
ਸੰਦੌੜ, 28 ਨਵੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਟਿੱਬਾ ਵਿੱਚ ਟਿੱਬਾ ਕਲੱਸਟਰ ਅਧੀਨ ਆਉਦੀਆਂ ਸਕੂਲ ਮਨੇਜਮੈਟ ਕਮੇਟੀਆ ਦੀ ਪਹਿਲ਼ੇ ਪੜ੍ਹਾਅ ਅਧੀਨ ਇੱਕ-ਰੋਜਾਂ ਸਿਖਲ਼ਾਈ ਕੈਪ ਦਾ ਆਯੋਜਨ ਕੀਤਾ ਗਿਆ।ਇਸ ਕਲੱਸਟਰ ਅਧੀਨ ਗੁਰਬਖਸ਼ਪੁਰਾ, ਫਤਿਹਗੜ੍ਹ ਪੰਜਗਰਾਈਆ, ਮਾਹਮਦਪੁਰ, ਈਸਾਪੁਰ ਲੰਡਾ, ਰੁੜਕਾ,ਮਾਣਕੀ, ਦਸੌਦਾ ਸਿੰਘਵਾਲਾ, ਟਿੱਬਾ,ਭੂਦਨ ਅਤੇ ਬਧੇਸ਼ਾ ਦੀਆਂ ਸਕੂਲ ਮਨੇਜਮੈਟ ਕਮੇਟੀਆ ਦੇ ਮੈਬਰਾਂ ਨੇ ਭਾਗ ਲਿਆ। ਸਿਖਲਾਈ ਕੈਪ ਦਾ ਉਦਾਘਾਟਨ ਪ੍ਰਿਸੀਪਲ਼ ਰਾਜਿੰਦਰ ਕੁਮਾਰ ਨੇ ਕੀਤਾ।ਕੈਪ ਵਿੱਚ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵਕ ਤੇ ਪੰਛੀ ਪ੍ਰੇਮੀ ਅਧਿਆਪਕ ਸ੍ਰੀ ਰਾਜੇਸ਼ ਰਿਖੀ, ਸ੍ਰੀ ਗੁਰਮੀਤ ਸਿੰਘ ਧਾਰਮਿਕ ਸ਼ਖਸ਼ੀਅਤ ਤੇ ਰਿਟਾਇਰ ਲ਼ੈਕਚਰਾਰ, ਸੁਖਜੀਤ ਸਿੰਘ ਇਕਨਾਮਿਕਸ ਲੈਕਚਰਾਰ ਬਤੌਰ ਰਿਸੋਰਸ ਪਰਸਨ ਭੂਮਿਕਾ ਨਿਭਾਈ।ਸ੍ਰੀ ਸੁਖਜੀਤ ਸਿੰਘ ਅਤੇ ਸ੍ਰੀ ਗੁਰਮੀਤ ਸਿੰਘ ਨੇ ਆਰ.ਟੀ.ਈ. ਬਾਰੇ ਆਪਣੇ ਵਿਚਾਰ ਪ੍ਰਗਟ ਕਰੇ।ਸ੍ਰੀ ਰਾਜੇਸ਼ ਰਿਖੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀ ਕਿਵੇ ਆਪਣੇ ਤਜਰਬੇ ਅਤੇ ਸਮਾਜ ਨੂੰ ਨਾਲ਼ ਲੈ ਕੇ ਆਰ.ਟੀ.ਆਈ ਨੂੰ ਪ੍ਰਭਾਵਸ਼ਾਲ਼ੀ ਢੰਗ ਨਾਲ ਲਾਗੂ ਕਰ ਸਕਦੇ ਹਾਂ।ਕਿਵੇ ਜੀਰੋ ਲੈਵਲ਼ ਤੇ ਸਮੱਸਿਆਵਾਂ ਨੂੰ ਕਮੇਟੀਆ ਦੇ ਸਹਿਯੋਗ ਨਾਲ਼ ਹੱਲ਼ ਕਰ ਸਕਦੇ ਹਾਂ।ਇਸ ਤੋ ਇਲਾਵਾਂ ਮੁੱਖ ਅਧਿਆਪਕ ਜਰਨੈਲ਼ ਸਿੰਘ ਮਾਹਮਦਪੁਰ, ਤਰਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕਰੇ।ਬੀ.ਪੀ.ਈ.ਓ ਦਫਤਰ ਸ਼ੇਰਪੁਰ ਤੋ ਬੀ.ਆਰ.ਪੀ ਪ੍ਰਿਤਪਾਲ਼ ਸਿੰਘ ਨੇ ਖਾਸ਼ ਤੌਰ ਤੇ ਸ਼ਿਰਕਤ ਕੀਤੀ।ਅਖੀਰ ਵਿੱਚ ਪ੍ਰਿਸੀਪਲ਼ ਰਾਜਿੰਦਰ ਕੁਮਾਰ ਨੇ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਟ੍ਰੇਨਿਗ ਦੀ ਸਟੇਜ ਸੰਚਾਲਕ ਦੀ ਭੂਮਿਕਾ ਦਰਸ਼ਨ ਸਿੰਘ ਐਸ.ਐਸ.ਮਾਸਟਰ ਨੇ ਨਿਭਾਈ। ਮੀਟਿੰਗ ਵਿੱਚ ਜਰਨੈਲ਼ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ, ਤੇਜਿੰਦਰ ਸਿੰਘ ਕਸਬਾ,ਕਮਲਜੀਤ ਸਿੰਘ,ਗੁਰਮੁੱਖ ਸਿੰਘ, ਭੁਪਿੰਦਰ ਕੌਰ, ਜਗਦੀਪ ਕੌਰ, ਰਾਜਵਿੰਦਰ ਸਿੰਘ ਪੰਜਗਰਾਈਆਂ, ਨਾਨਕ ਸਿੰਘ ਸਮੇਤ ਸਮੂਹ ਕਮੇਟੀਆਂ ਤੇ ਅਧਿਆਪਕ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media