
ਫਾਜ਼ਿਲਕਾ, 28 ਨਵੰਬਰ (ਵਿਨੀਤ ਅਰੋੜਾ) – ਨੋਜ਼ਵਾਨ ਸਮਾਜ ਸੇਵਾ ਸੰਸਥਾ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਨੇੜਲੇ ਪਿੰਡ ਬਾਂਡੀਵਾਲਾ ਵਿਚ ਇਕਾਈ ਦਾ ਗਠਨ ਕਰਕੇ ਪਿੰਡ ਵਾਸੀ ਰਜੇਸ਼ ਕੁਮਾਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਸ ਨੂੰ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਅਤੇ ਬਲਾਕ ਪ੍ਰਧਾਨ ਰਾਜ ਖਨਗਵਾਲ ਨੇ ਸਰਵਸੰਮਤੀ ਨਾਲ ਨਿਯੁਕਤੀ ਪੱਤਰ ਸੋਂਪਿਆ।
ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪ੍ਰਵਾਨਾ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਟੀਚਾ ਨੋਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰਨਾ ਅਤੇ ਲੋਕਾਂ ਨੂੰ ਮਾਨਵਤਾ ਭਲਾਈ ਦੇ ਕੰਮਾਂ ਦੇ ਨਾਲ ਜੋੜਨਾ ਹੈ।ਉਨ੍ਹਾਂ ਕਿਹਾ ਕਿ ਸੰਸਥਾ ਦੇ ਮੈਂਬਰਾਂ ਵੱਲੋਂ ਵੱਧ ਤੋਂ ਵੱਧ ਨੋਜ਼ਵਾਨਾਂ ਨੂੰ ਸੰਸਥਾ ਦੇ ਨਾਲ ਜੋੜਕੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਨੋਜ਼ਵਾਨਾਂ ਵਿਚ ਸਮਾਜਿਕ ਕੰਮਾਂ ਦੇ ਪ੍ਰਤੀ ਜਾਗਰੂਕਤਾ ਹੈ ਅਤੇ ਇਨ੍ਹਾਂ ਦੀ ਜਾਗਰੂਕਤਾ ਦੇ ਕਾਰਨ ਅਸੀਂ ਜ਼ਿਲ੍ਹੇ ਅਤੇ ਦੇਸ਼ ਵਿਚ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰ ਸਕਦੇ ਹਾਂ।ਇਸ ਮੌਕੇ ਪਿੰਡ ਦੇ ਨੋਜ਼ਵਾਨ ਸਰਪੰਚ ਰਵਿੰਦਰ ਉਰਫ਼ ਬਿੱਟੂ, ਸੰਦੀਪ ਕੁਮਾਰ, ਕੁਲਦੀਪ ਕੁਮਾਰ, ਜ਼ਿਲ੍ਹਾ ਸਕੱਤਰ ਰਵੀ ਪ੍ਰਜਾਪਤ, ਬਲਾਕ ਮੀਤ ਪ੍ਰਧਾਨ ਰੋਸ਼ਨ ਪ੍ਰਜਾਪਤ, ਬੰਟੀ ਰੋਜੀਆ, ਰੋਹਿਤ ਕੁਮਾਰ, ਪ੍ਰਦੀਪ ਕੁਮਾਰ, ਇੰਦਰਸੈਨ, ਮੁਕੇਸ਼ ਕੁਮਾਰ, ਰਮੇਸ਼ ਕੁਮਾਰ, ਜੀਵਨ ਸਿੰਘ, ਪ੍ਰਵੀਨ ਕੁਮਾਰ, ਕ੍ਰਿਸ਼ਨ ਮਾਸਟਰ ਅਤੇ ਹੋਰ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media