
ਜੰਡਿਆਲਾ ਗੁਰੂ, 17 ਨਵੰਬਰ (ਹਰਿੰਦਰਪਾਲ ਸਿੰਘ)- ਕੱਲ ਦੇਰ ਸ਼ਾਮ ਕਰੀਬ 9.00 ਵਜੇ ਸਰਾਂ ਰੋਡ ਤੇ ਰਘੁਨਾਥ ਕਾਲਜ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਸੋਨਾਲਿਕਾ ਟ੍ਰੈਕਟਰ ਨੰਬਰ ਪੀ.ਬੀ 02 ਬੀ.ਵੀ 3873 ਜੋ ਕਿ ਸਰਾਂ ਵੱਲੋ ਜੰਡਿਆਲਾ ਸ਼ਹਿਰ ਨੂੰ ਆ ਰਿਹਾ ਸੀ ਜਦੋਂ ਇਹ ਤੇਜ਼ ਰਫਤਾਰ ਟ੍ਰੈਕਟਰ ਰਘੂਨਾਥ ਕਾਲਜ ਦੇ ਕੋਲ ਪਹੁੰਚਿਆ ਤਾਂ ਇਸ ਟ੍ਰੈਕਟਰ ਚਾਲਕ ਨੇ ਸਾਹਮਣੇ ਪਾਸੇ ਵੱਲੋ ਆ ਰਹੀ ਇੱਕ ਮਾਰੂਤੀ ਕਾਰ ਨੰਬਰ ਪੀ.ਬੀ 25 0071 ਨੂੰ ਟੱਕਰ ਮਾਰ ਦਿੱਤੀ ।ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਇਸ ਵਿੱਚ ਸਵਾਰ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ।ਇਲਾਜ ਵਾਸਤੇ ਜਖਮੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।ਜਿਨ੍ਹਾਂ ਵਿਚੋਂ ਕਾਰ ਚਾਲਕ ਵਨੀਤ ਜੈਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਇਨ੍ਹਾਂ ਜ਼ਖਮੀਆਂ ਦੀ ਪਛਾਣ ਪ੍ਰਥਮ ਜੈਨ (ਉਮਰ 10 ਸਾਲ) ਦਿਵਸ ਜੈਨ (ਉਮਰ 8 ਸਾਲ) ਅਤੇ ਦੀਪਕ ਜੈਨ ਪੁੱਤਰ ਵਿਕਾਸ ਜੈਨ ਆਏ ਓਨਸ ਜੈਨ ਸਾਰੇ ਨਿਵਾਸੀ ਸਾਰੇ ਨਿਵਾਸੀ ਜੰਡਿਆਲਾ ਗੁਰੂ ਦੇ ਰੂਪ ਵਿੱਚ ਹੋਈ ।ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਕਿਸੇ ਹੋਰ ਟਰੈਕਟਰ ਚਾਲਕ ਨਾਲ ਰੇਸ ਲਗਾ ਰਿਹਾ ਸੀ ਅਤੇ ਹਾਦਸੇ ਸਮੇ ਟਰੈਕਟਰ ਦੀ ਸਪੀਡ ਬਹੁਤ ਜਿਆਦਾ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media