ਫਾਜ਼ਿਲਕਾ, 1 ਦਸੰਬਰ (ਵਿਨੀਤ ਅਰੋੜਾ) – ਪਵਿੱਤਰ ਵਾਲਮੀਕਿ ਤੀਰਥ ਤੇ ਸੋਨੇ ਦੀ ਮੂਰਤੀ ਸਥਾਪਨਾ ਤੇ ਭਾਵਾਧਸ ਵੱਲੋਂ ਭਗਤਾਂ ਦਾ ਇੱਕ ਜੱਥਾ ਅੱਜ ਸਥਾਨਕ ਵਾਲਮੀਕਿ ਮੰਦਰ ਵਾਲੇ ਚੌਕ ਤੋਂ ਰਵਾਨਾ ਹੋਇਆ।ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੈਸ ਸਕੱਤਰ ਵਿਨੈ ਪਰਵਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਮ੍ਰਿਤਸਰ ਸਾਹਿਬ ਵਿਚ ਸੁੰਦਰ ਮੰਦਰ ਨਿਰਮਾਣ ਮਗਰੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਭਗਵਾਨ ਵਾਲਮੀਕਿ ਜੀ ਦੀ ਸੋਨੇ ਦੀ ਮੂਰਤੀ ਸਥਾਪਤ ਕਰਨਗੇ।ਅੰਮ੍ਰਿਤਸਰ ਜਾਣ ਦੇ ਲਈ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਸ਼ਰਧਾਲੂਆਂ ਨੂੰ ਬੱਸਾਂ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਨੂੰ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਕੌਂਸਲਰ ਅਸ਼ੋਕ ਜੈਰਥ, ਸਤੀਸ਼ ਸੇਤੀਆ, ਸਾਜਨ ਮੋਂਗਾ ਨੋਨਾ ਜੈਰਥ, ਸੰਦੀਪ ਚਲਾਨਾ, ਸਚਿਨ ਜਾਜੋਰੀਆ ਨੇ ਹਰੀ ਝੰਡੀ ਵਿਖਾਕੇ ਬੱਸਾਂ ਨੂੰ ਰਵਾਨਾ ਕੀਤਾ।
ਇਸ ਮੌਕੇ ਭਾਵਾਧਸ ਪੰਜਾਬ ਕੋਰ ਕਮੇਟੀ ਦੇ ਮੈਂਬਰ ਵੇਦ ਪ੍ਰਵਾਨਾ, ਫਤਿਹ ਚੰਦ ਬੋਹਤ ਅਤੇ ਜ਼ਿਲ੍ਹਾ ਪ੍ਰਧਾਨ ਲਵਲੀ ਵਾਲਮੀਕਿ ਨੇ ਮੰਤਰੀ ਸ਼੍ਰੀ ਜਿਆਣੀ ਅਤੇ ਆਏ ਹੌਏ ਮਹਿਮਾਨਾਂ ਦਾ ਸਹਿਯੋਗ ਦੇ ਲਈ ਧੰਨਵਾਦ ਕੀਤਾ ਅਤੇ ਦੇਸ਼ ਵਾਸੀਆਂ ਨੂੰ ਪਵਿੱਤਰ ਮੌਕੇ ਦੀ ਵਧਾਈ ਦਿੱਤੀ ਗਈ।
ਇਸ ਮੌਕੇ ਬਲਾਕ ਪ੍ਰਧਾਨ ਬੰਟੀ ਕਾਂਗੜਾ, ਵੀਰ ਸਹਿਪਾਲ, ਰਾਜਪਾਲ, ਰਾਜੇਸ਼ ਚਾਂਵਰੀਆ, ਗੋਬਿੰਦ ਵਾਲਮੀਕਿ, ਅਜੈ ਸਾਰਵਾਨ, ਪ੍ਰਵੀਨ ਸਾਰਵਾਨ, ਰਾਜ ਕੁਮਾਰ ਭੁਰੋਟੀਆ, ਮੁਕੇਸ਼ ਕੁਮਾਰ, ਸੁਮਿਤ ਕੁਮਾਰ, ਰਾਹੁਲ ਕੁਮਾਰ, ਸੰਤੋਸ਼ ਕੁਮਾਰ, ਸੰਨੀ, ਅਜੈ ਕੁਮਾਰ, ਵੀਰ ਸਿੰਘ, ਕਾਲਾ, ਬੱਬਲੂ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media