ਫਾਜ਼ਿਲਕਾ, 17 ਨਵੰਬਰ (ਵਿਨੀਤ ਅਰੋੜਾ) – ਸ਼੍ਰੀ ਮਹਾਸਰ ਮਾਤਾ ਭਗਤ ਮੰਡਲ ਵੱਲੋਂ ਮਾਤਾ ਬਨਾਰਸੀ ਦੇਵੀ ਅਗਰਵਾਲ ਦੀ ਯਾਦ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ 27 ਨਵੰਬਰ ਨੂੰ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਲਗਾਇਆ ਜਾਵੇਗਾ। ਕੈਂਪ ਸਬੰਧੀ ਹੋਈ ਮੀਟਿੰਗ ਵਿਚ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਚੇਅਰਮੈਨ ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ੁਰੂ ਹਣ ਵਾਲੇ ਇਸ ਕੈਂਪ ਵਿਚ ਪੰਚਮ ਹਸਪਤਾਲ ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਆਰ.ਪੀ.ਸਿੰਘ, ਨਾਗਪਾਲ ਹਸਪਤਾਲ ਬਠਿੰਡਾ ਦੇ ਹੱਡੀ ਅਤੇ ਜੋੜ ਬਦਲਣ ਦੇ ਮਾਹਿਰ ਡਾ. ਪਰਮਪ੍ਰੀਤ ਸਿੰਘ ਨਾਗਪਾਲ, ਸ਼ੂਗਰ ਅਤੇ ਜਨਰਲ ਰੋਗਾਂ ਦੇ ਮਾਹਿਰ ਡਾ. ਆਸ਼ੀਸ਼ ਗਰੋਵਰ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾ. ਦੀਪਿਕਾ ਗਰੋਵਰ ਮਰੀਜ਼ਾਂ ਦੀ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦਾਂ ਦੀ ਈਸੀਜੀ, ਖੂਨ ਦੀ ਜਾਂਚ ਵੀ ਮੁਫ਼ਤ ਕੀਤੀ ਜਾਵੇਗੀ ਅਤੇ ਦਵਾਈਆਂ ਵੀ ਵੰਡੀਆਂ ਜਾਣਗੀਆਂ। ਮੀਟਿੰਗ ਵਿਚ ਸਰਪ੍ਰਸਤ ਵਿਪਨ ਗੋਇਲ, ਪ੍ਰਧਾਨ ਸਰਵਨ ਮਿੱਤਲ, ਜਨਰਲ ਸਕੱਤਰ ਸਤੀਸ਼ ਸਿੰਗਲਾ, ਖਜ਼ਾਨਚੀ ਨਰਿੰਦਰ ਅਗਰਵਾਲ ਅਤੇ ਹੋਰ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media