ਪੱਟੀ, 14 ਦਸੰਬਰ (ਅਵਤਾਰ ਢਿਲੋਂ)- ਸਾਬਕਾ ਡੀ.ਜੀ.ਪੀ (ਜ਼ੇਲ) ਸ਼ਸ਼ੀ ਕਾਂਤ ਮਾਨਹਾਨੀ ਦੇ ਕੇਸ ਵਿਚ ਅੱਜ ਪੱਟੀ ਦੇ ਮਾਨਯੋਗ ਜੱਜ ਏ ਐਸ ਘੁੰਮਣ ਦੀ ਅਦਾਲਤ ਵਿਖੇ ਪੇਸ਼ ਹੋਏ। ਜਿਸ ਉਪਰੰਤ ਉਨਾਂ ਨੂੰ ਜ਼ਮਾਨਤ ਮਿਲਣ ਤੇ ਅਗਲੀ ਪੇਸ਼ੀ 23 ਫਰਵਰੀ ਤੇ ਪੈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ ਨੇ ਕਿਹਾ ਕਿ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਉਕਿ ਮੈਂ ਨਸ਼ੇ ਦੇ ਖਿਲਾਫ ਮੌਜ਼ੂਦਾ ਸਰਕਾਰ ਦੇ ਵਿਰੁੱਧ ਬੋਲਿਆ ਸੀ। ਉਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਰਾ ਝੂਠ ਬੋਲ ਰਹੇ ਹਨ ਕਿ ਪੰਜਾਬ ਅੰਦਰ ਨਸ਼ਾ ਨਹੀ ਹੈ। ਉਨਾਂ ਕਿਹਾ ਸੰਨ 2007 ਵਿਚ ਮੈਂ ਖੁੱਦ ਸੀ ਐਮ ਬਾਦਲ ਨੂੰ ਨਸ਼ੇ ਦੇ ਤਸਕਰਾਂ ਸਬੰਧੀ ਫਾਇਲ ਸੌਪੀ ਸੀ, ਪਰ ਬਾਦਲ ਸਰਕਾਰ ਨੇ ਉਸ ਫਾਇਲ ਦੇ ਪੰਨੇ ਖੋਲ ਕੇ ਨਹੀ ਵੇਖੇ ਅਤੇ ਸਰਕਾਰ ਵੱਲੋ ਗਲਤ ਅੰਕੜੇ ਪੇਸ਼ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਦੱਸ ਰਹੇ ਹਨ। ਉਹਨਾਂ ਕਿਹਾ ਕਿ ਪੱਟੀ ਅਦਾਲਤ, ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਕੇਸ ਚੱਲ ਰਿਹਾ ਹੈ। ਜਿਸ ਦੇ ਜਵਾਬ ਆਉਣ ਤੇ ਉਹ ਖੁਦ ਚੋਣਾਂ ਵਿਚ ਸਰਕਾਰ ਵਿਰੁੱਧ ਆਪਣੇ ਪੂਰਨ ਤੇ ਪੱਕੇ ਸਬੂਤ ਪੇਸ਼ ਕਰਨਗੇ। ਇਸ ਮੌਕੇ ਤੇ ਪੁਹੰਚੇ ਰਸ਼ਪਾਲ ਸਿੰਘ ਡੀ.ਐਸ.ਪੀ ਪੱਟੀ ਨੇ ਸਾਬਕਾ ਡੀ.ਜੀ .ੀ ਨੂੰ ਬੋਲਣ ਤੋ ਮਨਾ ਕਰ ਦਿੱਤਾ।
ਇਸ ਮੌਕੇ ਸ਼ਸ਼ੀ ਕਾਂਤ ਵੱਲੋਂ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੂੰ ਲਾਹਨਤ ਪਾਈ ਤੇ ਕਿਹਾ ਕਿ ਇਸ ਲੋਕਤੰਤਰ ਦੇਸ਼ ਵਿਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।ਉਨਾਂ ਕਿਹਾ ਕਿ ਚੋਣਾਂ ਵਿਚ ਨਸ਼ੇ ਦੇ ਸੌਦਾਗਰਾਂ ਦਾ ਵਿਰੋਧ ਕਰਕੇ ਉਨਾਂ ਵਿਰੁੱਧ ਕਾਰਵਾਈ ਕਰਵਾਈ ਜਾਵੇਗੀ।ਇਸ ਮੌਕੇ ਲੋਕਾਂ ਨੂੰ ਸਬੰਧੋਨ ਬਾਬਾ ਸਤਨਾਮ ਸਿੰਘ ਮਨਾਵਾਂ ਪ੍ਰਧਾਨ ਯੂਨਾਈਡ ਅਕਾਲੀ ਦਲ, ਸਿੰਕਦਰ ਸਿੰਘ ਵਰਾਣਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨਸ਼ੇ ਨਹੀ ਪੰਜਾਬ ਨੂੰ ਖਤਮ ਕਰ ਰਹੀ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਨਸ਼ੇ ਸੌਦਾਗਰਾਂ ਖਿਲਾਫ ਕਾਰਵਾਈ ਤਾਂ ਕੀ ਕਰਨੀ ਉਹ ਤਾਂ ਸੌਦਾਗਰਾਂ ਨੂੰ ਬਚਾਅ ਰਹੀ ਹੈ। ਉਨਾਂ ਕਿਹਾ ਕਿ ਸਭ ਤੋ ਵੱਧ ਨਸ਼ਾ ਵਲਟੋਹਾ ਹਲਕੇ ਵਿਚ ਵਿਕ ਰਿਹਾ ਹੈ। ਇਸ ਮੌਕੇ ਵਕੀਲ ਸੁਰਿੰਦਰ ਸਿੰਘ ਘਰਿਆਲਾ, ਵਕੀਲ ਡੀ ਕੇ ਅਰੋੜਾ, ਦੁਗੱਲ ਕੁਮਾਰ, ਅੰਕੁਰ ਕੁਮਾਰ, ਰਾਮ ਸਿੰਘ, ਜਸਵੰਤ ਸਿੰਂਘ ਢੋਲਣ ਤੇ ਹੋਰ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media