
ਅੰਮ੍ਰਿਤਸਰ, 4 ਜੂਨ (ਗੁਰਪ੍ਰੀਤ ਸਿੰਘ)- ਗੁਰੁ ਰਾਮਦਾਸ ਬਿਰਧ ਘਰ ਆਏ ਬੀਬੀ ਕਿਰਨਜੋਤ ਕੋਰ ਮੈਂਬਰ ਸ੍ਰੋਮਣੀ ਕਮੇਟੀ ਨੇ ਕੋਈ ਦੋ ਢਾਈ ਘੰਟੇ ਬਿਰਧ ਘਰ ਵਿੱਚ ਗੁਜਾਰੇ ਅਤੇ ਇਥੇ ਰਹਿ ਰਹੇ ਮਰਦ ਅਤੇ ਔਰਤਾਂ ਨਾਲ ਮਿਲ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ। ਆਪਣੇ ਪਤੀ ਨਰਿੰਦਰ ਸਿੰਘ ਨਾਲ ਮਿਲ ਕੇ ਦੋਨਾਂ ਜੀਆਂ ਨੇ ਬਜੁਰਗਾਂ ਵਿੱਚ ਬੈਠ ਕੇ ਉਹਨਾਂ ਦੀਆਂ ਆਪ ਬੀਤੀਆਂ ਵਿਸਥਾਰ ‘ਚ ਸੁਣੀਆਂ ਕਿ ਕਿਵੇਂ ਉਹ ਪ੍ਰਵਾਰ ਵਿੱਚ ਬੱਚਿਆਂ ਤੋਂ ਨਿਰਾਸ਼ ਹੋ ਕੇ ਇੱਥੇ ਬਿਰਧ ਘਰ ਵਿੱਚ ਪਹੁੰਚੇ ਹਨ ਅਤੇ ਆਪਣੇ ਅੰਤ ਦੇ ਦਿਨ ਸੁਖਾਵੇਂ ਮਾਹੋਲ ਵਿੱਚ ਬਿਤਾ ਰਹੇ ਹਨ। ਇੱਕ ਔਰਤ ਬੀਬੀ ਵੀਨਾ ਨੇ ਆਪਣੇ ਬੀਤੇ ਦਿਨਾਂ ਬਾਰੇ ਦੱਸਦਿਆਂ ਦੱਸਿਆ ਕਿ ਕਿਵੇਂ ਉਹ ਇੱਕ ਖੂਹ ਉੱਪਰ ਮੰਜੀ ਲਗਾ ਕੇ ਆਪਣੇ ਦਿਨ ਕੱਟੇ ਅਤੇ ਹੁਣ ਉਹ ਇੱਥੇ ਰਹਿ ਰਹੀ ਹੈ।ਬੀਬੀ ਕਿਰਨਜੋਤ ਕੋਰ ਨੇ ਸਾਰੀਆਂ ਔਰਤਾਂ ਅਤੇ ਮਰਦਾਂ ਨੂੰ ਸੂਟ ਵੰਡੇ ਅਤੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ।ਬਿਰਧ ਘਰ ਦੇ ਮੈਨੇਜਿੰਗ ਟ੍ਰਸਟੀ ਓਂਕਾਰ ਸਿੰਘ ਸੰਧੂ ਨੇ ਬੀਬੀ ਕਿਰਨਜੋਤ ਕੌਰ ਨੂੰ ਬਿਰਧ ਘਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਬੀਤੇ ਸਾਲਾਂ ਵਿੱਚ ਆਈਆਂ ਮੁਸ਼ਕਲਾਂ ਬਾਰੇ ਦੱਸਿਆ।ਉਨਾਂ ਵਿਸ਼ੇਸ਼ ਤੌਰ ‘ਤੇ ਬੇਨਤੀ ਕੀਤੀ ਕਿ ਬਿਰਧ ਘਰ ਵਿੱਚ ਬਜ਼ੁਰਗਾਂ ਦੀ ਦੇਖ ਭਾਲ ਵਾਸਤੇ ਅਜਿਹੇ ਲੋਕ-ਭਲਾਈ ਵਾਲੇ ਅਦਾਰਿਆਂ ਨੂੰ ਸ੍ਰੋਮਣੀ ਕਮੇਟੀ ਵਲੋਂ ਵੀ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇ।ਓਂਕਾਰ ਸਿੰਘ ਸੰਧੂ ਦੇ ਨਾਲ ਉਹਨਾਂ ਦੇ ਸਹਿਯੋਗੀ ਰਾਜਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਮੰਜ਼ਲ, ਹਰਪਾਲ ਸਿੰਘ ਬਮਰਾ, ਮੰਨਾ ਸਿੰਘ ਝਾਮਕੇ ਅਤੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ।ਟ੍ਰੱਸਟੀ ਮੈਂਬਰਾਂ ਵੱਲੋਂ ਦੋਨਾਂ ਜੀਆਂ ਨੂੰ ਵਿਸ਼ੇਸ਼ ਧੰਨਵਾਦ ਸਦਕਾ ਗੁਰੂ ਰਾਮਦਾਸ ਜੀ ਦੀ ਫੋਟੋ, ਮੈਡਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ
ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …
Punjab Post Daily Online Newspaper & Print Media