
ਅੰਮ੍ਰਿਤਸਰ, 2 ਜੂਨ (ਗੁਰਪ੍ਰੀਤ ਸਿੰਘ )- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦੱਸਵੀਂ ਕਲਾਸ ਦੇ ਨਤੀਜਿਆਂ ਵਿੱਚ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਅਜੀਤ ਵਿਦਿਆਲਾ ਸੀਨੀ: ਸੈਕੰਡਰੀ ਸਕੂਲ ਦੀਆਂ ਪੰਜ ਵਿਦਿਆਰਥਣਾਂ ਨੇ ਮੈਰਿਟ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਡਮ ਵਨੀਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ਦੀ ਵਿਦਿਆਰਥਣ ਪ੍ਰਿਅੰਕਾ ਪੁੱਤਰੀ ਅਜੀਤ ਸਿੰਘ ਤੇ ਸਿਮਰਜੋਤ ਕੌਰ ਪੁੱਤਰੀ ਸਤਪਾਲ ਸਿੰਘ (ਦੋਨਾਂ) ਨੇ 650 ਵਿੱਚੋਂ 613 ਅੰਕ ਪ੍ਰਾਪਤ ਕਰਕੇ 94.30 ਫੀਸਦੀ ਅਤੇ ਜੈਸਮੀਨ ਕੌਰ ਪੁੱਤਰੀ ਪ੍ਰਿਤਪਾਲ ਸਿੰਘ ਤੇ ਸੁਨਾਇਕਾ ਪੁੱਤਰੀ ਸੁਨੀਲ ਕੁਮਾਰ (ਦੋਨਾਂ) ਨੇ 650 ਵਿੱਚੋਂ 612 ਅੰਕ ਹਾਸਲ ਕਰਕੇ 94.15 ਫੀਸਦੀ ਅਤੇ ਸ਼ਰਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਨੇ 650 ਵਿੱਚੋਂ 609 ਅੰਕ ਹਾਸਲ ਕਰਕੇ 93.69 ਫੀਸਦੀ ਨੰਬਰ ਹਾਸਲ ਕੀਤੇ ਹਨ। ਮੈਰਿਟ ਪੁਜੀਸ਼ਨ ਲੈਣ ਵਾਲੀਆਂ ਇੰਨ੍ਹਾਂ ਵਿਦਿਆਰਥਣਾਂ ਦੀ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਸਤਪਾਲ ਮਹਾਜਨ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਲੱਡੂਆਂ ਨਾਲ ਲੜਕੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਭਵਿੱਖ ‘ਚ ਮਿਹਨਤ ਕਰਕੇ ਅਹਿਮ ਪੁਜੀਸ਼ਨਾਂ ਹਾਸਲ ਕਰਨ ਦਾ ਅਸ਼ੀਰਵਾਦ ਦਿੱਤਾ।ਇਸ ਮੌਕੇ ਗੱਲਬਾਤ ਕਰਦਿਆਂ ਪ੍ਰਿਅੰਕਾ ਨੇ ਦੱਸਿਆ ਕਿ ਉਹ ਨਾਨ ਮੈਡੀਕਲ ਕੋਰਸ ਕਰਕੇ ਕੰਪਿਊਟਰ ਇੰਜੀਨੀਅਰਿੰਗ, ਸਿਮਰਜੋਤ ਕੌਰ ਤੇ ਸੁਨਾਇਕਾ ਨੇ ਆਈ.ਐਸ ਆਫੀਸਰ, ਜੈਸਮੀਨ ਕੌਰ ਨੇ ਸਾਫਟਵੇਅਰ ਇੰਜੀਨੀਅਰ ਅਤੇ ਸ਼ਰਨਦੀਪ ਕੌਰ ਨੇ ਡਾਕਟਰ ਬਨਣ ਦੀ ਇੱਛਾ ਜਤਾਈ। ਇਸ ਅਵਸਰ ਤੇ ਵਿਦਿਆਰਥਣਾਂ ਦੇ ਮਾਪਿਆਂ ਤੋਂ ਇਲਾਵਾ ਪੰਕਜ ਸ਼ਰਮਾ, ਰਿਚਾ ਮਹਾਜਨ, ਅੰਜੂ ਭਾਰਦਵਾਜ, ਹਰਸਿਮਰਨ ਆਦਿ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media