ਚੌਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਚ, ਚੋਣ ਬਿਗੁਲ ਵੱਜਣ ਚ, ਕੁੱਝ ਦਿਨ ਹੀ ਬਾਕੀ ਹਨ ਤੇ ਸਿਆਸੀ ਧਿਰਾਂ ਪੂਰੀ ਤਰਾਂ ਕਮਰ ਕੱਸੇ ਕੱਸ ਲਏ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਪਿੰਡਾ ਚ, ਦਸਤਖਤ ਦੇਣ ਨਾਲ ਲੋਕਾਂ ਦੇ ਚਿਹਰਿਆ ਤੇ ਰੋਣਕ ਪਰਤ ਆਈ ਹੈ।ਜਿਸਦੇ ਚਲਦਿਆ ਅੱਜ ਹਲਕਾ ਮਜੀਠਾ ਅੰਦਰ ਪੈਦੇ ਪਿੰਡ ਮੱਤੇਵਾਲ ਵਿਖੇ ਆਪ ਦੇ ਸਰਗਰਮ ਵਲੰਟੀਅਰਾਂ ਦਾ ਵੱਡਾ ਝੁੱਡ ਸਰਗਰਮੀ ਦਿਖਾਉਦਾ ਦਾਖਲ ਮੱਤੇਵਾਲ ਚੌਕ ਦੇ ਚੁਰਸਤੇ ਚ, ਇੱਕ ਵੱਡੇ ਇੱਕਠ ਨੂੰ ਸਬੋਧਨ ਕਰਦੇ ਹੋਏ ਲੀਗਲ ਸੈੱਲ ਅਡਵਾਇਜਰ ਪੰਜਾਬ ਪ੍ਰਧਾਨ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਨੂੰ ਪਹਿਲਾ ਕਾਂਗਰਸ਼ ਪਾਰਟੀ ਨੇ ਰੱਜ਼ ਕਿ ਲੁੱਟਿਆ ਤੇ ਹੁਣ ਅਖੋਤੀ ਪੰਥਕ ਸਰਕਾਰ ਬਾਦਲਾ ਤੇ ਮਜੀਠੀਏ ਨੇ ਪੰਜਾਬ ਦੀ ਜਵਾਨੀ ਤੇ ਕ੍ਰਿਸਾਨੀ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜਾ ਕੀਤਾ ਹੈ।ਜਿੰਨਾਂ ਤੋ ਛੁੱਟਕਾਰਾ ਦਿਵਾਉਣ ਅਤੇ ਦਹਿਸਤ ਦਾ ਅੰਤ ਕਰਨ ਲਈ ਆਮ ਆਦਮੀ ਪਾਰਟੀ ਹੋਦ ਵਿੱਚ ਆਈ ਹੈ ਜਿਸ ਵੱਲੋਂ 14 ਦਸੰਬਰ ਨੂੰ ਮਜੀਠਾ ਦਾਣਾ ਮੰਡੀ ਵਿੱਚ ਇੱਕ ਵਿਸਾਲ ਤੇ ਇਤਹਾਸਿਕ ਰੈਲੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਰੈਲੀ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ।
ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ “ਆਪ, ਦੇ ਕੌਮੀ ਕੰਨਵੀਨਰ ਸ੍ਰੀ ਅਰਵਿੰਦ ਕੇਜ਼ਰੀਵਾਲ ਸਾਹਬ, ਐਮ.ਪੀ ਭਗਵੰਤ ਮਾਨ, ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੋਂ ਇਲਾਵਾ ਸਮੁੱਚੀ ਲੀਡਰ ਸਿੱਪ ਪਹੁੰਚ ਰਹੀ ਹੈ।ਉਹਨਾਂ ਆਖਿਆ ਕਿ ਹਲਕਾ ਮਜੀਠਾ ਦੀ ਸਮੁੱਚੀ ਟੀਮ ਦੀ ਸਲਾਘਾ ਕਰਦੇ ਹੋਏ ਆਖਿਆ ਕਿ ਇਹਨਾਂ ਦੀ ਮੇਹਨਤ ਤੇ ਲਗਨ ਸਦਕਾ ਲੋਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।ਇਸ ਮੋਕੇ ਪਰਗਟ ਸਿੰਘ ਚੋਗਾਵਾ, ਰਮਨਦੀਪ ਸਿੰਘ ਰਾਹੀ, ਲਖਵਿੰਦਰ ਸਿੰਘ ਵੇਗੇਵਾਲ, ਹਰਜਿੰਦਰ ਸਿੰਘ, ਸੁਰਜੀਤ ਸਿੰਘ ਭੋਏਵਾਲ, ਨੈਸ਼ਨਲ ਕੋਸਲਰ ਮੈਂਬਰ, ਅਸੋਕ ਤਲਵਾੜ, ਪ੍ਰਮਿੰਦਰ ਸਿੰਘ ਸੇਠੀ ਲੀਗਲ ਸੈੱਲ, ਜਸਪਾਲ ਸਿੰਘ, ਰਾਜ਼ਵਿੰਦਰ ਸਿੰਘ, ਭੁਪਿੰਦਰ ਸਿੰਘ ਨਵੇ ਨਾਗ, ਸੁਰਜੀਤ ਸਿੰਘ ਡਰਾਇਵਰ, ਹਰਪਾਲ ਸਿੰਘ ਭੋਏਵਾਲ, ਜਸਬੀਰ ਸਿੰਘ ਹਮਜ਼ਾ, ਰਸ਼ਪਾਲ ਸਰਮਾਂ ਮੱਤੇਵਾਲ, ਸੁਖਦੀਪ ਸਿੰਘ ਸਿੱਧੂ, ਕਿਰਪਾਲ ਸਿੰਘ, ਬਲਦੇਬ ਸਿੰਘ, ਪ੍ਰਿਤਪਾਲ ਸਿੰਘ ਲਾਡੀ, ਇੰਦਰਪ੍ਰੀਤ ਸਿੰਘ ਲੀਗਲ ਸੈੱਲ, ਸੂਖਵਿੰਦਰ ਸਿੰਘ ਸੋਢੀ, ਜਗਦੀਪ ਸਿੰਘ, ਮਨਦੀਪ ਸਿੰਘ, ਜਸਕਰਨ ਸਿੰਘ, ਜਸਪਾਲ ਸਿੰਗ ਚੌਗਾਵਾ ਰੂਪੋਵਾਲੀ, ਐਸ.ਐਸ ਮਜੀਠੀਆ, ਸੁਖਰਾਜ਼ ਸਿੰਘ ਵੇਰਕਾ, ਜਸਕਰਨ ਸਿੰਘ ਬਦੇਸ਼ਾ, ਸੁਨੀਲ ਵਰਮਾਂ, ਚਰਨਜੀਤ ਸਿੰਘ, ਬੀਬੀ ਅਮਰਜੀਤ ਕੌਰ ਸਾਬਕਾ ਸਰਪੰਚ ਉਦੋਕੇ, ਬੀਬੀ ਇੰਦਰਜੀਤ ਕੌਰ, ਮੈਡਮ ਮਨਮੀਤ ਕੌਰ, ਡਾਕਟਰ ਕਮਲ ਅਠਵਾਲ, ਸੰਦੀਪ ਸਿੰਘ ਥਰੀਏਵਾਲ, ਸੁਖਵਿੰਦਰ ਸਿੰਘ ਵੇਗੇਵਾਲ, ਅੰਗਰੇਜ਼ ਸਿੰਘ ਭੋਏਵਾਲ, ਰਣਜੀਤ ਸਿੰਘ ਰਾਜਾ ਰਾਮਦੀਵਾਲੀ ਅਦਿ ਹਾਜਿਰ ਸਨ।
Check Also
ਚੱਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ …
Punjab Post Daily Online Newspaper & Print Media