
ਅੰਮ੍ਰਿਤਸਰ, 17 ਦਸੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਸਕੂਲ ਦਾ ਅਠਵਾਂ ਸਲਾਨਾ ਸਮਾਗਮ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਤਜਿੰਦਰਪਾਲ ਸਿੰਘ ਸੰਧੂ ਏ.ਡੀ.ਸੀ ਅਤੇ ਗੈਸਟ ਆਫ ਆਨਰ ਅਮਰਦੀਪ ਸਿੰਘ ਜਿਲ੍ਹਾ ਸਿੱਖਿਆ ਅਫਸਰ ਸਨ।ਇਸ ਸਮਾਗਮ ਦੀ ਸ਼ੁਰੂਆਤ ਸਕੂਲ਼ ਸ਼ਬਦ ਨਾਲ ਹੋਈ ਅਤੇ ਸਕੂਲ ਦੇ ਹੈਡ ਬੁਆਏ ਨੇ ਵੈਲਕਮ ਸਪੀਚ ਦਿਤੀ।ਇਸ ਉਪਰੰਤ ਪਲੇਅ ਪੈਨ ਦੇ ਬੱਚਿਆਂ ਨੇ ਗੀਤ ਅਤੇ ਨਰਸਰੀ ਦੇ ਬੱਚਿਆਂ ਦੀ ਫੈਂਸੀ ਡਰੈਸ, ਖੇਡਣ ਦੇ ਦਿਨ ਚਾਰ, ਸਮਾਜਿਕ ਬੁਰਾਈਆਂ ‘ਤੇ ਨਾਟਕ ਪੇਸ਼ ਕੀਤਾ।ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਲੋਕ ਗੀਤ, ੳਰਕੈਸਟਰਾ, ਮਾਰਸ਼ਲ ਆਰਟ ਗਤਕਾ, ਭੰਗੜਾ ਤੇ ਗਿੱਧੇ ਨੇ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ।ਪਿ੍ਰੰਸੀਪਲ ਜਸਲੀਨ ਕੌਰ ਨੇ ਸਲਾਨਾ ਰਿਪੋਰਟ ਪੜ੍ਹੀ ਅਤੇ ਆਏ ਹੋਏ ਮਹਿਮਾਨਾਂ ਨੇ ਵੱਖ ਵੱਖ ਖੇਤਰਾਂ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ।ਮੁੱਖ ਮਹਿਮਾਨ ਤਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਜਿਥੇ ਚੰਗੀ ਸੇਧ ਤੇ ਆਤਮਿਕ ਖੁਰਾਕ ਦੇ ਰਹੇ ਹਨ, ਉਥੇ ਸਕੂਲ਼ਾਂ ਰਾਹੀਂ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਉਨਾਂ ਭਵਿੱਖ ਸਵਾਰ ਰਹੇ ਹਨ।
ਇਸ ਮੌਕੇ ਤੇ ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲੇ, ਰਜਿੰਦਰ ਸਿੰਘ ਰਾਣਾ, ਭੁਪਿੰਦਰ ਸਿੰਘ ਗਰਚਾ, ਭੁਪਿੰਦਰ ਸਿੰਘ ਰਾਜੂ ਵੀਰ, ਰਮਿੰਦਰ ਸਿੰਘ, ਪਿ੍ਰੰਸੀਪਲ ਹਰਸ਼ਰਨ ਕੌਰ (ਬਰਾਂਚ – 3), ਤਰਵਿੰਦਰ ਸਿੰਘ ਨਿੱਕੂ, ਪ੍ਰੀਤਮ ਸਿੰਘ, ਵਿੰਦਰਪਾਲ ਸਿੰਘ, ਪਰਮਜੀਤ ਕੌਰ ਪੰਮਾ ਭੈਣ, ਬੀਬੀ ਜਤਿੰਦਰ ਕੋਰ, ਅਮਰਜੀਤ ਸਿੰਘ ਸਿਲਕੀ ਵੀਰ, ਕਵਲਜੀਤ ਸਿੰਘ ਬਿੱਟੂ ਆਦਿ ਵੀ ਮੌਜੂਦ ਰਹੇ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media