
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਰਾਧਾ ਸਵਾਮੀ ਕਲੋਨੀ ਗਲੀ ਨੰਬਰ ੬ ਵਾਸੀ ਰੇਸ਼ਮਾ ਰਾਣੀ ਬਜਾਜ ਪਤਨੀ ਬਾਲ ਕ੍ਰਿਸ਼ਨ ਬਜਾਜ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਜਿਸ ਦੀ ਮੌਤ ਤੋਂ ਬਾਅਦ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰਾਜੈਕਟ ਇੰਚਾਰਜ ਸੁਰੈਨ ਲਾਲ ਕਟਾਰੀਆ ਦੀ ਪ੍ਰੇਰਨਾ ਨਾਲ ਰੇਸ਼ਮਾ ਰਾਣੀ ਦੇ ਨੇਤਰਦਾਨ ਕਰਵਾ ਦਿੱਤੇ ਗਏ। ਸੁਸਾਇਟੀ ਦੇ ਸੱਦੇ ਤੇ ਡੇਰਾ ਸੱਚਾ ਸੌਦਾ ਮਲੋਟ ਦੀ ਸ਼ਾਖਾ ਡਾ. ਵਿਜੈ ਕੁਮਾਰ ਦੀ ਟੀਮ ਨੇ ਸੁਸਾਇਟੀ ਦੇ ਅਹੁਦੇਦਾਰਾਂ ਅਮ੍ਰਿਤ ਲਾਲ ਕਰੀਰ, ਸੰਦੀਪ ਅਨੇਜਾ, ਅਜੈ ਠਕਰਾਲ, ਸੁਭਾਸ਼ ਪੰਚਾਲ ਦੇ ਸਹਿਯੋਗ ਨਾਲ ਨੇਤਰਦਾਨੀ ਦੇ ਗ੍ਰਹਿ ਤੇ ਜਾ ਕੇ ਨੇਤਰ ਦਾਨ ਕਰਵਾ ਦਿੱਤੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media