Wednesday, June 10, 2026

ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਨਤਮਸਤਕ ਹੋਇਆ ਚੀਫ ਖਾਲਸਾ ਦੀਵਾਨ ਦਾ ਜਥਾ

ACD Systems Digital Imaging

ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸੱਗੂ)- ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਚੀਫ ਖਾਲਸਾ ਦੀਵਾਨ ਦਾ ਜਥਾ ਤਖਤ ਸ੍ਰੀ ਪਟਨਾ ਸਾਹਿਬ ਪੁੱਜਣ ‘ਤੇ ਜਥੇ ਨੂੰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਬਣਾਈ ਗਈ ਐਲੀਵੇਟਰਾਂ, ਕੈਫੇਟੇਰੀਆ ਅਤੇ ਹੋਰ ਆਧੁਨਿਕ ਪੰਜ ਤਾਰਾਂ ਸਹੂਲਤਾਂ  ਨਾਲ ਲੈਸ ਅਤਿ ਆਧੁਨਿਕ ਸਰਾਂ ਵਿਚ ਠਹਿਰਾਇਆ ਗਿਆ।ਇਸ ਸਬੰਧੀ ਜਾਰੀ ਪ੍ਰੈਸ ਨੋਟ ਵਿੱਚ ਮੀਡੀਆ ਇੰਚਾਰਜ ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਜਥੇ ਵਿਚ ਸ਼ਾਮਲ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ, ਉਪ ਪ੍ਰਧਾਨ ਇੰਦਰਪ੍ਰੀਤ ਸਿੰਘ, ਤਜਿੰਦਰ ਸਿੰਘ ਸਰਦਾਰ ਪਗੜੀ ਹਾਉਸ, ਅਜੀਤ ਸਿੰਘ ਤੁਲੀ, ਜੱਜਬੀਰ ਸਿੰਘ ਵਾਲੀਆ, ਡਾ: ਧਰਮਵੀਰ ਸਿੰਘ, ਮਿਸਿਜ ਹਰਬੰਸ ਕੌਰ, ਮਿਸਿਜ ਅਮਰਪਾਲੀ, ਪ੍ਰਿਸੀ: ਰਵਿੰਦਰ ਕੌਰ ਅਤੇ ਹੋਰ ਸੀ.ਕੇ.ਡੀ ਮੈਂਬਰਾਂ ਤੇ ਪ੍ਰਿਸੀਪਲਾਂ ਨੇ ਵੀ ਗੁਰੁ ਸਾਹਿਬ ਦੇ ਜਨਮ ਅਸਥਾਨ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਉਹਨਾਂ ਨੇ ਗੁਰਦੁਆਰਾ ਬਾਲ ਲੀਲਾ, ਗੁ. ਹਾਂਡੀ ਸਾਹਿਬ, ਗੁ. ਗੁਰੂ ਕਾ ਬਾਗ, ਗੁ. ਗਊ ਘਾਟ, ਗੁ. ਕੰਗਨ ਘਾਟ ਅਤੇ ਹੋਰ ਪਵਿਤਰ ਗੁਰਧਾਮਾਂ ਦੇ ਦਰਸ਼ਨ ਕੀਤੇ।ਜਥੇ ਨੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ।

ACD Systems Digital Imaging

ਪ੍ਰਧਾਨ ਚੱਢਾ ਨੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਪ੍ਰਬੰਧਕੀ ਕਮੇਟੀ ਤੇ ਬਾਬਾ ਕਸ਼ਮੀਰ ਸਿੰਘ ਭੁਰੀ ਵਾਲਿਆਂ ਵਲੋਂ ਲੱਖਾਂ ਦੀ ਗਿਣਤੀ ਵਿਚ ਪੁੱਜ ਰਹੇ ਸਰਧਾਲੂਆਂ ਲਈ ਰਹਿਣਸਹਿਣ ਤੇ ਲੰਗਰ ਦੇ ਕੀਤੇ ਗਏ ਸਾਫ ਸੁਥਰੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।ਉਹਨਾਂ ਬਿਹਾਰ ਸਰਕਾਰ ਦੁਆਰਾ ਇਸ ਇਤਿਹਾਸਕ ਸਮਾਗਮ ਮੌਕੇ ਸ਼ਹਿਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਲਈ ਕੀਤੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।ਚੱਢਾ ਨੇ ਕਿਹਾ ਕਿ ਖਾਲਸਾ ਪੰਥ ਦੇ ਸਿਰਜਣਹਾਰ ਗੁਰੂ ਸਾਹਿਬ ਦੀਆਂ ਸਿਖਿਆਵਾਂ ਅਤੇ ਸਿਧਾਤਾਂ ਨੂੰ ਸਮੁੱਚੇ ਵਿਸ਼ਵ ਵਿਚ ਪਹੁੰਚਾਉਣ ਦੇ ਮਕਸਦ ਨੂੰ ਇਹ ਯਾਦਗਾਰੀ ਵਿਸ਼ੇਸ਼ ਉਤਸਵ ਨਿਰਵਿਘਣ ਸੰਪਨ ਕਰੇਗਾ।ਚੀਫ ਖਾਲਸਾ ਦੀਵਾਨ ਦੇ ਜਥੇ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਚਢਾ ਨੇ  ਦਸਿਆ ਕਿ ਛੇਤੀ ਹੀ ਚੀਫ ਖਾਲਸਾ ਦੀਵਾਨ ਦਾ ਜਥਾ ਪਾਕਿਸਤਾਨ ਵਿਖੇ ਗੁਰੁ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਵੀ ਜਾਵੇਗਾ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply