ਮਜੀਠਾ, 17 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਮੁੜ ਹਲਕਾ ਮਜੀਠਾ ਤੋਂ ਪਾਰਟੀ ਟਿਕਟ ਨਾਲ ਨਿਵਾਜਣ ਨਾਲ ਹਲਕਾ ਮਜੀਠਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਸ: ਮਜੀਠੀਆ ਦੀ ਦੂਰ ਅੰਦੇਸ਼ੀ, ਲਿਆਕਤ, ਸਿਰੜ ਅਤੇ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਹਲਕਾ ਮਜੀਠਾ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਪੱਖੋਂ ਸਫਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚਦਿਆਂ ਮੋਹਰਲੀਆਂ ਕਤਾਰਾਂ ਵਿੱਚ ਖੜ੍ਹਾ ਹੈ। ਵਿਕਾਸ ਅਤੇ ਤਰੱਕੀ ਪੱਖੋਂ ਹਲਕਾ ਮਜੀਠਾ ਤੇਜੀ ਨਾਲ ਪਲੰਘਾਂ ਪੁੱਟ ਰਿਹਾ ਹੈ ਅਤੇ ਜਿੱਥੇ ਦਸ ਸਾਲ ਪਹਿਲਾਂ ਕਾਰੋਬਾਰੀ ਲੋਕ ਮਜੀਠਾ ਛੱਡ ਕੇ ਜਾ ਰਹੇ ਸਨ ਉੱਥੇ ਉਹ ਅੱਜ ਮਜੀਠਾ ਵਿੱਚ ਰਹਿ ਕੇ ਸ਼ਹਿਰਾਂ ਨੂੰ ਟੱਕਰ ਦੇ ਰਹੇ ਹਨ। ਨੇੜਲੇ ਹਲਕਿਆਂ ਦੇ ਲੋਕ ਮਜੀਠਾ ਦਾ ਵਿਕਾਸ ਦੇਖ ਆਪਣੇ ਪਿੰਡਾਂ ਤੇ ਇਲਾਕਿਆਂ ਨੂੰ ਮਜੀਠਾ ਹਲਕੇ ਵਿੱਚ ਸ਼ੁਮਾਰ ਹੋਇਆ ਦੇਖਣਾ ਲੋਚਦੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media