
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਕੇਂਦਰੀ ਕਾਰਜਕਾਨੀ ਮੈਂਬਰ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਨੂੰ ਸਵਾਲ ਕੀਤਾ ਕਿ ਕੱਲ ਪੰਜਾਬ ਦੌਰੇ ਦੌਰਾਨ ਮੋਦੀ ਕੋਲ ਨਾ ਤਾ ਕਿਸਾਨਾਂ ਦੇ ਦਰਦ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਕਣਕ ਦੇ ਰੇਟ ਬਾਰੇ ਨਾ ਕੋਈ ਗੱਲ ਕੀਤੀ ਤੇ ਨਾ ਹੀ ਸਹਿਕਾਰੀ ਬੈਂਕਾਂ ਵਿੱਚ ਕਿਸਾਨਾਂ ਦੇ ਰੁਕੇ ਲੈਣ ਦੇਣ ਸਬੰਧੀ ਕੋਈ ਰਾਹਤ ਦੇਣ ਬਾਰੇ ਮੰਗ ਰੱਖੀ ਇਸ ਲਈ ਬਾਦਲ ਸਾਹਿਬ 2004 ਤੋ ਲੈ ਕੇ 2014 ਤੱਕ ਕੇਂਦਰ ਦੀ ਯੂ.ਪੀ.ਏ ਸਰਕਾਰ ਜਿਸ ਦੀ ਅਗਵਾਈ ਸਰਦਾਰ ਮਨਮੋਹਨ ਸਿੰਘ ਬਤੌਰ ਪ੍ਰਧਾਨ ਮੰਤਰੀ ਕਰਦੇ ਸਨ, ਜਦੋ ਵੀ ਫਸਲਾਂ ਦੇ ਭਾਅ ਤੈਅ ਕਰਦੇ ਹੁੰਦੇ ਸਨ ਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਕੇਂਦਰ ਵਿੱਚ ਯੂ.ਪੀ.ਏ ਦੀ ਸਰਕਾਰ ਹੈ ਜੋ ਕਿਸਾਨਾਂ ਨਾਲ ਅਤੇ ਪੰਜਾਬ ਨਾਲ ਮਤੇਰੀ ਮਾਂ ਵਾਲਾ ਸਲੂਕ ਕਰਦੀ ਹੈ।ਇਸ ਲਈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਫ਼ਸਲਾਂ ਦੇ ਭਾਅ ਨਹੀਂ ਦੇ ਰਹੀ ਪਰ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਪੁਛਿਆ ਜਾਵੇ ਕਿ ਕੇਂਦਰ ਵਿੱਚ ਐਨ.ਡੀ.ਏ ਸਰਕਾਰ ਜਿਸ ਦੀ ਅਗਵਾਈ ਸ੍ਰੀ ਨਰਿੰਦਰ ਮੋਦੀ ਕਰਦੇ ਹਨ ਉਸ ਵਿੱਚ ਅਕਾਲੀ ਦਲ ਵੀ ਭਾਈਵਾਲ ਤੇ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਮੰਤਰੀ ਹੈ ਤੇ ੨੦੧੪ ਵਿੱਚ ਲੋਕ ਸਭਾ ਚੋਣਾਂ ਦੌਰਾਨ ਬੀ ਜੇ ਪੀ ਨੇ ਚੋਣ ਮੈਨੀਫੋਸਟੋ ਵਿੱਚ ਵਾਅਦਾ ਕੀਤਾ ਸੀ ਕਿ ਕੇਂਦਰ ਵਿੱਚ ਐਨ.ਡੀ.ਏ ਸਰਕਾਰ ਆਉਣ ਤੇ ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਫਸਲਾਂ ਦੇ ਭਾਅ ਦਿੱਤੇ ਜਾਣਗੇ। ਬਾਦਲ ਸਾਹਿਬ ਹੁਣ ਤਾ ਕੇਂਦਰ ਵਿੱਚ ਤੁਹਾਡੀ ਆਪਣੀ ਗਠਜੋੜ ਸਰਕਾਰ ਹੈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਕਣਕ ਦਾ ਭਾਅ ਲੱਗਭੱਗ 2840 ਰੁਪਏ ਬਣਦਾ ਹੈ ਤੇ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵਾਰ ਫਿਰ ਕਿਸਾਨਾਂ ਨੂੰ 1625 ਰੁਪਏ ਰੇਟ ਦੇ ਕੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਕਣਕ ਦਾ ਰੇਟ ਨਾ ਦੇਣਾ ਭਾਜਪਾ ਅਕਾਲੀ ਦਲ ਗਠਜੋੜ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਕਿਉਂਕਿ ਮੋਦੀ ਸਰਕਾਰ ਤਾਂ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਕਿਸਾਨ ਵਿਰੋਧੀ ਹਫਲਨਾਮਾ ਦੇ ਚੁੱਕੀ ਹੈ ਕਿ ਅਸੀਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਿਕ ਫਸਲਾਂ ਦੇ ਭਾਅ ਨਹੀ ਨਹੀ ਦੇ ਸਕਦੇ।ਇਸ ਲਈ ਭਾਜਪਾ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਦਿੱਲੀ ਵਿਖੇ 2015 ਵਿੱਚ ਪ੍ਰੈਸ ਕਾਨਫਰੰਸ ਵਿੱਚ ਸੱਚ ਦੱਸ ਚੁੱਕੇ ਹਨ ਕਿ ਭਾਜਪਾ ਪਾਰਟੀ ਦਾ 2014 ਵਿੱਚ ਚੋਣ ਮੈਨੀਫੋਸਟੋ ਇੱਕ ਜੁਮਲਾ ਸੀ, ਇਸ ਲਈ ਕੇਂਦਰ ਵਿੱਚ ਜੁਮਲੇਬਾਜਾਂ ਦੀ ਸਰਕਾਰ ਹੈ ਅਤੇ ਪੰਜਾਬ ਵਿੱਚ ਕਿਸਾਨਾਂ ਦੇ ਨਕਲੀ ਠੇਕੇਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ।ਇਸ ਮੌਕੇ ਮੀਡੀਆ ਸਲਾਹਕਾਰ ਨੀਲ ਗਰਗ ਤੋਂ ਇਲਾਵਾ ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ ਜਸਵਿੰਦਰ ਸਿੰਘ ਜਗ੍ਹਾ ਰੇਸਮ ਸਿੰਘ ਜਗ੍ਹਾ ਸਤਿੰਦਰ ਸਿੰਘ ਵਕੀਲ ਤਲਵੰਡੀ ਸਾਬੋ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media