Sunday, October 11, 2026

ਸੂਬਾ ਪੱਧਰੀ ਬਾਲੀਵਾਲ ਟੂਰਨਾਮੈਂਟ ਬਧਰਾਵਾਂ ਵਿਖੇ 3 ਨੂੰ

ppn0112201606ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਵ. ਹਰਦੀਪ ਸਿੰਘ ਸੰਧੂ ਯੂਥ ਅਕਾਲੀ ਆਗੂ ਦੀ ਯਾਦ ਵਿੱਚ ਸੂਬਾ ਪੱਧਰੀ ਅੰਡਰ ਸ਼ੇਰ-ਏ-ਪੰਜਾਬ ਫੈਡਰੇਸ਼ਨ ਬਾਲੀਵਾਲ ਟੂਰਨਾਮੈਂਟ ੩ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸਰਪੰਚ ਹਾਕਮ ਸਿੰਘ ਸੰਧੂ ਤੇ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਇਸ ਖੇਡ ਮੇਲਾ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਦੀਆਂ ਫੈਡਰੇਸ਼ਨ ਟੀਮਾਂ ਭਾਗ ਲੈਣਗੀਆਂ।ਉਹਨਾਂ ਦੱਸਿਆਂ ਕਿ ਖੇਡ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਜਿੱਥੇ ਵੱਡੇ ਇਨਾਮ ਦਿੱਤੇ ਜਾਣਗੇ।ਇਸ ਮੌਕੇ ਅਮਨ ਸੰਧੂ ਚੇਅਰਮੈਨ ਕਲੱਬ, ਪ੍ਰਧਾਨ ਵਰਿੰਦਰ ਸਿੰਘ ਸੰਧੂ, ਨਵੀ ਖਜਾਨਚੀ, ਦਲਜੀਤ ਸਿੰਘ ਸੰਧੂ ਮੀਤ ਪ੍ਰਧਾਨ, ਗੁਰਜੀਤ ਸਿੰਘ ਸੰਧੂ, ਜਸਵੰਤ ਸਿੰਘ, ਜਗਮੋਹਨ ਸਿੰਘ, ਪਰਦੀਪ ਸਿੰਘ, ਸੁਦਾਗਰ ਸਿੰਘ, ਪੱਪੂ ਖਾਂ ਪੰਚ, ਸਰਨਜੀਤ ਸਿੰਘ ਫੌਜੀ, ਲਖਵੀਰ ਸਿੰਘ ਸੰਧੂ ਸਮੇਤ ਕਈ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply