Monday, March 23, 2026

ਹਲਕਾ ਦੱਖਣੀ ਦੀ ਰੈਲੀ ਕਾਮਯਾਬ ਬਣਾਉਣ ‘ਤੇ ਡਾ. ਨਿੱਜਰ ਵੱਲੋਂ ਵਲੰਟੀਅਰਾਂ ਦਾ ਧੰਨਵਾਦ

ppn0212201605
ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ 30 ਨਵੰਬਰ ਨੂੰ ਹਲਕੇ ਵਿਚ ਹੋਈ ਇਨਕਲਾਬ ਰੈਲੀ ਦੇ ਕਾਮਯਾਬ ਹੋਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਦੱਖਣੀ ਦੇ ਵਲੰਟੀਅਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਹੈ ਕਿ ਹਲਕੇ ਵਿਚ ਹੋਏ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ 2017 ‘ਚ ‘ਆਪ’ ਦੀ ਸਰਕਾਰ ਬਣਨਾ ਤੈਅ ਹੈ।ਡਾ. ਨਿੱਜਰ ਨੇ ਰੈਲੀ ਵਾਲੇ ਦਿਨ ਸਟੇਜ਼ ਦੀ ਜਿੰਮੇਵਾਰੀ ਸੰਭਾਲਣ ਵਾਲੇ ਸੀਨੀਅਰ ਆਗੂ ਕੁਲਬੀਰ ਸਿੰਘ ਗੰਡੀਵਿੰਡ, ਡਾ. ਰਣਜੀਤ ਸਿੰਘ ਬੁੱਟਰ ਅਤੇ ਰੈਲੀ ਦਾ ਪ੍ਰਬੰਧ ਵੇਖਣ ਵਾਲੇ ਜਸਪ੍ਰੀਤ ਸਿੰਘ ਅਤੇ ਹਰਮਿੰਦਰ ਸਿੰਘ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ।ਉਨ੍ਹਾਂ ਨੇ ਪਾਰਟੀ ਵਲੰਟੀਅਰਾਂ ਨੂੰ ਪਾਰਟੀ ਦੀ ਰੀੜ ਦੀ ਹੱਡੀ ਦੱਸਿਆ ਹੈ।ਹਲਕਾ ਦੱਖਣੀ ਦੇ ਇਲਾਕਾ ਸ਼ਹੀਦ ਉੱਧਮ ਸਿੰਘ ਨਗਰ ਵਿਖੇ ਡੌਰ-ਟੂ-ਡੌਰ ਮੁਹਿੰਮ ਤਹਿਤ ਚੌਣ ਪ੍ਰਚਾਰ ਕਰ ਰਹੇ ਡਾ. ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਬਿਆਨ ਦੁਹਰਾਇਆ ਕਿ ਉਹ ਸਵਰਨਕਾਰਾਂ ‘ਤੇ ਲਾਗੂ ਇੰਸਪੈਕਟਰੀ ਰਾਜ ਨੂੰ ਵਾਪਸ ਕਰਵਾਉਣ, ਹਲਕੇ ਵਿਚ ਮੌਜੂਦ ਕੂੜੇ ਦੇ ਡੰਪ ਨੂੰ ਇੱਥੋਂ ਬਾਹਰ ਕੱਢਵਾਉਣ ਅਤੇ ਗਿਆਨ ਆਸ਼ਰਮ ਸਕੂਲ ਦੇ ਹੱਕ ਵਿਚ ਫੈਸਲਾ ਕਰਵਾਉਣ ਲਈ ਵਚਨਬੱਧ ਹਨ। ਡਾ. ਨਿੱਜਰ ਨੇ ਇਹ ਵੀ ਕਿਹਾ ਕਿ ਪਿੰਡ ਸੁਲਤਾਨਵਿੰਡ ਵਾਸੀਆਂ ਨੂੰ ਮੌਜੂਦਾ ਸਰਕਾਰ ਦੇ ਰਾਜ ਵਿਚ ਸਿਵਾਏ ਲਾਰੇ ਲੱਪਿਆਂ ਦੇ ਹੋਰ ਕੁੱਝ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਇਥੇ ਚੱਲ ਰਿਹਾ ਸੀਵਰੇਜ਼ ਸਪਲਾਈ ਦੀ ਕੰਮ ਮਹਿਜ਼ ਕੁੱਝ ਮਹੀਨਿਆਂ ਦਾ ਪ੍ਰੋਜੈਕਟ ਸੀ।ਜਿਸ ਨੂੰ ਮੌਜੂਦਾ ਸਰਕਾਰ ਲਮਕਾਉਂਦੀ ਨਜ਼ਰ ਆ ਰਹੀ ਹੈ।ਉਨਾਂ ਕਿਹਾ ਕਿ ਪਿੰਡ ਦੀਆਂ ਸਾਰੀਆਂ ਸੜਕਾਂ ਪੁੱਟੀਆਂ ਹੋਣ ਕਰਕੇ ਲੋਕ ਨਰਕ ਜਿਹੀ ਜ਼ਿੰਦਗੀ ਬਸਰ ਕਰਨ ‘ਤੇ ਮਜ਼ਬੂਰ ਹਨ, ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜੇਕਰ ਹਲਕਾ ਵਾਸੀ ਉਨ੍ਹਾਂ ਨੂੰ ਜਿੱਤ ਦਿਵਾਉਂਦੇ ਹਨ ਤਾਂ ਉਹ ਪਿੰਡ ਲਈ ਬਹੁਤ ਹੀ ਖਾਸ ਉਪਰਾਲੇ ਵਿਢਣਗੇ, ਜਿਸ ਨਾਲ ਇਸ ਪਿੰਡ ਦੀ ਨੁਹਾਰ ਬਦਲ ਜਾਵੇਗੀ।ਇਸ ਮੌਕੇ ਡਾ. ਰਣਜੀਤ ਸਿੰਘ ਬੁੱਟਰ, ਰਸ਼ਪਾਲ ਸਿੰਘ, ਹਰਵਿੰਦਰ ਸਿੰਘ ਹੈਪੀ, ਮਨਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply