
ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਨਾਭਾ ਜੇਲ ਵਿਚੋਂ ਅੱਤਵਾਦੀ ਅਤੇ ਕੈਦੀਆ ਦਾ ਫਰਾਰ ਹੋਣਾ, ਭਾਰਤ ਦੇ ਵਿਚ ਦੂਬਾਰਾ ਅੱਤਵਾਦ ਆਉਣ ਦਾ ਇਸ਼ਾਰਾ ਕਰ ਰਿਹਾ ਹੈ।ਜਿਸ ਨੂੰ ਸ਼ਿਵ ਸੈਨਾ ਸਮਾਜਵਾਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਇਹ ਪ੍ਰਗਟਾਵਾ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਨੇ ਪੰਜਾਬ ਯੂਥ ਪ੍ਰਧਾਨ ਵਿਸ਼ਾਲ ਦੱਤਾ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਕਮਲੇਸ਼ ਭਾਰਦਵਾਜ ਅਤੇ ਵਿਸ਼ਾਲ ਦੱਤਾ ਨੇ ਕਿਹਾ ਕਿ ਪਹਿਲਾਂ ਵੀ ਦੋ ਵਾਰ ਨਾਭਾ ਜੇਲ ਵਿਚੋਂ ਅੱਤਵਾਦੀ ਅਤੇ ਕੈਦੀ ਫਰਾਰ ਹੋ ਚੁੱਕੇ ਹਨ ਅਤੇ ਪਾਕ ਅੱਤਵਾਦ ਨਾਲ ਮਿਲ ਕੇ ਭਾਰਤ ਦੇ ਵਿਚ ਹਮਲੇ ਕਰਾਉਣ ਦੀ ਸਾਜਿਸ਼ ਬਣਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਲ ਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ, ਤਾਂ ਜੋ ਅੱਤਵਾਦੀ ਅਤੇ ਕੈਦੀ ਜੇਲ ਵਿਚੋਂ ਭੱਜ ਨਾਂ ਸਕਣ।ਉਨ੍ਹਾਂ ਕਿਹਾ ਕਿ ਪਾਕ ਨੇ ਹਮੇਸ਼ਾ ਹੀ ਭਾਰਤ ਨਾਲ ਦੋਸਤੀ ਹੱਥ ਮਿਲਾ ਕੇ ਭਾਰਤ ਦੀ ਪਿੱਠ ਵਿਚ ਛੂਰਾਂ ਖੋਭਿਆ ਹੈ ਅਤੇ ਜੰਮੂ ਕਸ਼ਮੀਰ ਦੇ ਵਿਚ ਲਗਾਤਾਰ ਪਾਕਿ ਅੱਤਵਾਦੀਆਂ ਕੋਲੋਂ ਹਮਲੇ ਕਰਵਾ ਰਿਹਾ ਹੈ, ਜਿਨ੍ਹਾਂ ਹਮਲਿਆ ਵਿਚ ਭਾਰਤ ਦੇ ਜਵਾਨ ਸ਼ਹੀਦ ਵੀ ਹੋ ਗਏ ਹਨ ਅਤੇ ਭਾਰਤ ਦੇ ਜਵਾਨਾਂ ਵੱਲੋਂ ਵੀ ਅੱਤਵਾਦੀਆਂ ਨੂੰ ਮੁੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਜਵਾਨਾ ਨੂੰ ਸ਼ਿਵ ਸੈਨਾ ਸਮਾਜਵਾਦੀ ਸਲਾਮ ਕਰਦੀ ਹੈ।ਉਨ੍ਹਾਂ ਕਿਹਾ ਕਿ ਪਾਕਿ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਅਤੇ ਪਾਕ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇਣਾ ਜਰੂਰੀ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media