
ਨਵੀਂ ਦਿੱਲੀ, 3 ਜੂਨ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਸਰਨਾ ਦੇ ਆਗੂਆਂ ਵੱਲੋਂ ਬੀਤੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੇਲੋੜਾ ਕਰਾਰ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਸਰਨਾ ਦਲ ਦੇ ਆਗੂਆਂ ਨੂੰ ਸੰਗਤਾਂ ਲਈ ਕਮੇਟੀ ਵੱਲੋਂ ਉਲੀਕੇ ਜਾ ਰਹੇ ਉਸਾਰੂ ਕਾਰਜਾਂ ਤੋਂ ਪ੍ਰੇਰਣਾ ਲੈਂਦੇ ਹੋਏ ਗੁਣ-ਦੋਸ਼ ਦੇ ਆਧਾਰ ਤੇ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ। ਪਰਮਿੰਦਰ ਪਾਲ ਸਿੰਘ ਨੇ ਬੀਤੇ ਕੁਝ ਦਿਨਾਂ ਤੋਂ ਖਬਰਾਂ ਵਿਚ ਰਹਿਣ ਦੇ ਮਕਸਦ ਨਾਲ ਸਰਨਾ ਦਲ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਤੁਲਨਾ ਸਮਾਜ ਦੇ ਉਨ੍ਹਾਂ ਵੇਲ੍ਹੇ ਲੋਕਾਂ ਨਾਲ ਕੀਤੀ ਜਿਨ੍ਹਾਂ ਦਾ ਕਾਰਜ ਕੁਝ ਨਾ ਕੁਝ ਕਮੀਆਂ ਤਲਾਸ਼ਦੇ ਹੋਏ ਸੁਰਖੀਆਂ ਵਿਚ ਰਹਿਣ ਦਾ ਹੁੰਦਾ ਹੈ। ਬਿਨਾ ਗੱਲ ਸਮਝੇ-ਸੁਣੇ ਉਕਤ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਤੱਥਾਂ ਤੋਂ ਦੂਰ ਦੱਸਦੇ ਹੋਏ ਪਰਮਿੰਦਰ ਨੇ ਦਾਅਵਾ ਕੀਤਾ ਕਿ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੀਤੀ ਗਈ ਤਕਰੀਰ ਦੌਰਾਨ ਜੀ.ਕੇ. ਵੱਲੋਂ ਕਿਸੇ ਵੀ ਸਾਬਕਾ ਪ੍ਰਧਾਨ ਦਾ ਨਾਂ ਕੋਟੇ/ਪਰਮਿਟ ਜਾਂ ਲਾਇਸੇਂਸ ਲੈਣ ਵਾਸਤੇ ਨਹੀਂ ਵਰਤਿਆ ਗਿਆ ਸੀ ਪਰ ਕੰਮ ਤੋਂ ਵੇਲੇਂ੍ਹ ਆਗੂਆਂ ਨੇ ਇਸ ਗੱਲ ਵਿਚ ਵੀ ਬਿਆਨਬਾਜ਼ੀ ਕਰਨ ਦਾ ਮੌਕਾ ਲਭ ਲਿਆ। ਦਿੱਲੀ ਕਮੇਟੀ ਵੱਲੋਂ ਪਿੱਛਲੇ ੧੫ ਮਹੀਨੇ ਦੌਰਾਨ ਕੌਮ ਲਈ ਕੀਤੇ ਗਏ ਕਾਰਜਾਂ ਨੂੰ ਲੋਕਪੱਖੀ ਅਤੇ ਲੋਕਸ਼ਾਹੀ ਤਰੀਕੇ ਨਾਲ ਜਰਨਲ ਹਾਉਸ ਅਤੇ ਅੰਤ੍ਰਿੰਗ ਬੋਰਡ ‘ਚ ਸਬ ਮੈਂਬਰਾਂ ਦੀ ਸਹਿਮਤੀ ਨਾਲ ਕਾਰਜ ਕਰਨ ਦੀ ਗੱਲ ਕਰਦੇ ਹੋਏ ਪਰਮਿੰਦਰ ਨੇ ਪਿੱਛਲੇ ਪ੍ਰਬੰਧਕਾਂ ਵੱਲੋਂ ਹੰਕਾਰ ਅਤੇ ਸਰਕਾਰੀ ਦਬਾਵ ਹੇਠ ਕੌਮ ਦੀ ਅਵਾਜ਼ ਨੂੰ ਕਿਨਾਰੇ ਲਗਾਉਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੌਮ ਦੇ ਹਕਾਂ ਲਈ ਜਿਥੇ ਇਸ ਕਮੇਟੀ ਨੇ ਸਰਕਾਰੀ ਦਰਬਾਰੇ ਪੂਰੀ ਵਾਹ ਲਾਈ ਹੈ ਉਥੇ ਹੀ ਆਪਣੇ ਨਿਜੀ ਮੁਫਾਦ ਲਈ ਇਕ ਪੈਸੇ ਦਾ ਵੀ ਫਾਇਦਾ ਨਹੀਂ ਚੁੱਕਿਆ ਹੈ। ਜਿਸ ਤੋਂ ਘਭਰਾ ਕੇ ਉਕਤ ਆਗੂ ਆਪਣੀ ਖੋਈ ਗਈ ਸਿਆਸੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਲਈ ਸੱਚ ਤੇ ਝੂਠ ਦੀ ਪਰਤ ਚੜਾਉਣ ਤੋਂ ਬਾਜ਼ ਨਹੀਂ ਆ ਹਰੇ ਹਨ। ਕਿਉਂਕਿ ਇਨ੍ਹਾਂ ਨੂੰ ਆਸ ਹੈ ਕਿ ਸਿੱਖਿਆ, ਸਮਾਜ ਕਲਿਯਾਣ ਤੇ ਧਰਮ ਪ੍ਰਚਾਰ ਦੇ ਖੇਤਰ ਵਿਚ ਨਵੀਂ ਕਮੇਟੀ ਨੇ ਜੋ ਮਲ੍ਹਾ ਮਾਰੀਆਂ ਹਨ ਉਸ ਦਾ ਮੁਕਾਬਲਾ ਇਹ ਆਉਂਦੇ ੧੦ ਸਾਲਾਂ ਵਿਚ ਵੀ ਨਹੀਂ ਕਰ ਸਕਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media