
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਪੁਰਾਣੇ ਨੋਟ ਬਦਲਾਉਣ ਲਈ ਖੜੇੇ ਇੱਕ ਵਿਅੱਕਤੀ ਵਲੋਂ ਹੰਗਾਮਾ ਕੀਤੇ ਜਾਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਮੁਲਾਜ਼ਮ ਕਿਰਪਾਲ ਸਿੰਘ ਨੇ ਦੱਸਿਆ ਕਿ ਰੋਜ ਵਾਂਗ ਅੱਜ ਵੀ ਬੈਂਕ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਬੈਂਕ ਮੁਲਾਜ਼ਮ ਅਜ਼ਾਦ ਸੋਢੀ ਨਾਲ ਗੇਟ ‘ਤੇ ਸਭ ਨੂੰ ਵਾਰੀ ਅਨੁਸਾਰ ਬੈਂਕ ਅੰਦਰ ਭੇਜ ਰਹੇ ਸਨ।ਇਸੇ ਦੌਰਾਨ ਉਨਾਂ ਦੇ ਬੈਂਕ ਨਾਲ ਬੀ.ਸੀ.ਏ ਵਜੋਂ ਕੰਮ ਕਰਦੇ ਗੁਰਪਾਲ ਸਿੰਘ ਬੈਂਕ ਵਿੱਚ ਆਪਣੇ ਬੈਗ ਸਮੇਤ ਬੈਂਕ ਵਿੱਚ ਦਾਖਲ ਹੋਣ ਲੱਗੇ ਤਾਂ ਉਥੇ ਮੌਜੂਦ ਸੰਜੂ ਨਾਮੀ ਇੱਕ ਨੌਜਵਾਨ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਅਤੇ ਧੱਕਾ ਮੁਕੀ ਕਰਦਿਆਂ ਸੰਜੂ ਨੇ ਗੁਰਪਾਲ ਸਿੰਘ ਨੂੰ ਰੋਕਦਿਆਂ ਬੈਂਕ ਦੇ ਬਾਹਰ ਮੌਜੂਦ ਔਰਤਾਂ ਤੇ ਪੁਰਸ਼ਾਂ ਦੇ ਸਾਹਮਣੇ ਗੰਦੀਆਂ ਗਾਲਾਂ ਕੱਢਦਿਆਂ ਉਸ ਦਾ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਬੈਂਕ ਦੇ ਗ੍ਰਾਹਕਾਂ ਨੂੰ ਬੈਂਕ ਮੁਲਾਜ਼ਮਾਂ ਦੇ ਖਿਲਾਫ ਭੜਕਾਉਂਦਾ ਰਿਹਾ।
ਬੈਂਕ ਮੈਨੇਜਰ ਰਾਜੇਸ਼ ਚੰਡੋਕ ਨੇ ਕਿਹਾ ਕਿ ਉਹ ਸਰਕਾਰੀ ਹਦਾਇਤਾਂ ਅਨੁਸਾਰ ਪੂਰੀ ਜਿੰਮੇਵਾਰੀ ਨਾਲ ਗ੍ਰਾਹਕਾਂ ਨੂੰ ਸੇਵਾਵਾਂ ਦੇ ਰਹੇ ਹਨ।ਪਰ ਅੱਜ ਬੈਂਕ ਦੇ ਬਾਹਰ ਜੋ ਗੁੰਡਾਗਰਦੀ ਹੋਈ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਹ ਮਾਮਲਾ ਬੈਂਕ ਦੇ ਸੀਨੀਅਰ ਅਧਿਕਾਰੀਆਂ ਅਤੇ ਬੈਂਕ ਯੂਨੀਅਨ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।ਇਸ ਘਟਨਾ ਤੋਂ ਦਹਿਸ਼ਤਜ਼ਦਾ ਹੋਏ ਬੈਂਕ ਸਟਾਫ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਸੇਵਾਂਵਾਂ ਦੇ ਰਹੇ ਹਨ ਅਤੇ ਤਦ ਤੱਕ ਡਿਊਟੀ ਨਹੀ ਕਰਨਗੇ ਜਦ ਤੱਕ ਉਨਾਂ ਦੀ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਨਹੀਂ ਕੀਤੇ ਜਾਂਦੇ।ਉਧਰ ਜਦ ਸਬੰਧਤ ਥਾਣਾ ਸੁਲਤਾਨਵਿੰਡ ਦੇ ਮੁੱਖੀ ਕੁਲਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਹੰਗਾਮਾ ਕਰਨ ਸਬੰਧੀ ਉਨਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ, ਜਿਸ ‘ਤੇ ਕਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media