ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ) – ਸੰਗੀਤ ਕਲਾ ਕੇਂਦਰ ਫਾਜ਼ਿਲਕਾ ਵਿਚ ਇੱਕਠੇ ਹੋਏ ਸੰਗੀਤ ਪ੍ਰੇਮੀ ਉਸਤਾਦ ਕ੍ਰਿਸ਼ਨ ਸ਼ਾਂਤ, ਡਾ. ਵਿਜੈ ਪ੍ਰਵੀਣ, ਬਲਦੇਵ ਸ਼ਰਮਾ, ਮਨਜਿੰਦਰ ਤਨੇਜਾ, ਗੁਰਮੀਤ ਸਿੰਘ ਬੱਬੂ (ਯੂਕੇ), ਰਵੀਕਾਂਤ ਸ਼ਰਮਾ, ਧੀਰਜ਼ ਕੁਮਾਰ, ਸਤਸਰੂਪ ਸਿੰਘ ਦਾਰਾ, ਮਿਸਟਰ ਰਿੰਕੂ, ਹਰਸ਼ ਜੁਨੇਜਾ ਡਿੱਪੂ, ਹੈਪੀ ਡਿਲਾਇਟ, ਗੋਰਵ ਬੱਬਰ, ਹੰਸ ਵੇਦ, ਗੋਪੀ ਅਟਵਾਲ, ਪੱਪੀ ਪਾਰਸ, ਸਾਹਿਲ ਬਾਤਲਾ ਅਤੇ ਐਡਵੋਕੇਟ ਦੇਵਰਾਜ ਸ਼ਰਮਾ ਕਲਾਕਾਰਾਂ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮਾਸਟਰ ਕ੍ਰਿਸ਼ਨ ਸ਼ਾਂਤ ਅਤੇ ਵਿਜੈ ਪ੍ਰਵੀਣ ਨੇ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਸੰਗੀਤ ਅਧਿਆਪਕ ਸੁਖਜੀਤ ਸਿੰਘ ਵੱਲੋਂ ਚਲਾਈ ਜਾ ਰਹੀ ਸੁਰ ਆਂਗਨ ਸੰਸਥਾ ਜਿਸ ਵਿਚ ਵੱਡੀ ਗਿਣਤੀ ਵਿਚ ਬੱਚੇ ਸੰਗੀਤ ਸਿੱਖ ਰਹੇ ਸਨ ਉਨ੍ਹਾਂ ਦੇ ਜਾਨ ਤੋਂ ਬਾਅਦ ਇਲਾਕੇ ਦਾ ਜੋ ਨੁਕਸਾਨ ਹੋਇਆ ਹੈ ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਸੰਗੀਤਕਾਰ ਮਨਜਿੰਦਰ ਤਨੇਜਾ ਨੇ ਕਿਹਾ ਕਿ ਸੁਖਜੀਤ ਸਿੰਘ ਜੋਕਿ ਮਿੱਠਾ ਬੋਲਣ ਵਾਲੇ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਕੁਝ ਦਿਨ ਪਹਿਲਾਂ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਹੋਏ ਸੰਗੀਤ ਪ੍ਰੋਗਰਾਮ ਜਿਸ ਵਿਚ ਸੁਖਜੀਤ ਸਿੰਘ ਵੱਲੋਂ ਭਜਨ ਪੇਸ਼ ਕੀਤੇ ਗਏ।
ਇਸ ਤੋਂ ਇਲਾਵਾ ਸੜ੍ਹਕ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਦੇ ਪ੍ਰਤੀ ਸਾਇੰਸ ਟੀਚਰ ਐਸੋਸੀਏਸ਼ਨ ਪੰਜਾਬ ਨੇ ਦੁੱਖ ਪ੍ਰਗਟ ਕਰਕੇ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕੀਤੀ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਦੇਸ਼ ਜੁਆਇੰਟ ਸਕੱਤਰ ਕਮਲ ਗਰਗ, ਫਾਜ਼ਿਲਕਾ ਤਹਿਸੀਲ ਪ੍ਰਧਾਨ ਪਰਮਜੀਤ ਕਾਕਾ, ਅਬੋਹਰ ਪ੍ਰਧਾਨ ਅਸ਼ੋਕ ਫੁੱਟੇਲਾ, ਜਲਾਲਾਬਾਦ ਦੇ ਪ੍ਰਧਾਨ ਮਨੀਸ਼ ਛਾਬੜਾ, ਮੈਂਬਰ ਅਜੀਤ ਸਿੰਘ, ਨਰਿੰਦਰ ਸਿੰਘ, ਪਵਨ ਮਨਚੰਦਾ, ਵਿਜੈ ਘੋੜੇਲਾ, ਵਿਵੇਕ ਡੋਡਾ, ਅਸ਼ੋਕ ਕਾਲੜਾ, ਰਜੇਸ਼ ਧਵਨ, ਉਮੇਸ਼ ਮੁੰਜ਼ਾਲ ਨੇ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਇਹ ਸਮਾਜ ਦੇ ਲਈ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਹੈ।
Check Also
ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media