Monday, July 6, 2026

ਮੰਤਰੀ ਜੋਸ਼ੀ ‘ਤੇ ਭਾਜਪਾ ਆਗੂ ਵਲੋਂ ਕਰਵਾਏ ਗਏ ਘੋਟਾਲਿਆਂ ਦੀ ਜਾਂਚ ਜਰੂਰੀ – ਕਰਮਜੀਤ ਰਿੰਟੂ

karamjit-singh-rintu
ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਇੰਪ੍ਰੂਵਰਮੈਂਟ ਟਰੱਸਟ ਦੇ ਚੇਅਰਮੈਨ ਸੁਰੇਸ਼ ਮਹਾਜਨ ਵਲੋਂ ਕੈਬਿਨੇਟ ਮੰਤਰੀ ਅਨਿਲ ਜੋਸ਼ੀ ‘ਤੇ ਲਗਾਏ ਗਏ ਦੋਸ਼ਾਂ ਦਾ ਸਮਰਥਨ ਕਰਦਿਆਂ ਹਲਕਾ ਉੱਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਇਹਨਾਂ ਦੀ ਸੀ.ਬੀ.ਆਈ ਅਤੇ ਵਿਜੀਲੇਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੈਬਨਿਟ ਮੰਤਰੀ ਜੋਸ਼ੀ ਦੇ ਕਾਲੇ ਕਾਰਨਾਮਿਆਂ ਨੂੰ ਹਮੇਸ਼ਾਂ ਹੀ ਜੱਗ ਜਾਹਿਰ ਕਰਦੀ ਆਈ ਹੈ, ਲੇਕਿਨ ਇਸ ਦੇ ਬਾਵਜੂਦ ਵੀ ਇਹ ਸਭ ਕੁੱਝ ਜਾਰੀ ਰਿਹਾ। ਉਨਾਂ ਦੋਸ਼ ਲਾਇਆ ਕਿ ਇੰਪਰ੍ਰੂਵਮੈਂਟ ਟਰੱਸਟ ਭ੍ਰਿਸ਼ਟਾਚਾਰ ਦਾ ਅੱਡਿਆ ਬਣ ਚੁੱਕਾ ਹੈ, ਜਿਥੇ ਹਰ ਕੰਮ ਰਿਸ਼ਵਤ ਨਾਲ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਮੰਤਰੀ ਜੋਸ਼ੀ ਦੀ ਪਹੁੰਚ ਉੱਤੇ ਤੱਕ ਹੈ ਅਤੇ ਉਹ ਕੇਂਦਰੀ ਮੰਤਰੀਆਂ ਨੂੰ ਵੀ ਹਿੱਸਾ ਪਹੁੰਚਾਉਂਦਾ ਹੈ ਅਤੇ ਇਸੇ ਕਰ ਕੇ ਭ੍ਰਿਸ਼ਟਾਚਾਰ ਕਰਨ  ਦੇ ਬਾਵਜੂਦ ਉਹ ਆਪਣੀ ਸੀਟ ਉੱਤੇ ਡਟੇ ਹੋਏ ਹੈ।ਕਰਮਜੀਤ ਰਿੰਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਜੇਕਰ ਆਪਣੇ ਆਪ ਨੂੰ ਇਮਾਨਦਾਰ ਸਮਝਦੇ ਹੈ ਤਾਂ ਉਹ ਚੇਅਰਮੈਨ ਸੁਰੇਸ਼ ਮਹਾਜਨ ਵਲੋਂ ਲਗਾਏ ਗਏ ਦੋਸ਼ਾਂ ਦੀ ਵਿਜੀਲੈਂਸ ਅਤੇ ਸੀ.ਬੀ.ਆਈ ਜਾਂਚ ਜਰੂਰ ਕਰਵਾਉਣ।ਉਨ੍ਹਾਂ ਨੇ ਕਿਹਾ ਕਿ ਜਾਂਚ ਇਸ ਲਈ ਵੀ ਜਰੂਰੀ ਹੈ ਕਿ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਪਾਰਟੀ ਦੇ ਨੇਤਾ ਅਤੇ ਸੰਵਿਧਾਨਕ ਅਹੁੱਦੇ ‘ਤੇ ਬੈਠੇ ਚੇਅਰਮੈਨ ਸੁਰੇਸ਼ ਮਹਾਜਨ ਨੇ ਵਲੋਂ ਲਗਾਏ ਗਏ ਹਨ। ਰਿੰਟੂ ਨੇ ਕਿਹਾ ਕਿ ਜੇਕਰ ਜਾਂਚ ਨਹੀਂ ਕਰਵਾਈ ਜਾਂਦੀ ਤਾਂ ਇਹ ਸਾਫ਼ ਹੈ ਕਿ ਕੇਂਦਰੀ ਮੰਤਰੀ ਅਤੇ ਪਾਰਟੀ ਆਗੂ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।ਰਿੰਟੂ ਕਿਹਾ ਹੈ ਕਿ ਜੇਕਰ ਇਸ ਸਰਕਾਰ ਨੇ ਕੋਈ ਜਾਂਚ ਨਾ ਕਰਵਾਈ ਤਾਂ ਕਾਂਗਰਸ ਦੀ ਸਰਕਾਰ ਆਉਣ ‘ਤੇ ਹਰ ਮਾਮਲੇ ਦੀ ਜਾਂਚ ਹੋਵੇਗੀ।

                        ਉਧਰ ਆਪਣੀ ਹੀ ਪਾਰਟੀ ਦੇ ਆਗੂ ਵਲੋਂ ਲਏ ਗਏ ਦੋਸ਼ਾਂ ਬਾਰੇ ਪ੍ਰਤੀਕਰਮ ਦਿੰਦਿਆਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਉਨਾਂ ਵਲੋਂ ਸਾਰੇ ਕੰਮ ਕਨੂੰਨ ਤੇ ਨਿਯਮਾਂ ਅਨੁਸਾਰ ਕੀਤੇ ਜਾ ਰਹੇ ਹਨ, ਪਰ ਕੁੱਝ ਲੋਕ ਉਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply