ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਉੱਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋ (ਅਟਾਰੀ) ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਹਰਦਿਲ ਅਜ਼ੀਜ਼ ਨਾਨਾ ਜੀ ਬਾਪੂ ਅਰੂੜ ਸਿੰਘ ਰੰਧਾਵਾ (95) ਪੁੱਤਰ ਬਿਸ਼ਨ ਸਿੰਘ ਨਿਵਾਸੀ ਪਿੰਡ ਸਹਿੰਸਰਾ ਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਸ ਫਾਨੀ ਸੰਸਾਰ ਤੋ ਸਦਾ ਲਈ ਕੂਚ ਕਰ ਗਏ।ਢਿੱਲੋਂ ਪਰਿਵਾਰ ਦੇ ਨਾਲ ਕਈ ਰਾਜਨੀਤਿਕ, ਧਾਰਮਿਕ, ਸਮਾਜਿਕ, ਖੇਡ ਤੇ ਵਿਦਿਅਕ ਅਦਾਰਿਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਤੋ ਇਲਾਵਾ ਹਮਦਰਦੀ ਕਰਨ ਵਾਲਿਆਂ ‘ਚ ਪੱਤਰਕਾਰ ਪ੍ਰਧਾਨ ਜਸਬੀਰ ਸਿੰਘ ਪੱਟੀ, ਨਿਤਿਨ ਕਾਲੀਆ, ਜਤਿੰਦਰ ਸਿੰਘ ਬੇਦੀ, ਕੰਵਲਜੀਤ ਵਾਲੀਆ, ਵਿਜੈ ਅਗਨੀਹੋਤਰੀ, ਸੁੱਖ ਵਡਾਲੀ, ਜਗਜੀਤ ਸਿੰਘ ਖਾਲਸਾ, ਕਸ਼ਮੀਰ ਸਿੰਘ ਸਹੋਤਾ, ਮਲਕੀਤ ਸਿੰਘ, ਦਰਸ਼ਨ ਸਿੰਘ ਘਰਿੰਡਾ, ਗੁਰਦੀਪ ਸਿੰਘ ਭੱਟੀ, ਮਹਿਤਾਬ ਸਿੰਘ ਪੰਨੂੰ, ਰੇਸ਼ਮ ਸਿੰਘ, ਐਸ ਪ੍ਰਸ਼ੋਤਮ, ਗੁਰਿੰਦਰ ਬਾਠ, ਦਵਿੰਦਰ ਢਿੱਲੋਂ ਤੋ ਇਲਾਵਾ ਸਰਪੰਚ ਜਥੇ: ਪ੍ਰੇਮ ਸਿੰਘ ਸ਼ਾਹ, ਸਰਪੰਚ ਅਮਨਦੀਪ ਸਿੰਘ ਕੋਟਲੀ, ਸਰਪੰਚ ਜਥੇ: ਕੁਲਦੀਪ ਸਿੰਘ ਧੱਤਲ, ਸਰਪੰਚ ਜਥੇ: ਬਲਜੀਤ ਸਿੰਘ ਕੋਟਲੀ, ਸਰਪੰਚ ਹੀਰਾ ਸਿੰਘ ਆੜ੍ਹਤੀ, ਉਪਕਾਰ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਬਲਦੇਵ ਰਾਜ, ਗੁਰਿੰਦਰ ਸਿੰਘ ਮੱਟੂ, ਕੋਚ ਬਲਕਾਰ ਸਿੰਘ ਆਦਿ ਦੇ ਨਾਂਅ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਸਵ: ਬਾਪੂ ਅਰੂੜ ਸਿੰਘ ਪੱਤਰਕਾਰ ਮਨਦੀਪ ਸਿੰਘ ਢਿੱਲੋਂ ਤੇ ਸੇਵਾ ਮੁਕਤ ਡਿਪਟੀ ਕਮਾਡੈਂਟ ਬੀ.ਐਸ.ਐਫ ਰਸਾਲ ਸਿੰਘ ਢਿੱਲੋਂ ਦੇ ਕੋਲ ਉਨ੍ਹਾਂ ਦੇ ਜੱਦੀ ਗ੍ਰਹਿ ਪਿੰਡ ਸ਼ਹੂਰਾ ਤਹਿਸੀਲ ਅਜਨਾਲਾ ਵਿੱਖੇ ਬੀਤੇ ਲੰਮੇ ਸਮੇਂ ਸੇਵਾ ਅਧੀਨ ਸਨ।ਸਵ: ਬਾਪੂ ਅਰੂੜ ਸਿੰਘ ਰੰਧਾਵਾ (95) ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਮਿੱਤੀ 13 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋ 1 ਵਜੇ ਤੱਕ ਪਿੰਡ ਸ਼ਹੂਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗੀ।
Check Also
ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media