Monday, July 6, 2026

ਭਾਈ ਵੀਰ ਸਿੰਘ ਚਿੰਤਨ: ਪੂਰਵ-ਅਧਿਐਨ ਦ੍ਰਿਸ਼ਟੀ ‘ਤੇ ਇਕ ਰੋਜ਼ਾ ਸੈਮੀਨਾਰ 4 ਦਸੰਬਰ ਨੂੰ

ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ ਖੁਰਮਣੀਆ) – ਵੱਖ-ਵੱਖ ਯੂਨੀਵਰਸਿਟੀਆਂ ਵਿਚ ਖੋਜ ਕਾਰਜ ਕਰ ਰਹੇ ਖੋਜਾਰਥੀਆਂ-ਵਿਦਿਆਰਥੀਆਂ ਵੱਲੋਂ ਖੋਜ ਸੰਸਥਾ ਨਾਦ ਪ੍ਰਗਾਸੁ ਨਾਲ ਜੁੜ ਕੇ ਭਾਈ ਵੀਰ ਸਿੰਘ ਚਿੰਤਨ: ਪੂਰਵ-ਅਧਿਐਨ ਦ੍ਰਿਸ਼ਟੀ ‘ਤੇ ਇਕ ਰੋਜ਼ਾ ਸੈਮੀਨਾਰ ਭਾਈ ਵੀਰ ਸਿੰਘ ਗੁਰਮਤਿ ਕਾਲਜ, ਪੁਤਲੀਘਰ ਵਿਖੇ 4 ਦਸੰਬਰ ਦਿਨ ਐਤਵਾਰ ਨੂੰ 10.00੦ ਵਜੇ ਸਵੇਰ ਤੋਂ 1.00 ਵਜੇ ਦੁਪਹਿਰ ਤਕ ਕਰਵਾਇਆ ਜਾ ਰਿਹਾ ਹੈ।ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਤੋਂ ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀ ਭਾਗ ਲੈਣਗੇ।ਸੈਮੀਨਾਰ ਵਿਚ ਸਾਹਿਤ ਚਿੰਤਨ, ਭਾਸ਼ਾ ਅਤੇ ਧਰਮ ਅਧਿਐਨ ਦੇ ਅਨੁਸ਼ਾਸਨਾਂ ਵਿਚ ਭਾਈ ਵੀਰ ਸਿੰਘ ਦੁਆਰਾ ਪਾਏ ਯੋਗਦਾਨ ਦਾ ਵਿਸ਼ਲੇਸ਼ਣ ਕਰਦੇ ਹੋਏ ਖੋਜ ਕਾਰਜਾਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਜਾਵੇਗਾ। ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ਦੀ ਪ੍ਰਧਾਨਗੀ ਡਾ. ਹਰਚੰਦ ਸਿੰਘ ਬੇਦੀ, ਡਾਇਰੈਕਟਰ, ਭਾਈ ਵੀਰ ਸਿੰਘ ਖੋਜ ਕੇਂਦਰ, ਚੀਫ ਖਾਲਸਾ ਦੀਵਾਨ ਕਰਨਗੇ ਅਤੇ ਡਾ. ਮਹਿਲ ਸਿੰਘ, ਪ੍ਰਿੰਸੀਪਲ, ਖ਼ਾਲਸਾ ਕਾਲਜ, ਅੰਮ੍ਰਿਤਸਰ ਮੁੱਖ ਮਹਿਮਾਨ ਹੋਣਗੇ।ਜਗਬੀਰ ਸਿੰਘ, ਚੇਅਰਮੈਨ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਡਾ. ਹਰਮੋਹਿੰਦਰ ਸਿੰਘ ਬੇਦੀ, ਸਾਬਕਾ ਪ੍ਰੋਫੈਸਰ, ਹਿੰਦੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਧਰਮ ਸਿੰਘ, ਸਾਬਕਾ ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸੰਵਾਦ ਪ੍ਰਵਕਤਾ ਹੋਣਗੇ।ਮੰਚ ਸੰਚਾਲਨ ਡਾ. ਰੁਪਿੰਦਰਜੀਤ ਕੌਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੈਮੀਨਾਰ ਵਿਚ ਤਿੰਨ ਖੋਜ ਪਰਚੇ ਪੜ੍ਹੇ ਜਾਣਗੇ ਜਿਨ੍ਹਾਂ ਵਿਚ ਭਾਈ ਵੀਰ ਸਿੰਘ ਸਾਹਿਤ ਚਿੰਤਨ: ਪੂਰਵ ਅਧਿਐਨ ਦ੍ਰਿਸ਼ਟੀ (ਡਾ. ਅਮਰਜੀਤ ਸਿੰਘ, ਬਾਬਾ ਭਾਗ ਸਿੰਘ ਯੂਨੀਵਰਸਿਟੀ, ਫਗਵਾੜਾ), ਭਾਈ ਵੀਰ ਸਿੰਘ ਸਿੱਖ ਚਿੰਤਨ: ਪੂਰਵ ਅਧਿਐਨ ਦ੍ਰਿਸ਼ਟੀ (ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਭਾਈ ਵੀਰ ਸਿੰਘ ਸੰਸਥਾਗਤ ਚਿੰਤਨ: ਪੂਰਵ ਅਧਿਐਨ ਦ੍ਰਿਸ਼ਟੀ (ਡਾ. ਸੁਖਵਿੰਦਰ ਸਿੰਘ) ਆਪਣੇ ਵਿਚਾਰ ਪੇਸ਼ ਕਰਨਗੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply