵੋਟਰਾਂ ਦੀ ਸੰਖਿਆ ਘੱਟ ਹੋਣ ਕਾਰਨ ਭਾਰਤ ਚੋਣ ਕਮਿਸ਼ਨ ਵੱਲੋਂ ਓਵਰਸੀਜ਼ ਇੰਡੀਅਨ ਸਿਟੀਜ਼ਨਸ ਲਈ ਆਨ ਲਾਈਨ ਸਰਵੇ ਦਾ ਪ੍ਰਬੰਧ ਕੀਤਾ ਗਿਆ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply